ਘਰ ਵਾਪਸੀ ਕਰਨ ਵਾਲਿਆਂ ਨਾਲ ਭਾਜਪਾ ਕਰਵਾਏ ਆਪਣੀ ਬੇਟੀਆਂ ਦਾ ਵਿਆਹ

shivpalਐਸਪੀ ਨੇਤਾ ਸ਼ਿਵਪਾਲ ਯਾਦਵ ਨੇ ਇੱਕ ਵਾਰ ਫਿਰ ਵਿਵਾਦਜਨਕ ਬਿਆਨ ਦਿੱਤਾ ਹੈ। ਸ਼ਿਵਪਾਲ ਯਾਦਵ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਪਹਿਲਾਂ ਭਾਜਪਾ ‘ਚ ਜੋ ਲੋਕ ਹਨ ਉਹ ਆਪਣੀ ਘਰ ਵਾਪਸੀ ਕਰਵਾਉਣ। ਸ਼ਿਵਪਾਲ ਯਾਦਵ ਇੱਥੇ ਹੀ ਨਹੀਂ ਰੁਕੇ ਤੇ ਉਨ੍ਹਾਂ ਨੇ ਸਾਰੀਆਂ ਹੱਦਾਂ ਤੋੜਦੇ ਹੋਏ ਸਵਾਲ ਪੁੱਛਿਆ ਕਿ, ਕੀ ਜਿਨ੍ਹਾਂ ਨੇਤਾਵਾਂ ਦੀ ਘਰ ਵਾਪਸੀ ਹੋਵੇਗੀ ਉਨ੍ਹਾਂ ਨਾਲ ਭਾਜਪਾ ਵਾਲੇ ਆਪਣੀਆਂ ਭੈਣ, ਬੇਟੀਆਂ ਦੇ ਵਿਆਹ ਕਰਵਾਉਣਗੇ। ਉਨ੍ਹਾਂ ਨੇ ਭਾਜਪਾ ਦੀ ਧਰਮ ਬਦਲਣ ਤੇ ਲਵ ਜਹਾਦ ਜਿਹੇ ਮੁੱਦੇ ਚੁੱਕਣ ਲਈ ਸਖ਼ਤ ਆਲੋਚਨਾ ਕੀਤੀ। ਸ਼ਿਵਪਾਲ ਯਾਦਵ ਨੇ ਭਾਜਪਾ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪਹਿਲਾਂ ਭਾਜਪਾ ਨੇ ਲਵ ਜਹਾਦ ਦਾ ਮੁੱਦਾ ਚੁੱਕਿਆ ਤੇ ਹੁਣ ਘਰ ਵਾਪਸੀ। ਇਸਤੋਂ ਚੰਗਾ ਹੈ ਕਿ ਭਾਜਪਾ ਦੇ ਨੇਤਾ ਪਹਿਲਾਂ ਆਪਣੀ ਹੀ ਘਰ ਵਾਪਸੀ ਕਰਵਾ ਲੈਣ। ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਸ਼ਿਵਪਾਲ ਯਾਦਵ ਬਿਆਨ ਦੇਣ ਤੋਂ ਪਹਿਲਾਂ ਇੱਕ ਵਾਰ ਸੋਚ ਲਿਆ ਕਰਨ। ਭਾਜਪਾ ਦਾ ਏਜੰਡਾ ਸਭ ਨਾਲ ਸਭ ਦਾ ਵਿਕਾਸ ਹੈ। ਸ਼ਿਵਪਾਲ ਯਾਦਵ ਦਾ ਅਜਿਹਾ ਬਿਆਨ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।