ਮੈਲਬੌਰਨ ਵਿਖੇ ਊਰਜਾ ਫਾਊਂਡੇਸ਼ਨ ਵਲੋਂ ਸੁੱਖੀ ਬਾਠ ਤੇ ਅਮਰੀਕ ਪਲਾਹੀ ਨਾਲ ਰੂਬਰੂ

news avtar bhullar 190214 FB_IMG_1550081873815

ਅਸਟਰੇਲੀਆ ਦੌਰੇ ਦੇ ਤੀਜੇ ਪੜਾਅ ਦੌਰਾਨ ਮੈਲਬੌਰਨ ਵਿਖੇ ਊਰਜਾ ਫਾਊਂਡੇਸ਼ਨ ਵਲੋਂ ਸੁੱਖੀ ਬਾਠ ਤੇ ਅਮਰੀਕ ਪਲਾਹੀ ਨਾਲ ਰੂਬਰੂ ਸਮਾਗਮ ਕਰੇਗੀਬਰਨ ਦੇ ਨਿਊਬਰੀ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਸਾਹਿਤਕ ਪਰੇਮੀਆਂ ਨੇ ਪੰਜਾਬ ਭਵਨ ਦੀ ਟੀਮ ਦੇ ਵਿਚਾਰਾਂ ਨੂੰ ਬਹੁਤ ਗਹੁ ਨਾਲ ਸੁਣਿਆ।

news avtar bhullar 190214 IMG-20190209-WA0013

ਅਮਰੀਕ ਪਲਾਹੀ ਹੁਰਾਂ ਨੇ ਆਪਣਾ ਪਰਚਾ ਪੜ ਪਰਵਾਸੀਆਂ ਦੇ ਪਰਵਾਸ ਦੀ ਦਸ਼ਾ ਤੇ ਦਿਸ਼ਾ, ਚੁਣੌਤੀਆਂ, ਅਤੀਤ ਦੀ ਜੱਦੋਜਹਿਦ, ਵਰਤਮਾਨ ਦੀਆਂ ਪਰਾਪਤੀਆਂ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਬਹੁਤ ਈ ਬਾਰੀਕੀ ਨਾਲ ਮੁਲਾਂਕਣ ਕੀਤਾ। ਬਾਦ ਵਿੱਚ ਆਪਣੀਆਂ ਕੁਝ ਕਵਿਤਾਵਾਂ ਨਾਲ ਸਭ ਨੂੰ ਨਿਹਾਲ ਕੀਤਾ।

news avtar bhullar 190214 FB_IMG_1550081848317

ਸੁੱਖੀ ਬਾਠ ਹੁਰਾਂ ਨੇ ਆਪਣੇ ਜੀਵਨ ਸੰਘਰਸ਼ ਦੀ ਬਾਤ ਪਾਉਂਦਿਆਂ ਵਪਾਰਿਕ ਸਥਾਪਤੀ ਤੋਂ ਬਾਦ ਸਾਹਿਤਕ ਸੇਵਾ ਤੇ ਮਾਂ ਬੋਲੀ ਦੇ ਪਸਾਰ ਲਈ ਆਪਣੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਵਾਇਆ। ਉਹਨਾਂ ਪੰਜਾਬ ਭਵਨ ਦੀ ਲੋੜ, ਪਰਾਪਤੀਆਂ ਤੇ ਭਵਿੱਖੀ ਯੋਜਨਾਵਾਂ ਦਾ ਖੁੱਲ ਕੇ ਜਿਕਰ ਕੀਤਾ।

news avtar bhullar 190214 FB_IMG_1550081862640

ਉਹਨਾਂ ਨੇ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਪੰਜਾਬ ਭਵਨ ਖੋਲਣ ਦੀ ਲੋੜ ਤੇ ਜੋਰ ਦਿੱਤਾ ਤੇ ਕਿਹਾ ਕਿ ਇਸ ਤਕਨਾਲੌਜੀ ਦੇ ਯੁੱਗ ਵਿੱਚ ਅਧੁਨਿਕਤਾ ਦੇ ਹਾਣੀ ਬਣਕੇ, ਦੁਨੀਆਂ ਨੇ ਵੱਖ ਵੱਖ ਕੋਨਿਆਂ ‘ਚ ਸਥਾਪਿਤ ਪੰਜਾਬੀ ਸਾਹਿਤਕ ਸੰਸਾਥਾਵਾਂ ਨੂੰ ਇੱਕ ਮੰਚ ਤੇ ਲਿਆ ਕੇ ਵੱਧ ਤੋਂ ਵੱਧ ਪਾਠਕਾਂ ਤੇ ਸ਼ਰੋਤਿਆਂ ਤੱਕ ਪੁੱਜਦਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਮੈਲਬੌਰਨ ਦੇ ਕਈ ਨੌਜਵਾਨ ਕਵੀਆਂ ਨੇ ਆਪਣੀਆਂ ਕਵਿਤਾਵਾਂ ਵੀ ਪੜ੍ਹੀਆਂ। ਮੰਚ ਦਾ ਸੰਚਾਲਨ ਅਮਰਦੀਪ ਕੌਰ ਹੁਰਾਂ ਨੇ ਕੀਤਾ। ਊਰਜਾ ਫਾਊਂਡੇਸ਼ਨ ਦੀ ਟੀਮ ਵਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਸਨਮਾਨ ਚਿੰਨ ਭੇਂਟ ਕੀਤੇ।

Welcome to Punjabi Akhbar

Install Punjabi Akhbar
×
Enable Notifications    OK No thanks