ਕੀਵੀ ਲੋਕਾਂ ਦੇ ਵਿਚ ਸ਼ੂਗਰ ਰੋਗ 10 ਸਾਲਾਂ ਵਿਚ ਹੋਇਆ ਦੁੱਗਣਾ-ਰੋਜ਼ਾਨਾ ਵੱਧ ਰਹੇ ਹਨ 40 ਮਰੀਜ਼

diabticਨਿਊਜ਼ੀਲੈਂਡ ਦੇ ਵਿਚ ਵਸਦੇ ਲੋਕਾਂ ਵਿਚ ਸ਼ੂਗਰ ਦੀ ਬਿਮਾਰੀ ਦਿਨੋ-ਦਿਨ ਵਧ ਰਹੀ ਹੈ। ਪਿਛਲੇ 10 ਸਾਲਾਂ ਦੇ ਵਿਚ ਇਹ ਗਿਣਤੀ ਸਵਾ ਲੱਖ ਤੋਂ ਢਾਈ ਲੱਖ ਤੱਕ ਪਹੁੰਚ ਗਈ ਹੈ। ਔਸਤਨ 40 ਨਵੇਂ ਲੋਕ ਹਰ ਰੋਜ਼ ਸ਼ੂਗਰ ਤੋਂ ਪੀੜ੍ਹਤ ਪਾਏ ਜਾ ਰਹੇ ਹਨ। ਸ਼ੂਗਰ ਦੀ ਬਿਮਾਰੀ ਅੱਖਾਂ ਦੀ ਰੌਸ਼ਨੀ ਲੈਣ ਤੱਕ ਚਲੀ ਜਾਂਦੀ ਹੈ ਇਸ ਕਰਕੇ ਸਰਕਾਰ ਦੁਵੱਲੇ ਪਾਸੇ ਤੋਂ ਇਸ ਬਿਮਾਰੀ ਦੇ ਨਾਲ ਸਿੱਝਣ ਦੇ ਲਈ ਸੋਚਣ ‘ਤੇ ਮਜ਼ਬੂਰ ਹੈ।  ਇਸ ਸਬੰਧੀ ਅੱਜ ਇਕ ਨਵੀਂ ਸਕੀਮ ‘ਡਾਇਬਟਿਕ ਐਕਸ਼ਨ ਮਹੀਨਾ’ ਸ਼ੁਰੂ ਕੀਤੀ ਗਈ ਹੈ। ਇਕ ਅੰਦਾਜੇ ਮੁਤਾਬਿਕ 11 ਲੱਖ ਲੋਕ ਇਸ ਵੇਲੇ ਇਸ ਬਿਮਾਰੀ ਦੀ ਚਪੇਟ ਵਿਚ ਹਨ। ਚਾਰ ਦੇ ਵਿਚੋਂ ਇਕ ਦੇ ਵਿਚ ਸ਼ੂਗਰ ਹੋਣ ਦਾ ਖਤਰਾ ਬਣਿਆ ਹੋਇਆ ਹੈ। ਨਵੀਂ ਸਕੀਮ ਤਹਿਤ ਆਨ ਲਾਈਨ ਜਾਗੂਰਿਕਤਾ ਲਿਆਂਦੀ ਜਾਵੇਗੀ, ਰੋਡ ਸ਼ੋਅ ਹੋਣਗੇ ਅਤੇ 28 ਨਵੰਬਰ ਨੂੰ ਇਸ ਪ੍ਰਤੀ ਕੁਝ ਕਰਨ ਦਾ ਦਿਨ (ਮੂਵਮੀਨਟ) ਰੱਖਿਆ ਗਿਆ ਹੈ। ਇਸ ਸਕੀਮ ਤਹਿਤ ਰੋਜ਼ਾਨਾ 10,000 ਕਦਮ ਚੱਲਣਾ ਹੋਵੇਗਾ। 2013 ਦੇ ਅੰਕੜਿਆਂ ਅਨੁਸਾਰ ਭਾਰਤੀ ਲੋਕਾਂ ਦੇ ਵਿਚ ਸਭ ਤੋਂ ਜਿਆਦਾ ਸ਼ੂਗਰ ਰੋਗ ਪਾਇਆ ਗਿਆ ਜਿਸ ਦੀ ਪ੍ਰਤੀਸ਼ਤ 11 ਸੀ। ਇਸ ਤੋਂ ਬਾਅਦ ਪੈਸੇਫਿਕ ਲੋਕਾਂ ਦੇ ਵਿਚ ਇਹ ਰੋਗ 9.6% ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਰੋਗ ਦੇ ਨਾਲ ਲੜਨ ਦੇ ਲਈ ਖਜ਼ਾਨੇ ਦੀ 1310 ਮਿਲੀਅਨ ਡਾਲਰ ਦੀ ਰਕਮ ਇਸਦੀ ਰੋਕਥਾਮ ਵਾਸਤੇ ਵਰਤਣੀ ਹੋਵੇਗੀ।

Install Punjabi Akhbar App

Install
×