ਸੁਖਮਿੰਦਰ ਸਿੰਘ ਗਰੇਵਾਲ ਨੇ ਨਾਰਵੇ ਦੇ ਭਾਜਪਾ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ

ajajjajajajjਭਾਜਪਾ ਇਨਵੈਟਸਰ ਸੈੱਲ ਪੰਜਾਬ ਦੇ ਪ੍ਰਧਾਨ ਸ੍ਰੀ ਸੁਖਮਿੰਦਰ ਸਿੰਘ ਗਰੇਵਾਲ ਇੰਨੀ ਦਿਨੀ ਆਪਣੇ ਯੂਰਪ ਦੌਰੇ ਉੱਪਰ ਆਏ ਹੋਏ ਹਨ, ਜਿਸ ਦੌਰਾਨ ਉਹਨਾਂ ਨੇ ਇਟਲੀ ਅਤੇ ਡੈਨਮਾਰਕ ਦੇ ਭਾਜਪਾ ਆਗੂਆਂ ਨਾਲ ਕਈ ਤਰਾਂ  ਦੇ ਅਹਿਮ ਮੁੱਦਿਆਂ ਤੇ ਚਰਚਾ ਕਰਨ ਤੋ ਬਾਅਦ ਨਾਰਵੇ ਵਿੱਚ ਭਾਜਪਾ ਆਗੂਆਂ ਅਤੇ ਲੋਕਾਂ ਨਾਲ ਵੱਖ ਵੱਖ ਮੁੱਦਿਆਂ ਉੱਪਰ ਇੱਕ ਲੰਮੀ ਵਿਚਾਰ ਚਰਚਾ ਕੀਤੀ ਅਤੇ ਪ੍ਰਵਾਸੀ ਭਾਰਤੀਆਂ ਨੂੰ ਆਉਣ ਵਾਲੀਆਂ ਮੁਸਕਿਲਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।ਆਪਣੇ ਦੋ ਦਿਨਾਂ ਨਾਰਵੇ ਫੇਰੀ ਦੌਰਾਨ ਸ੍ਰੀ ਗਰੇਵਾਲ ਇੱਥੋ ਦੀ ਸਪੋਰਟਸ ਅਤੇ ਸਮਾਜਿਕ ਸੇਵਾਵਾ ਵਾਲੀ ਕਲੱਬ ਸਹੀਦ ਊਧਮ ਸਿੰਘ ਕਲੱਬ ਦੇ ਆਗੂਆਂ ਸ੍ਰੀ ਹਰਪਾਲ ਸਿੰਘ ਖਟੜਾ, ਕੰਵਲਜੀਤ  ਸਿੰਘ ਕੰਬੋਜ, ਡਿੰਪਾ ਵਿਰਕ ਆਦਿ ਨੂੰ ਮਿਲੇ ਜਿਸ ਦੌਰਾਨ ਉਹਨਾਂ ਨੇ ਕਲੱਬ ਦੀਆਂ ਵਧੀਆਂ ਸਮਾਜਿਕ ਗਤੀਵਿਧੀਆਂ ਲਈ ਸਲੰਾਘਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਇੱਥੋਂ ਦੀ ਭਾਜਪਾ ਇਕਾਈ ਦੇ ਆਗੂਆਂ ਅਤੇ ਮਹਿਲਾ ਮੋਰਚਾ ਦੇ ਆਗੂਆਂ ਨਾਲ ਇੱਕ ਲੰਬੀ ਭੇਟ  ਵਾਰਤਾ ਕੀਤੀ। ਜਿਸ ਦੌਰਾਨ ਉਹਨਾਂ ਨੇ ਨਾਰਵੇ ਦੀ ਭਾਜਪਾ ਇਕਾਈ ਦੇ ਕੰਮਾ ਦਾ ਜਾਇਜਾ ਲੈਣ ਤੋਂ ਇਲਾਵਾ ਆਏ ਹੋਏ ਲੋਕਾਂ ਦੀ ਮੁਸਕਿਲਾਂ ਨੂੰ ਸੁਣਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਲੋਕਾਂ ਵੱਲੋ ਪੰਜਾਬ ਵਿੱਚ ਫੈਲੇ ਨਸਿਆਂ ਲਈ ਕੀਤੇ ਸਵਾਲਾਂ ਸਬੰਧੀ ਜਵਾਬਾਂ ਵਿੱਚ ਉਹਨਾਂ ਕਿਹਾ ਕਿ ਕੇਦਰ ਸਰਕਾਰ ਇਸ ਮਸਲੇ ਨੂੰ ਪੂਰੀ ਸੰਜੀਦਗੀ ਨਾਲ ਲੈ ਰਹੀ ਹੈ ਅਤੇ ਉਹ ਖੁਦ ਵੀ ਇਸ ਕੋਹੜ ਨੂੰ ਜੜ ਤੋਂ ਵੱਢਣ ਲਈ ਪੂਰੀ ਤਰਾਂ ਤੱਤਪਰ ਹਨ ਅਤੇ ਨਾਲ ਨਾਲ  ਉਹ ਆਉਣ ਵਾਲੀਆਂ ਵਿਧਾਨ ਸਭਾ  ਚੋਣਾਂ ਦੀ ਉਡੀਕ ਵੀ ਕਰ ਰਹੇ ਹਨ।ਉਹਨਾਂ ਕਿਹਾ ਕਿ ਭਵਿੱਖ ਭਾਰਤੀ ਜਨਤਾ ਪਾਰਟੀ ਦਾ ਹੈ ਅਤੇ ਲੋਕਾਂ ਨੂੰ ਉਹਨਾਂ ਤੋਂ ਅਤੇ ਸਰਕਾਰ ਤੋਂ ਬਹੁਤ ਆਸਾਂ ਹਨ। ਨਾਰਵੇ ਤੋਂ ਸਿੱਧੀ ਭਾਰਤ ਹਵਾਈ ਸੇਵਾਂ ਦੀ ਮੰਗ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਇਸ ਮਸਲੇ ਉੱਪਰ ਸਰਕਾਰ ਨਾਲ ਜਰੂਰ ਗੱਲਬਾਤ ਕਰਨਗੇ ਪਰ ਉਹਨਾਂ ਨੇ ਨਾਲ ਨਾਲ ਇਹ ਅਪੀਲ ਵੀ ਕੀਤੀ ਕਿ ਮੰਗਾਂ ਹਮੇਸਾਂ ਲਿਖਤੀ ਰੂਪ ਵਿੱਚ ਮੰਗੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਇੱਕ ਦਰੁਸਤ ਕਾਰਵਾਈ ਹੋ ਸਕੇ। ਇਸ ਮੌਕੇ ਤੇ ਨਾਰਵੇ  ਭਾਜਪਾ ਇਕਾਈ ਦੇ ਵਾਈਸ ਪ੍ਰਧਾਨ ਅਸਵਨੀ ਕੁਮਾਰ, ਭਾਜਪਾ ਵਿੰਗ ਇਟਲੀ ਦੇ ਪ੍ਰਦਾਂਨ ਸ੍ਰੀ ਸਤੀਸ ਕੁਮਾਰ  ਜੋਸੀ, ਰਮੇਸ ਭਾਰਦਵਾਜ, ਆਰ ਕੇ ਭਟਨਾਗਰ, ਮਨੋਜ ਠਾਕੁਰ, ਪ੍ਰਧਾਨ ਮਹਿਲਾ ਮੋਰਚਾ ਮਮਤਾ ਰਾਣੀ) ਪੂਨਮ ਮਹਿੰਦਰੂ, ਈ, ਐਸ, ਐਸ ਦੇ ਮੈਨੇਜਰ ਰੁਪਿੰਦਰ ਸਰਮਾਂ, ਵਰਿੰਦਰ ਲਹਿਰਾ, ਅਕਾਸ, ਰੁਪਿੰਦਰ ਢਿੱਲੋ, ਗੁਰੂ ਸਰਮਾਂ, ਅਨੁਰਧਾ, ਅਲਕਾ ਆਦਿ ਹਾਜਿਰ ਸਨ।