ਕੈਨੇਡਾ ਪੜਨ ਆਏ ਵਿਦਿਆਰਥੀ ਅਤੇ ਇੰਮੀਗ੍ਰਰਾਟਸ ਵੀ ਇਕਜੁਟਤਾ ਦਿਖਾਉਂਦੇ ਹੋਏ ਭਾਰਤ ਦੇ ਕਿਸਾਨਾਂ ਦੇ ਹੱਕ ’ਚ ਨਿੱਤਰੇ

ਨਿਊਯਾਰਕ/ ਟੋਰਾਂਟੋ – ਕੈਨੇਡਾ ਪੜਨ ਆਏ ਨੌਂਜਵਾਨ, ਨਵੇਂ ਆਏ ਇਮੀਗਰਾਂਟਸ ਵੀ ਜਿਸ ਤਰ੍ਹਾਂ ਨਾਲ ਸਾਰਿਆਂ ਨੂੰ ਨਾਲ ਲੈਕੇ ਇਕਜੁੱਟਤਾ ਦਿਖਾਉਂਦਿਆਂ ਪੰਜਾਬ ਦੇ ਭਾਰਤ ਦੇ ਕਿਸਾਨਾਂ ਲਈ ਨਿਤਰੇ ਹਨ , ਜਿਸ ਤਰ੍ਹਾਂ ਦੇ ਮੁਜ਼ਾਹਰੇ ਹੋਏ ਹਨ ਆਉਣ ਵਾਲੇ ਸਮੇਂ ਵਿੱਚ ਹੋਣਗੇ ਉਸਤੋਂ ਸਾਬਤ ਹੋ ਰਿਹਾ ਹੈ ਕਿ ਭਾਵੇਂ ਭਾਰਤ ਵਿੱਚ ਗੋਦੀ ਮੀਡੀਆ ਹੋਵੇ ਜਾਂ ਇੱਥੇ ਸਰਕਾਰ ਪੱਖੀ ਤੱਤ ਜੋਂ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਆਵਾਜ਼ ਚੁੱਕਣ ਵਾਲਿਆਂ ਨੂੰ ਹੀ ਗੁਮਰਾਹ ਹੋਏ ਦੱਸ ਰਹੇ ਸਨ ਦਾ ਉਨਾਂ ਦੀ ਸੋਚ ਤੇ ਕੋਈ ਅਸਰ ਨਹੀਂ ਹੋਇਆ ਹੈ। ਨੋਜਵਾਨਾਂ ਤੇ ਬਜ਼ੁਰਗਾਂ ਵੱਲੋਂ ਕੈਨੇਡਾ ਤੇ ਹੋਰਨਾਂ ਮੁਲਕਾਂ ਚ ਕੀਤੇ ਜਾ ਰਹੇ ਮੁਜ਼ਾਹਰਿਆਂ ਚ ਨਜ਼ਰ ਆ ਰਹੀ ਸਾਂਝ ਵੀ ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਹੈ।

ਹਿੰਦੂ, ਸਿੱਖ  ਮੁਸਲਮਾਨ ਤੇ ਹੋਰ ਸਾਡੇ ਭਰਾਵਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਇਕਜੁਟਤਾ ਵਿਖਾਈ ਹੈ। ਪਾਰਟੀ ਪੱਧਰ ਦੀ ਰਾਜਨੀਤੀ ਹਾਸ਼ੀਏ ਤੇ ਹੈ ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਫਿਟਕਾਰਾਂ ਪਾਈਆਂ ਜਾ ਰਹੀਆਂ ਹਨ, ਬੱਚਿਤਰ ਸਿੰਘ ਨੇ ਇੱਕੋ ਹੱਲੇ ਨਾਲ ਜਿਵੇਂ ਮਸਤ ਹਾਥੀ ਸੁੱਟ ਲਿਆ ਸੀ ਇੰਝ ਹੀ ਨਫ਼ਰਤ ਨਾਲ ਖੜੀ ਕੀਤੀ ਕੰਧ ਡਿੱਗ ਗਈ ਹੈ। ਟਵਿੱਟਰ ਤੇ ਤਾਂ ਨਵੀਂ ਆਈ ਸੰਗਤ ਦੀ ਇੰਝ ਸੇਵਾ ਹੋ ਰਹੀ ਜਿਵੇਂ ਹੋਲੇ ਮਹੱਲੇ ਤੇ ਆਣ ਵਾਲੀ ਸੰਗਤ ਦੀ ਚਾਹ ਪਕੌੜਿਆਂ ਨਾਲ ਹੁੰਦੀ ਹੈ ,ਉੜਤੇ ਪੰਜਾਬ ਦੀਆਂ ਉਡਾਰੀਆਂ ਦੇ ਟਵਿੱਟਰ ਤੇ ਚਰਚੇ ਹਨ। 

Install Punjabi Akhbar App

Install
×