ਨਵਾਂ ਸਕੂਲ ਸ਼ੁਰੂ ਕਰਨ ਦੀ ਖੁਸ਼ੀ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲਿਆ ਓਟ ਆਸਰਾ

ਫਰੀਦਕੋਟ 21 ਫਰਵਰੀ — ਬੋਸਟਨ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵਲੋਂ ਇਸ ਨਵੇਂ ਸਕੂਲ ਨੂੰ ਸ਼ੁਰੂ ਕਰਨ ਦੀ ਖੁਸ਼ੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਹਾਜ਼ਰ ਹੋਈ ਸੰਗਤ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਹ ਸਕੂਲ ਮਹਿਮੂਆਣਾ ਤੋਂ ਪਿੰਡ ਸ਼ੇਰ ਸਿੰਘ ਵਾਲਾ ਨੂੰ ਜਾਣ ਵਾਲੀ ਸੜਕ ਤੇ ਖੋਲ੍ਹਿਆ ਗਿਆ ਹੈ। ਇਸਦੀ ਓਪਨਿੰਗ ਦਾ ਰਸਮੀਂ ਉਦਘਾਟਨ ਸ: ਗੁਰਸ਼ਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਵਲੋਂ ਰਿਬਨ ਕੱਟਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਡਰਨ ਸਕੂਲ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਸ਼ਹਿਰਾਂ ਵਿਚ ਦੂਰ ਦੁਰਾਡੇ ਪੜ੍ਹਾਉਣ ਤੋਂ ਨਿਜਾਤ ਮਿਲੇਗੀ, ਸਮੇਂ ਅਤੇ ਪੈਸੇ ਦੀ ਬੱਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਉਹ ਸਾਰੀਆਂ ਸਹੂਲਤਾਂ ਹਨ ਜੋ ਵੱਡੇ ਸ਼ਹਿਰਾਂ ਦੇ ਸਕੂਲਾਂ ਵਿਚ ਪਾਈਆਂ ਜਾਂਦੀਆਂ ਹਨ। ਪਰਮਜੀਤ ਸੋਨੀ ਵਲੋਂ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਹਾਜ਼ਰ ਸੰਗਤਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਨਜੀਤ ਪਾਲ ਸਿੰਘ ਸੇਖੋਂ ਚੇਅਰਮੈਨ, ਜਰਮਨਜੀਤ ਸਿੰਘ ਸੰਧੂ ਐਮ ਡੀ, ਹਰਵਿੰਦਰ ਸਿੰਘ ਟੌਹੜਾ ਐਡੀਸ਼ਨਲ ਡਾਇਰੈਕਟਰ, ਪ੍ਰੀਤ ਇੰਦਰ ਕੌਰ ਮੈਨੇਜਰ, ਰੱਖਣਪ੍ਰੀਤ ਕੌਰ ਪ੍ਰਿੰਸੀਪਲ, ਸੁਮਿਤ ਸੁਖੀਜਾ ਸਕੱਤਰ, ਪ੍ਰੋ: ਦਲਬੀਰ ਸਿੰਘ, ਡਾ: ਗੁਰਵਿੰਦਰ ਐਲਖ, ਸੁਖਚੈਨ ਸਿੰਘ ਮੇਜਰ ਅਜਾਇਬ ਸਿੰਘ ਸਕੂਲ ਜੀਵਨ ਵਾਲਾ, ,ਸਤਨਾਮ ਸਿੰਘ ਜਨੇਰੀਆਂ,ਬਲਤੇਜ ਸਿੰਘ, ਮਨਪ੍ਰੀਤ ਸਿੰਘ ਪੀ.ਆਰ.ੳ, ਵਿੱਕੀ ਧਾਲੀਵਾਲ ਸਰਪੰਚ ਬੀਹਲੇਵਾਲਾ , ਬਲਦੇਵ ਸਿੰਘ ਸ਼ੇਰ ਸਿੰਘ ਵਾਲਾ, ਸੁਖਮੰਦਰ ਸਿੰਘ, ਕੁਲਦੀਪ ਸਿੰਘ ਭੰਗੇਵਾਲਾ, ਡਾ. ਹਰਨੇਕ ਭੁੱਲਰ, ਨੰਬਰਦਾਰ ਪ੍ਰੀਤ ਬਰਾੜ, ਰਾਜਵਿੰਦਰ ਸਿੰਘ ਧੌਸੀ ਸਰਪੰਚ ਮਹਿਮੂਆਣਾ, ਨਿਰਮਲ ਸਿੰਘ, ਗਗਨ ਸੰਧੂ ਸਰਪੰਚ ਜੰਡ ਵਾਲਾ , ਗੁਲਾਬੀ ਸਿੰਘ, ਸੁਰਿੰਦਰ ਸੇਠੀ, ਅਪਾਰ ਸਿੰਘ ਸੰਧੂ,ਰਾਜਾ ਮਾਨਕਟਾਲਾ,ਗੁਰਤੇਜ ਮਚਾਕੀ, ਸੰਜੀਵ ਬਜਾਜ ,ਕਾਕਾ ਸੰਧੂ, ਕਾਕਾ ਬਰਗਾੜੀ ਆਦਿ ਪਤਵੰਤੇ ਹਾਜ਼ਰ ਸਨ।
ਕੈਪਸ਼ਨ 21 ਜੀ ਐਸ ਸੀ 2: ਬੋਸਟਨ ਸਕੂਲ ਦੀ ਓਪਨਿੰਗ ਦਾ ਰਿਬਨ ਕੱਟਕੇ ਰਸਮੀਂ ਉਦਘਾਟਨ ਕਰਦੇ ਹੋਏ ਸਰਪੰਚ ਗੁਰਸ਼ਵਿੰਦਰ ਸਿੰਘ ਐਡਵੋਕੇਟ ਅਤੇ ਹੋਰ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×