ਆਸਟ੍ਰੇਲੀਆ ‘ਚ ਖ਼ੁਦਕੁਸ਼ੀ ਮੌਤ ਦਰ ਦਹਾਕੇ ਦੇ ਉਚ ਸਤਰ ਤੇ ਪੁੱਜੀ

image-10-03-16-05-44

ਪਿਛਲੇ ਮੰਗਲ਼ਵਾਰ ਆਸਟੇ੍ਲੀਆ ਅੰਕੜਾ ਬਿਊਰੋ  ਵੱਲੋਂ  ਜਾਰੀ ਅੰਕੜਿਆ ਅਨੁਸਾਰ ਆਸਟੇ੍ਲੀਆ ਵਿੱਚ ਖ਼ੁਦਕੁਸ਼ੀ ਅਚਨਚੇਤ ਮੌਤ ਦਾ ਮੋਹਰੀ ਕਾਰਨ ਹੈ , ਜਿਸ ਕਰਕੇ ਖ਼ੁਦਕੁਸ਼ੀ ਦੀ ਦਰ ਸਾਲ 2014 ਵਿੱਚ 100,000 ਲੋਕ ਪ੍ਰਤੀ 12 ਮੌਤ ਦਾ ਵਾਧਾ ਦਰਜ ਹੈ । ਪਿਛਲੇ 10 ਸਾਲਾਂ ਵਿੱਚ ਦਰਜ ਅੰਕੜਿਆ ਤੋਂ ਉਚ ਸਤਰ ਤੇ ਹੈ । ਆਸਟੇ੍ਲੀਆ ਲਾਈਫ਼-  ਲਾਈਨ ਦੀ ਸੀਈਓ ਪੇਟੇ ਸਮਿਗਲ ਨੇ ਦੱਸਿਆ ਕਿ ਆਸਟੇ੍ਲੀਆ ਇਕ ਵੱਧ ਰਹੇ ਕੌਮੀ ਖ਼ੁਦਕੁਸ਼ੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ । ਫੈਡਰਲ ਸਰਕਾਰ ਨੂੰ  ਇਸ  ਬਾਬਤ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ , ਭਾਈਚਾਰੇ ਦੇ ਜੀਵਨ ਦਾ ਬੇਵਜ੍ਹਾ ਨੁਕਸਾਨ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਲਾਈਫ਼ – ਲਾਈਨ ਫੈਡਰਲ ਸਰਕਾਰ ਤੋਂ ਖ਼ੁਦਕੁਸ਼ੀ ਰੋਕਥਾਮ ਲਈ ਡਬਲ ਫੰਡ ਮੁਹੱਇਆ ਕਰਵਾਉਣ ਲਈ ਜਲਦ ਹੀ ਇਕ ਮੁਹਿੰਮ ਦਾ ਅਗਾਜ ਕਰੇਗਾ । ਆਮ ਕਰਕੇ ਆਸਟੇ੍ਲੀਆ ‘ਚ ਦਿਲ ਦੀ ਬੀਮਾਰੀ ਨੰਬਰ ਇਕ ਮੌਤ ਦਾ ਕਾਰਨ ਰਹਿੰਦੀ ਹੈ , ਜਿਸ ਕਾਰਨ 7 ਮਰਦ ਮੌਤ ਪਿੱਛੇ  ਇਕ ਤੇ ਸਾਲ 2014 ਵਿੱਚ 8 ਔਰਤ ਦੀ ਮੌਤ ਪਿੱਛੇ ਇਕ ਗਿਣਿਆ ਹੈ ।
ਏਬੀਐਸ ਸਿਹਤ ਤੇ ਜ਼ਰੂਰੀ ਅੰਕੜਾ ਹਿੱਸਾ ਡਾਈਰੈਕਟਰ ਜੇਮਜ ਏਨਸਟੌਨ ਕਿਹਾ ਕਿ ਸਾਲ 2013 ਵਿੱਚ ਦਿਮਾਗੀ ਮੌਤ ਕਾਰਨ ਮੌਤ ਦਰ ਦੂਜੇ ਮੋਹਰੀ ਕਾਰਨ ਦੇ ਤੌਰਤੇ ਗਿਣੀ ਗਈ ਹੈ । ਸਾਰੀਆਂ ਅਚਨਚੇਤ ਮੌਤਾਂ ਦੇ ਤੀਜਾ ਹਿੱਸੇ ਦੇ ਸਿਖਰ ਦੇ ਪੰਜ ਕਾਰਨ ਦਿਲ ਦੇ ਰੋਗ, ਦਿਮਾਗੀ,ਸਟ੍ਰੋਕ , ਫੇਫੜੇ ਕੈਂਸਰ ਤੇ ਸਾਹ ਰੋਗ ਹਨ । ਖ਼ੁਦਕੁਸ਼ੀ ਰੋਕਥਾਮ ਲਈ ਜਾਣਕਾਰੀ ਤੇ ਸਹਾਇਤਾ ਨੰਬਰ 131114 ਜਾ ਖ਼ੁਦਕੁਸ਼ੀ ਕਾਲ ਵਾਪਸ ਸੇਵਾ ਨੰਬਰ  1300659467 ਹੈ ।

Install Punjabi Akhbar App

Install
×