ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਗੁਰਦੁਆਰਾ ਸਾਹਿਬ ਬ੍ਰਿਸਬੇਨ, ਲੌਗਨ ਰੋਡ ਦੀ ਕਮੇਟੀ ਦੀ ਮੀਟਿੰਗ ‘ਚ ਨਵੇਂ ਪ੍ਰਧਾਨ ਦੀ ਹੋਈ ਚੋਣ| 9 ਮੈਂਬਰੀ ਕਮੇਟੀ ਵਿਚੋਂ ਸੁਖਦੇਵ ਸਿੰਘ ਵਿਰਕ (ਨਵੇ ਪ੍ਰਧਾਨ) ਗੁਰਦੀਪ ਸਿੰਘ ਬਸਰਾ, ਮੁਖਤਿਆਰ ਸਿੰਘ, ਰਵੀ ਬਰਾੜ(ਸੈਕਟਰੀ) ਤੇ ਗੁਰਦੀਪ ਸਿੰਘ ਨਿੱਝਰ (ਖਜ਼ਾਨਚੀ) ਪ੍ਰਧਾਨ ਧਰਮਪਾਲ ਸਿੰਘ ਜੌਹਲ (ਹੁਣ ਸਾਬਕਾ) ਜੋ ਕਿ ਪਿਛਲੇ ਇਕ ਸਾਲ ਤੋਂ ਪ੍ਰਧਾਨ ਚੱਲੇ ਆ ਰਹੇ ਸਨ, ਜੋਗਿੰਦਰ ਸਿੰਘ ਕਾਹਲੋਂ, ਸਤਪਾਲ ਸਿੰਘ (ਫਿਜ਼ੀ ਵਾਲੇ) ਤੇ ਹਰਦੇਵ ਸਿੰਘ | ਨੱਵ ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਵਿਰਕ ਸੰਨ 1974 ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਅਤੇ ਪੰਜਾਬ ਤੋਂ ਪਿੰਡ ਕਾਲਾ ਨੰਗਲ, ਬਟਾਲਾ ਨਾਲ ਸੰਬੰਧਿਤ ਹਨ | ਗੁਰਦੁਆਰਾ ਸਾਹਿਬ ਦੀ ਕਮੇਟੀ 2 ਸਾਲ ਲਈ ਚੁਣੀ ਗਈ ਸੀ ਅਤੇ ਪ੍ਰਧਾਨ ਦਾ ਅਹੁਦਾ ਇਕ ਸਾਲ ਬਾਅਦ ਬਦਲਿਆ ਗਿਆ | ਨਵੀਂ ਕਮੇਟੀ ਦੀ ਚੋਣ 2017 ਵਿਚ ਹੋਵੇਗੀ |
ਹਰਪ੍ਰੀਤ ਸਿੰਘ ਕੋਹਲੀ
harpreetsinghkohli73