ਤਿੰਨ ਰੋਜ਼ਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਦੌਰਾਨ ਜੀਵਨ-ਜਾਂਚ ਦੇ ਨੁਕਤੇ ਕੀਤੇ ਸਾਂਝੇ

ਕਵੀ ਦਰਬਾਰ, ਸ਼ਬਦ ਗਾਇਣ, ਵਿਰਾਸਤ ਤੰਬੋਲਾ ਅਤੇ ਨੈਤਿਕ ਸਿੱਖਿਆ ਸਬੰਧੀ ਵਿਚਾਰਾਂ

ਫਰੀਦਕੋਟ, 28 ਜਨਵਰੀ:- ਸਥਾਨਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੌਜਵਾਨਾਂ ਨੂੰ ਅਮੀਰ ਵਿਰਸੇ ਅਤੇ ਸ਼ਾਨਾਮੱਤੀਆਂ ਪ੍ਰੰਪਰਾਵਾਂ ਨਾਲ ਜੋੜਨ ਹਿੱਤ ਨੇੜਲੇ ਪਿੰਡ ਨਾਨਕਸਰ ਵਿਖੇ ਸਰਪੰਚ ਗੁਰਸੇਵਕ ਸਿੰਘ ਨੀਲਾ ਸਮੇਤ ਸਮੁੱਚੀ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਏ ਗਏ ਤਿੰਨ ਰੋਜ਼ਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਦੌਰਾਨ ਵਿਦਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਸਾਹਿਬ ‘ਚ ਹੀ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਜਸਮਿੰਦਰ ਸਿੰਘ ਲਵਲੀ ਵੱਲੋਂ ਸ਼ਬਦ ਗਾਇਣ ਨਾਲ ਅਤੇ ਨਿਸ਼ਾਨ ਸਾਹਿਬ ਲਹਿਰਾ ਕੇ ਕੀਤੀ ਗਈ॥ਇਸ ਮੌਕੇ ਸਤਨਾਮ ਸਿੰਘ, ਸੰਤ ਸਿੰਘ, ਚਮਕੌਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਖੀਵਾ ਵਿਸ਼ੇਸ਼ ਤੌਰ ‘ਤੇ ਪੁੱਜੇ। ਕੈਂਪ ਦੇ ਪਹਿਲੇ ਸ਼ੈਸ਼ਨ ਦੌਰਾਨ ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਵੱਲੋਂ ਕੈਂਪ ਮਨੋਰਥ ਦੀ ਸਾਂਝ ਪਾਉਂਦਿਆਂ ਜੀਵਨ ਜਿਉਣ ਦੇ ਨੁਕਤੇ ਸਾਂਝੇ ਕੀਤੇ ਗਏ। ਉਨਾਂ ਵਿਦਿਆਰਥੀਆਂ ਨੂੰ ਆਪਣੀ ਸ਼ਖਸ਼ੀਅਤ ਦੀ ਘਾੜਤ ਲਈ ਸਮੇਂ ਦੀ ਸੰਭਾਲ, ਨਸ਼ਾ ਰਹਿਤ ਜੀਵਨ ਜਿਉਣ ਲਈ ਸਿੱਖ ਇਤਿਹਾਸ ਅਤੇ ਗੁਰਬਾਣੀ ਤੋਂ ਸੇਧ ਲੈਣ ਲਈ ਪ੍ਰੇਰਿਆ। ਉਪਰੰਤ ਗੁਰਵਿੰਦਰ ਸਿੰਘ ਸਿਵੀਆਂ ਪ੍ਰਚਾਰ ਸਕੱਤਰ ਨੇ ਸੁਚੱਜੀ ਜੀਵਨ ਜਾਂਚ ਵਿਸ਼ੇ ‘ਤੇ ਚਰਚਾ ਕੀਤੀ।

ਦੂਜੇ ਸ਼ੈਸ਼ਨ ਦੌਰਾਨ ਕੈਂਪ ਕੋਆਰਡੀਨੇਟਰ ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਵੱਲੋਂ ਸ਼ਖਸ਼ੀਅਤ ਉਸਾਰੀ ਕਾਰਜਸ਼ਾਲਾ ਦੌਰਾਨ ਚੰਗੀ ਸ਼ਖਸ਼ੀਅਤ ਦੇ ਗੁਣਾ ਬਾਰੇ ਸਾਂਝ ਪਾਈ ਗਈ, ਉਪਰੰਤ ਨੌਜਵਾਨਾ ਨਾਲ਼ ਗਰੁੱਪ ਡਿਸਕਸ਼ਨ ਰਣਜੀਤ ਸਿੰਘ ਖੱਚੜਾਂ, ਪ੍ਰਕਾਸ਼ ਸਿੰਘ, ਹਰਿੰਦਰਪਾਲ ਸਿੰਘ, ਰਣਜੀਤ ਸਿੰਘ ਵਾੜਾਦਰਾਕਾ, ਗੁਰਲੀਨ ਕੌਰ ਪ੍ਰਿੰਸੀ ਨੇ ਕੀਤੀ। ਸ਼ਾਮ ਦੇ ਸ਼ੈਸ਼ਨ ਦੌਰਾਨ ਨਿਤਨੇਮ ਉਪਰੰਤ ਨਵਨੀਤ ਸਿੰਘ ਜ਼ੋਨਲ ਸਕੱਤਰ ਨੇ ਪੰਜਾਬੀ ਬੋਲੀ, ਸਮਾਜਿਕ ਬੁਰਾਈਆਂ ਅਤੇ ਦੂਜਿਆਂ ਦੀ ਮੱਦਦ ਕਰਨ ਨਾਲ ਸਬੰਧਤ ਵੀਡੀਓ ਕਲਿਪਸ ਰਾਹੀਂ ਅਹਿਮ ਨੁਕਤੇ ਸਾਂਝੇ ਕੀਤੇ। ਪ੍ਰੋ. ਗੁਰਪ੍ਰੀਤ ਸਿੰਘ ਮੁਕਤਸਰ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ, ਸਾਰੀ ਉਮਰ ਕੋਈ ਨਸ਼ਾ ਨਾ ਕਰਨ, ਸਦਾ ਸੱਚ ਬੋਲਣ, ਆਪਣੀ ਮਾਂ-ਬੋਲੀ ਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ ਦੇ ਹੱਥ ਖੜ੍ਹੇ ਕਰਾ ਕੇ ਪ੍ਰਣ ਕਰਾਏ। ਉਪਰੰਤ ਜਗਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਵਿਰਾਸਤ ਤੰਬੋਲਾ ਖਿਡਾਇਆ। ਸ਼ਾਮ ਦੇ ਸ਼ੈਸ਼ਨ ਦੌਰਾਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਪਰਮਜੀਤ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਸੁਖਚੈਨ ਸਿੰਘ, ਰਿਸ਼ਵਜੀਤ ਸਿੰਘ, ਜਸਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਕੈਂਪਰਜ਼ ਨੇ ਕਵਿਤਾਵਾਂ ਰਾਹੀਂ ਹਾਜਰੀ ਲਵਾਈ। ਕੈਂਪ ਦੇ ਤੀਜੇ ਦਿਨ ਸੁਆਲ-ਜਵਾਬ ਸ਼ੈਸ਼ਨ ਸਮੇਤ ਰਮਨਦੀਪ ਸਿੰਘ ਮੁਕਤਸਰ ਵਲੋਂ ਜੀਵਨ ‘ਚ ਖੁਸ਼ ਰਹਿਣ ਦੇ ਨੁਕਤੇ ਸਮਝਾਏ। ਅੰਤ ‘ਚ ਵਿਦਾਇਗੀ ਸ਼ੈਸ਼ਨ ਦੌਰਾਨ ਕੈਂਪਰਜ਼ ਵੱਲੋਂ ਆਪਣੇ ਰਿਵੀਊ ਦਿੰਦਿਆਂ ਅਜਿਹੇ ਕੈਂਪਾਂ ਨੂੰ ਵਾਰ-ਵਾਰ ਲਾਉਣ ਦੀ ਮੰਗ ਅਤੇ ਕੈਂਪ ਦੌਰਾਨ ਦਿੱਤੀਆਂઠਸਿੱਖਿਆਵਾਂ ਨੂੰ ਜੀਵਨ ‘ਚ ਅਪਣਾਉਣ ਦਾ ਭਰੋਸਾ ਦਿੱਤਾ ਗਿਆ। ਵੀਰ ਸੁਖਦੇਵ ਸਿੰਘ ਨਾਨਕਸਰ ਨੇ ਇਸ ਤਰ੍ਹਾਂ ਦੇ ਕੈਂਪ ਪਿੰਡ ‘ਚ ਵਾਰ-ਵਾਰ ਲਾਉਣ ਲਈ ਆਖਿਆ।

Install Punjabi Akhbar App

Install
×