8 ਫ਼ਰਵਰੀ ਨੂੰ ਗੁਰਦਵਾਰਾ ਨਾਨਕਸਰ ਚੈਰੀ ਰੋਡ ਫਰਿਜ਼ਨੋ ਵਿਖੇ ਕੋਬੀ ਬ੍ਰਾਇੰਟ ਅਤੇ ਬੇਟੀ ਦੀ ਯਾਦ ਵਿੱਚ ਹੋਵੇਗਾ ਸੁਖਮਨੀ ਸਹਿਬ ਦਾ ਪਾਠ

ਫਰਿਜ਼ਨੋ, 5 ਫ਼ਰਵਰੀ —ਬਾਸਕਟਬਾਲ ਦੇ ਉੱਘੇ ਖਿਡਾਰੀ ਕੋਬੀ ਬ੍ਰਾਇੰਟ ਅਤੇ ਬੇਟੀ ਗੀਆਨਾਂ ਅਤੇ ਸੱਤ ਹੋਰ ਸਾਥੀਆਂ  ਦੀ ਪਿਛਲੇ ਦਿਨੀਂ ਇੱਕ ਹੈਲੀਕਾਪਟਰ ਹਾਦਸੇ ਦੌਰਾਨ ਕੈਲੀਫੋਰਨੀਆ  ਦੇ ਸ਼ਹਿਰ ਕਾਲਾਬਾਸ ਦੀਆਂ ਪਹਾੜੀਆਂ ਵਿੱਚ ਮੌਤ ਹੋ ਗਈ ਸੀ। ਇਸ ਖ਼ਬਰ ਕਾਰਨ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ ਨੂੰ ਗਹਿਰਾ ਸਦਮਾਂ ਲੱਗਾ। ਵੱਖੋ ਵੱਖ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਕੋਬੀ ਬਰਾਇੰਟ ਅਤੇ ਸਾਥੀਆਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀਆਂ ਕੀਤੀਆਂ। ਇਸੇ ਕੜ੍ਹੀ ਤਹਿਤ ਫਰਿਜ਼ਨੋ ਦੇ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਿੱਤੀ 8 ਫ਼ਰਵਰੀ ਦਿਨ ਸ਼ਨੀਵਾਰ ਨੂੰ ਦੁਪਿਹਰ 2 ਤੋ 4 ਵਜੇ ਦਰਮਿਆਨ ਕੋਬੀ ਬਰਾਇੰਟ ਅਤੇ ਹਾਦਸੇ ਵਿੱਚ ਮਾਰੇ ਗਏ ਸਮੂਹ ਸਾਥੀਆਂ ਦੀ ਯਾਦ ਵਿੱਚ ਸੁਖਮਨੀ ਸਹਿਬ ਦਾ ਪਾਠ ਅਤੇ ਅਰਦਾਸ ਹੋਵੇਗੀ। ਗੁਰਰੂਘਰ ਦੇ ਸੇਵਾਦਾਰ ਭਾਈ ਹਰਭਜਨ ਸਿੰਘ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਬਹੁਤ ਸਾਰੇ ਸ਼ਹਿਰ ਦੇ ਪਤਵੰਤੇ ਕੋਬੀ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਉਹਨਾਂ ਸਮੂੰਹ  ਪੰਜਾਬੀ ਭਾਈਚਾਰੇ ਨੂੰ ਇਸ ਸਮੇਂ ਅਰਦਾਸ ਵਿੱਚ ਸ਼ਾਮਲ ਹੋਣ ਦੀ ਪੁਰ-ਜ਼ੋਰ ਬੇਨਤੀ ਕੀਤੀ।

Install Punjabi Akhbar App

Install
×