ਸਬ-ਸੋਨਿਕ ਕਰੂਜ਼ ਮਿਸਾਈਲ ‘ਨਿਰਭੈ’ ਦਾ ਹੋਇਆ ਪ੍ਰੀਖਣ

nirbhay141017

ਦੇਸ਼ ‘ਚ ਵਿਕਸਤ ਕੀਤੀ ਗਈ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਸਬ-ਸੋਨਿਕ ਕਰੂਜ਼ ਮਿਸਾਈਲ ਨਿਰਭੈ ਦਾ ਦੂਸਰਾ ਪ੍ਰੀਖਣ ਅੱਜ ਸਵੇਰੇ ਕੀਤਾ ਗਿਆ। ਇਸਦਾ ਪ੍ਰੀਖਣ ਚਾਂਦੀਪੁਰ ਸਥਿਤ ਏਕੀਕਰਿਤ ਪ੍ਰੀਖਣ ਰੇਂਜ (ਆਈ. ਟੀ. ਆਰ.) ਤੋਂ ਕੀਤਾ ਗਿਆ। ਇਹ ਮਿਸਾਈਲ 1000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਯੋਜਨਾ ਨਾਲ ਜੁੜੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਦੇ ਇਕ ਵਿਗਿਆਨੀ ਮੁਤਾਬਿਕ ਤੈਅ ਪ੍ਰੋਗਰਾਮ ਅਨੁਸਾਰ ਅੱਜ ਇਸ ਮਿਸਾਈਲ ਦਾ ਦੂਸਰਾ ਪ੍ਰੀਖਣ ਕੀਤਾ ਗਿਆ। ਗੌਰਤਲਬ ਹੈ ਕਿ ਮਿਸਾਈਲ ਦਾ ਪਹਿਲਾ ਪ੍ਰੀਖਣ 12 ਮਾਰਚ 2013 ਨੂੰ ਇਸੇ ਕੇਂਦਰ ਤੋਂ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਨਿਰਧਾਰਿਤ ਮਾਰਗ ਤੋਂ ਭਟਕਣਾ ਨੂੰ ਦੇਖਦੇ ਹੋਏ ਉਸ ਪ੍ਰੀਖਣ ਨੂੰ ਵਿਚੇ ਹੀ ਰੋਕਣਾ ਪਿਆ ਸੀ। ਭਾਰਤ ਕੋਲ 290 ਕਿਲੋਮੀਟਰ ਤੱਕ ਮਾਰਕ ਸਮਰੱਥਾ ਵਾਲੀ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਹੈ ਜਿਸ ਨੂੰ ਭਾਰਤ ਅਤੇ ਰੂਸ ਨੇ ਸੰਯੁਕਤ ਰੂਪ ਨਾਲ ਵਿਕਸਤ ਕੀਤਾ ਹੈ ਪਰ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਸਾਈਲ ‘ਨਿਰਭੈ’ ਅਲੱਗ ਤਰ੍ਹਾਂ ਦੀ ਹੈ। ਇਹ ਬੰਗਲੌਰ ‘ਚ ਡੀ.ਆਰ.ਡੀ.ਓ. ਦੀ ਇਕਾਈ ਏਅਰਨੋਟਿਕਲ ਡਿਵੈਲਪਮੈਂਟ ਇਸਟੈਬਲਿਸ਼ਮੈਂਟ ( ਏ.ਡੀ.ਈ.) ਵਲੋਂ ਵਿਕਸਤ ਕੀਤੀ ਜਾ ਰਹੀ ਹੈ। ਡੀ.ਆਰ.ਡੀ.ਓ. 1,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਸਬ-ਸੋਨਿਕ ਕਰੂਜ਼ ਮਿਸਾਈਲ ਦਾ ਹਵਾਈ ਸੰਸਕਰਨ ਵਿਕਸਿਤ ਕਰ ਰਿਹਾ ਹੈ। ਇਸ ਨੂੰ ਭਾਰਤੀ ਹਵਾਈ ਸੈਨਾ ਦੇ ਅਗਾਊਂ ਮੋਰਚੇ ਦੇ ਲੜਾਕੂ ਜਹਾਜ਼ ਐਮ.ਯੂ-30 ਐਮ.ਕੇ.ਆਈ. ਤੋਂ ਦਾਗਿਆ ਜਾ ਸਕੇਗਾ।

Install Punjabi Akhbar App

Install
×