ਮਹਾਨ ਸਿੱਖ ਸ਼ਹੀਦਾਂ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਏਗੀ ਫਿਲਮ ਦਾ ਮਾਸਟਰ ਮਾਈਂਡ ਜਿੰਦਾ ਸੁੱਖਾ

Printਫਿਲਮ ਦਾ ਮਾਸਟਰ ਮਾਈਂਡ ਜਿੰਦਾ ਸੁੱਖਾ ਜੋ ਕਿ 7 ਅਗਸਤ ਨੂੰ ਵਿਦੇਸ਼ਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ  ਸਿੱਖ ਕੌਮ ਦੇ ਦੋ ਮਹਾਨ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਬਾਰੇ ਨੌਜਵਾਨ ਪੀੜੀ ਨੂੰ ਜਾਣੂ ਕਰਵਾਏਗੀ । ਕਿਸ ਤਰ੍ਹਾਂ ਇਹਨਾ ਮਹਾਨ ਸ਼ਹੀਦਾਂ ਨੇ ਆਪਣੀ ਕੌਮ ਦੀ ਸੇਵਾ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ । ਇਸ ਫਿਲਮ ਤੋਂ ਸਾਡੀ ਨੌਜਵਾਨ ਪੀੜੀ ਜੋ ਕਿ ਸਿੱਖੀ ਜੀਵਨ ਤੋਂ ਦੂਰ ਹੋ ਰਹੀ ਹੈ ਉਹਨਾ ਨੂੰ ਇੱਕ ਨਵੀਂ ਸੇਧ ਮਿਲੇਗੀ ਅਤੇ ਉਹ ਦੁਬਾਰਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਣ ਲਈ ਪ੍ਰੇਰਿਤ ਹੋਣਗੇ । ਇਹ ਫਿਲਮ ਨੌਜਵਾਨਾ ਵਿੱਚ ਕੌਮੀ ਜਜਬਾ ਪੈਦਾ ਕਰੇਗੀ । ਫਿਲਮ ਟੀਮ ਦੇ ਮੈਂਬਰ ਫਿਲਮ ਦੇ ਪ੍ਰਚਾਰ ਲਈ ਵੱਖ ਵੱਖ ਦੇਸ਼ਾ ਵਿੱਚ ਸੰਗਤਾਂ ਨੂੰ ਮਿਲ ਰਹੇ ਹਨ । ਫਿਲਮ ਟੀਮ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਉਹਨਾ ਨੂੰ ਵਿਦੇਸ਼ਾ ਦੀਆਂ ਸੰਗਤਾਂ ਵੱਲੋ ਉਹਨਾ ਦੀ ਸੋਚ ਤੋਂ ਵੀ ਵੱਧ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ । ਸੰਗਤਾਂ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆ ਹਨ । ਬਹੁਤ ਸਾਰੀਆ ਸੰਗਤਾਂ ਨਾਲ ਗੱਲ ਕਰਦੇ ਸਮੇ ਉਹਨਾ ਨੇ ਕਿਹਾ ਕਿ ਉਹ ਆਪਣੇ ਬੱਚਿਆ ਨੂੰ ਇਹ ਫਿਲਮ ਜ਼ਰੂਰ ਦਿਖਾਉਣਗੇ ਤਾਂ ਕਿ ਸਾਡੇ ਬੱਚੇ ਇਸ ਮਹਾਨ ਇਤਿਹਾਸ ਤੋਂ ਜਾਣੂ ਹੋ ਸਕਣ ਅਤੇ ਸ਼ਹੀਦਾਂ ਦੇ ਜੀਵਨ ਤੋਂ ਨਵੀ ਸੇਧ ਲੈ ਸਕਣ । ਸਿੱਖ ਸੰਗਤਾਂ ਨੇ ਫਿਲਮ ਟੀਮ ਅਤੇ ਗੁਰੂ ਨਾਨਕ ਫੈਮਲੀ ਸੇਵਾ ਸੰਸਥਾ ਵੱਲੋ ਚਲਾਏ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਹੈ । ਫਿਲਮ ਟੀਮ ਮੈਬਰਾਂ ਨੇ ਵਿਦੇਸ਼ਾ ਦੀਆ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਮ ਜਰੂਰ ਦੇਖਣ ਅਤੇ ਆਪਣੇ ਬੱਚਿਆ ਨੂੰ ਦਿਖਾਉਣ ਤਾਂ ਜੋ ਅੱਗੇ ਤੋਂ ਵੀ ਸਾਨੂੰ ਹੋਰ ਸਿੱਖ ਇਤਿਹਾਸ ਨਾਲ ਸਬੰਧਿਤ ਫਿਲਮਾਂ ਬਣਾਉਣ ਦਾ ਹੌਂਸਲਾ ਮਿਲ ਸਕੇ ।

Install Punjabi Akhbar App

Install
×