ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਆ……… 100 ਦੀ ਸਪੀਡ, ਚਲਦੀ ਹੋਈ ਕਾਰ, ਤਾਕੀਆਂ ਰਾਹੀਂ ਦੋ ਸੈਲਾਨੀ ਕਰ ਰਹੇ ਸਨ ਪਿਸ਼ਾਬ

NZ PIC 20 Feb-1ਆਮ ਬੋਲਚਾਲ ਦੇ ਵਿਚ ਕਈ ਵਾਰ ਮੂਰਖਤਾਂ ਦੀਆਂ ਉਦਾਹਰਣਾਂ ਵੇਖ ਕੇ ਆਪ ਮੁਹਾਰੇ ਮੂੰਹੋ ਨਿਕਲ ਜਾਂਦਾ ਹੈ ਕਿ ‘ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਆ’ ਇਕ ਅਜਿਹੀ ਹੀ ਮੂਰਖਤਾ ਵਾਲੀ ਉਦਾਹਰਣ ਫਰਾਂਸ ਤੋਂ ਇਥੇ ਘੁੰਮਣ ਆਏ ਦੋ ਵਿਅਕਤੀਆਂ ਨੇ ਪੇਸ਼ ਕੀਤੀ। ਬੀਤੇ ਸੋਮਵਾਰ ਜਦੋਂ ਇਹ ਜੋੜਾ ਕ੍ਰਾਈਸਟਚਰਚ ਸ਼ਹਿਰ ਤੋਂ ਇਕ ਰੈਂਟਲ ਕਾਰ ਦੇ ਵਿਚ ਹਾਈਵੇਅ ਉਤੇ 100 ਦੀ ਸਪੀਡ ਉਤੇ ਘੁੰਮਣ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਪਿਸ਼ਾਬ ਆ ਗਿਆ। ਉਨ੍ਹਾਂ ਕਿਸੇ ਢੁੱਕਵੇਂ ਥਾਂ ਉਤੇ ਕਾਰ ਖੜੀ ਕਰਨ ਦੀ ਬਜਾਏ ਕਾਰ ਦੀਆਂ ਤਾਕੀਆਂ ਵਿਚੋਂ ਅੱਧੇ-ਅੱਧੇ ਬਾਹਰ ਨਿਕਲ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਇਸ ਸਾਰੇ ਕਾਰੇ ਨੂੰ ਰਸਤੇ ਦੇ ਵਿਚ ਜਾਂਦਿਆ ਹੋਰ ਲੋਕਾਂ ਨੇ ਵੇਖਿਆ ਅਤੇ ਇਕ ਨੇ ਇਹ ਤਸਵੀਰ ਅਤੇ ਵੀਡੀਓ ਬਣਾ ਕੇ ਮੀਡੀਆ ਨੂੰ ਜਾਰੀ ਕਰ ਦਿੱਤੀ। ਪੁਲਿਸ ਨੇ ਗੱਡੀ ਨੰਬਰ ਰਾਹੀਂ ਉਨ੍ਹਾਂ ਨੂੰ ਲੱਭ ਲਿਆ। ਚੰਗੀ ਪੁੱਛ-ਪੜ੍ਹਤਾਲ ਹੋਈ। ਪੁਲਿਸ ਨੇ ਜਿੱਥੇ ਉਨ੍ਹਾਂ ਨੂੰ ਅੱਗੇ ਵਾਸਤੇ ਅਜਿਹੀ ਮੂਰਖਤਾ ਕਰਨ ਤੋਂ ਵਰਜਦਿਆਂ ਚੇਤਾਵਨੀ ਦਿੱਤੀ ਹੈ ਉਥੇ ਕਾਰ ਰੈਂਟਲ ਕੰਪਨੀ ਨੇ ਉਨ੍ਹਾਂ ਨੂੰ ਬਲੈਕ ਲਿਸਟਡ ਕਰ ਦਿੱਤਾ ਹੈ। ਕਾਰ ਕੰਪਨੀ ਨੇ ਪੇਸ਼ਾਬ ਦਾ ਕਾਰਨ ਕਾਰ ਦੇ ਵਿਚ ਵੀ ਛਿੱਟੇ ਪੈ ਜਾਣ ਕਾਰਨ ਇਨ੍ਹਾਂ ਨੂੰ 250 ਡਾਲਰ ਜ਼ੁਰਮਾਨਾ ਕੀਤਾ ਹੈ। ਅੱਜ ਇਹ ਸੈਲਾਨੀ ਦੇਸ਼ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝਦੇ ਹੋਏ ਭੱਜ ਨਿਕਲੇ।

Install Punjabi Akhbar App

Install
×