ਫੈਡਰਲ ਸਰਕਾਰ ਦੇ ਪ੍ਰਸਤਾਵਿਤ ਗੈਸ ਸਟੇਸ਼ਨਾਂ ਦੇ ਖ਼ਿਲਾਫ਼ ਛੋਟੇ ਛੋਟੇ ਬੱਚੇ ਕਰ ਰਹੇ ਅੱਜ ਹੜਤਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਕਾਟ ਮੋਰੀਸਨ ਸਰਕਾਰ ਨੇ ਜਦੋਂ ਦਾ ਨਿਊ ਸਾਊਥ ਵੇਲਜ਼ ਵਿਚਲਾ ਕੁਰੀ ਕੁਰੀ ਗੈਸ ਸਟੇਸ਼ਨ 600 ਮਿਲੀਅਨ ਡਾਲਰ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ ਤਾਂ ਇਸ ਦੇ ਵਿਰੋਧ ਵਿੱਚ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰੀ ਸਕੂਲਾਂ ਦੇ ਛੋਟੇ ਅਤੇ ਵੱਡੇ ਬੱਚੇ ਫੈਡਰਲ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇੰਝ ਲਗਦਾ ਹੈ ਕਿ ਸਰਕਾਰ ਦੇਸ਼ ਦੇ ਨਾਗਰਿਕਾਂ ਤੋਂ ਜ਼ਿਆਦਾ ਫਾਇਦਾ ਗੈਸ ਸਟੇਸ਼ਨਾਂ ਨੂੰ ਦੇਣਾ ਚਾਹੁੰਦੀ ਹੈ ਅਤੇ ਇਸ ਦੇ ਖ਼ਿਲਾਫ਼ ਦੇਸ਼ ਦੇ 50 ਤੋਂ ਵੀ ਵੱਧ ਸ਼ਹਿਰਾਂ ਅੰਦਰ ਅੱਜ ਇਹ ਸਕੂਲੀ ਬੱਚੇ ਹੜਤਾਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਜਿਹੀਆਂ ਹੜਤਾਲਾਂ ਦਾ ਸਿਲਸਿਲਾ 2018 ਵਿੱਚ ਸ਼ੁਰੂ ਹੋਇਆ ਸੀ ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲੀ ਬੱਚੇ ਸੜਕਾਂ ਅਤੇ ਗਲੀਆਂ ਵਿੱਚ ਨਿਕਲ ਆਏ ਸਨ।
ਉਧਰ ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਅਜਿਹੇ ਪਲਾਨਾਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਬੱਚੇ ਸਕੂਲ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ ਅਤੇ ਰਾਜਨੀਤਿਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅਜਿਹੇ ਕੰਮ ਕਰਨ ਤੋਂ ਵਰਜਣ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਪ੍ਰੇਰਨ -ਨਾ ਕਿ ਬੱਚਿਆਂ ਰਾਹੀਂ ਵੀ ਰਾਜਨੀਤੀ ਦੀਆਂ ਖੇਡਾਂ ਖੇਡਣ।

Install Punjabi Akhbar App

Install
×