ਕੈਲੀਫੋਰਨੀਆ ਦੇ ਖੋਜ ਅਦਾਰੇ ਨੇ ਚੌਥੀ ਵਾਰੀ ਦੇਖੀ ਪਣਡੁੱਬੀ ਵਰਗੀ ਦੁਰਲੱਭ ਮੱਛੀ

ਬੀਤੇ 30 ਸਾਲਾਂ ਦੀ ਖੋਜ ਕਰਦਿਆਂ, ਕੈਲੀਫੋਰਨੀਆ ਦੇ ਖੋਜ ਕੇਂਦਰ (Monterey Bay Aquarium Research Institute (MBARI)) ਇੱਕ ਅਜਿਹੀ ਮੱਛੀ ਨੂੰ ਮਹਿਜ਼ ਚੌਥੀ ਵਾਰੀ ਦੇਖਣ ਵਿੱਚ ਸਫ਼ਲਤਾ ਪਾਈ ਹੈ ਜੋ ਕਿ ਬਿਲਕੁਲ ਇੱਕ ਪਣਡੁੱਬੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਜਦੋਂ ਇਹ ਪਾਣੀ ਵਿੱਚ ਤੈਰਦੀ ਹੈ ਤਾਂ ਇਸ ਦਾ ਰੰਗ ਤਾਂਬੇ ਦੇ ਰੰਗ ਵਰਗਾ ਦਿਖਾਈ ਦਿੰਦਾ ਹੈ। ਇਹ ਮੱਛੀ ਸਮੁੰਦਰੀ ਪਾਣੀਆਂ ਵਿੱਚ 4500 ਮੀਟਰ ਤੱਕ ਦੀ ਡੂੰਘਾਈ ਵਿੱਚ ਰਹਿ ਸਕਦੀ ਹੈ। ਹਾਲੇ ਇਸ ਪ੍ਰਾਣੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰੰਤੂ ਖੋਜ ਕਰਤਾ ਅਤੇ ਵਿਗਿਆਨੀ ਇਸ ਬਾਰੇ ਹੋਰ ਗਿਆਨ ਜੁਟਾਉਣ ਵਿੱਚ ਲੱਗੇ ਹਨ। ਇਸ ਮੱਛੀ ਬਾਰੇ ਇੰਨਾ ਕੁ ਪਤਾ ਚਲਦਾ ਹੈ ਕਿ ਇਹ ਕੁਦਰਤੀ ਤੌਰ ਤੇ ਬਹੁਤ ਹੀ ਸ਼ਾਤਿਰ ਅਤੇ ਖ਼ਤਰਨਾਕ ਸ਼ਿਕਾਰੀ ਜੀਵ ਹੈ।

Install Punjabi Akhbar App

Install
×