4 ਨੂੰ ਸੁਫ਼ੀ ਗਾਇਕ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ -ਰੌਕੀ ਭੁੱਲਰ

IMG_9514
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ 4 ਜੁਲਾਈ ਸੋਮਵਾਰ, ਸ਼ਾਮ 7 ਵਜੇ, ਸੇਟ ਜੌਨ ਐਗਲੀਕਨ ਕਾਲਜ ਐਵਨਿਊ, ਫੌਰਸਟ ਲੇਕ ਵਿਖੇ ਸੂਫ਼ੀ ਕਵੀ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ। ਇਹ ਪ੍ਰਗਟਾਵਾ ਬਲਿਉਮੂਨ ਕੰਪਨੀ ਦੇ ਡਾਇਰੈਕਟਰ ਰੌਕੀ ਭੁੱਲਰ ਨੇ ਕੀਤਾ। ਸ: ਭੁੱਲਰ ਨੇ ਦੱਸਿਆ ਕਿ ਮਸਤਾਨਾ ਯੋਗੀ ਨਾਈਟ ਇਕ ਪਰਿਵਾਰਕ ਪ੍ਰੋਗਰਾਮ ਹੈ ਅਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਸੁਨੀਲ ਅਰੋੜਾ, ਕਮਰ ਬੱਲ ਸਮੇਤ ਉਸ ਦੀ ਟੀਮ ਲੱਗੀ ਹੋਈ ਹੈ। ਗਾਇਕ ਕੰਵਰ ਗਰੇਵਾਲ ਵੱਲੋਂ ਕੁਝ ਅਰਸਾ ਪਹਿਲਾਂ ਬਹੁਤ ਸਾਧਾਰਨ ਢੰਗ ਨਾਲ ਮਰਿਆਦਾ ਨਾਲ ਵਿਆਹ ਕਰਾਉਣ ਲਈ ਵਿਦੇਸ਼ਾਂ ਵਿਚ ਬਹੁਤ ਚਰਚਾ ਵਿਚ ਹਨ। ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ‘ਮਸਤ ਬਣਾ ਦੇਣਗੇ ਬੀਬਾ’ , ‘ਦੋ ਟਿਕਟਾਂ’ ਵਰਗੇ ਸੁਪਰਹਿੱਟ ਗਾਣਿਆਂ ਨਾਲ ਆਪਣੀ ਧਾਂਕ ਬਣਾ ਲਈ ਹੈ। ਬ੍ਰਿਸਬੇਨ ਵਾਸੀਆਂ ‘ਚ ਇਸ ਪ੍ਰੋਗਰਾਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Install Punjabi Akhbar App

Install
×