ਗੁੱਟ ਉਤੇ ਸਮਾਟ ਘੜੀ (ਸਮਾਟਵਾਚ) ਲਗਾ ਕੇ ਡਾ੍ਰਈਵਿੰਗ ਕਰਨ ਵਾਲਿਆਂ ਜਾਂ ਅਜਿਹੀ ਘੜੀ ਖ੍ਰੀਦਣ ਦੀ ਸੋਚਣ ਵਾਲਿਆਂ ਲਈ ਇਕ ਵਿਚਾਰਨ ਵਾਲੀ ਖਬਰ ਹੈ ਕਿ ਨਿਊਜ਼ੀਲੈਂਡ ਦੇ ਵਿਚ ਸੜਕ ਸੁਰੱਖਿਆ ਦੇ ਮਾਹਿਰਾਂ ਦੀ ਟ੍ਰਾਂਸਟੋਪਰਟ ਵਿਭਾਗ ਨੂੰ ਸੁਝਾਅ ਹੈ ਕਿ ਇਨ੍ਹਾਂ ਦੀ ਵਰਤੋਂ ਉਤੇ ਰੋਕ ਲਗਾਈ ਜਾਵੇ। ਨਿਊਜ਼ੀਲੈਂਡ ਦੇ ਵਿਚ ਪਹਿਲਾਂ ਹੀ ਡ੍ਰਾਈਵਿੰਗ ਦੌਰਾਨ ਫੋਨ ਦੀ ਵਰਤੋਂ ਕਰਨ ਜਾਂ ਟੈਕਸਟ ਮੈਸੇਜ ਕਰਨ ਵਾਲੇ ਲਈ 80 ਡਾਲਰ ਜ਼ੁਰਮਾਨ ਅਤੇ 20 ਡੀਮੈਰਿਟ ਪੁਆਇੰਟ ਕੱਟੇ ਜਾਣ ਦੀ ਸਜ਼ਾ ਹੈ, ਪਰ ਸਮਾਟ ਘੜੀਆਂ ਇਸ ਘੇਰੇ ਦੇ ਵਿਚ ਨਹੀਂ ਆਉਂਦੀਆਂ ਸਨ ਜਿਸ ਕਰਕੇ ਲੋਕਾਂ ਦਾ ਰੁਝਾਨ ਸਮਾਟ ਘੜੀਆਂ ਖ੍ਰੀਦਣ ਵੱਲ ਸੀ। ਐਪਲ ਦੀ ਵੀ ਆਈ-ਵਾਚ ਇਸੇ ਸਾਲ ਦੇ ਅੰਤ ਤੱਕ ਨਿਊਜ਼ੀਲੈਂਡ ਆ ਰਹੀ ਹੈ ਜਦ ਕਿ ਇਸ ਵੇਲੇ ਸੈਮਸੰਗ, ਸੋਨੀ, ਐਲ.ਜੀ. ਅਤੇ ਮੋਟੋਰੋਲਾ ਦੀਆਂ ਘੜੀਆਂ ਮਾਰਕੀਟ ਦੇ ਵਿਚ ਉਪਲਬਧ ਹਨ। ਮੌਜੂਦਾ ਨਿਊਜ਼ੀਲੈਂਡ ਦਾ ਕਾਨੂੰਨ ਪਹਿਨ ਸਕਣ ਵਾਲੀ ਤਕਨਾਲੋਜੀ ਨੂੰ ਆਪਣੇ ਘੇਰੇ ਵਿਚ ਨਹੀਂ ਰੱਖਦਾ ਜਿਸ ਕਰਕੇ ਇਹ ਵੀਅਰੇਬਲ (ਪਹਿਨ ਵਾਲਾ ਇਲੈਕਟ੍ਰਾਨਿਕ ਸਮਾਨ) ਸਮਾਨ ਲਗਾਤਾਰ ਨਵਾਂ-ਨਵਾਂ ਆ ਰਿਹਾ ਹੈ। ਅਜਿਹੀਆਂ ਘੜੀਆਂ ਦੇ ਉਤੇ ਕੈਨੇਡਾ ਅਤੇ ਯੂ.ਕੇ. ਦੇ ਵਿਚ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮਾਟ ਘੜੀ ਉਤੇ ਕੋਈ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਪੜ੍ਹਨ ਲਈ 2.52 ਸੈਕਿੰਡ ਤੱਕ ਸਮਾਂ ਲਗਦਾ ਹੈ ਜੇਕਰ ਇਹੀ ਮੈਸੇਜ ਫੋਨ ਉਤੇ ਹੋਵੇ ਤਾਂ 1.85 ਸੈਕਿੰਡ ਦਾ ਸਮਾਂ ਲਗਦਾ ਹੈ।
ਨਿਊਜ਼ੀਲੈਂਡ ਪੁਲਿਸ ਨੇ ਕਿਹਾ ਹੈ ਕਿ ਅਜੇ ਕਾਨੂੰਨ ਦੇ ਵਿਚ ਬਦਲੀ ਦੀ ਕੋਈ ਗੱਲ ਨਹੀਂ ਹੋ ਰਹੀ ਪਰ ਜੇਕਰ ਇਸ ਦੇ ਨਾਲ ਡ੍ਰਾਈਵਿੰਗ ਦੇ ਵਿਚ ਫਰਕ ਆਇਗਾ ਤਾਂ ਪੁਲਿਸ ਕੇਅਰ ਲੈਸ ਡ੍ਰਾਈਵਿੰਗ ਦਾ ਜ਼ੁਰਮਾਨਾ ਜਰੂਰ ਲਾਏਗੀ।