ਚੀਨੀਆਂ ਦੇ ਖ਼ਿਲਾਫ਼ ਬੋਲਣ ਉਪਰ ਕੁਈਨਜ਼ਲੈਂਡ ਯੂਨੀਵਰਸਿਟੀ ਦਾ ਵਿਦਿਆਰਥੀ ਨੇਤਾ ਦੋ ਸਾਲਾਂ ਲਈ ਮੁਅੱਤਲ

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਬੀਜਿੰਗ ਨਾਲ ਅਦਾਰਿਆਂ ਸਬੰਧੀ ਮਾਮਲਿਆਂ ਮੁਤੱਲਕ ਬੋਲਣ ਵਾਲਾ ਵਿਦਿਆਰਥੀ ਡਰਿਊ ਪਾਵਲੋ ਨੂੰ ਯੂਨੀਵਰਸਿਟੀ ਵੱਲੋਂ ਘੱਟੋ ਘੱਟ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। 20 ਮਈ ਨੂੰ ਅਦਾਰੇ ਅੰਦਰ ਹੋਈ ਸੁਣਵਾਈ ਦੌਰਾਨ ਉਕਤ ਵਿਦਿਆਰਥੀ ਉਪਰ 11 ਅਨੂਸ਼ਾਸ਼ਣਹੀਣਤਾ ਅਤੇ ਦੁਰਾਚਾਰ ਦੇ ਇਲਜ਼ਾਮ ਲਗਾਏ ਗਏ ਅਤੇ 186 ਪੇਜਾਂ ਦਾ ਦਸਤਾਵੇਜ਼ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਉਕਤ ਦੀਆਂ ਸਾਰੀਆਂ ਕਾਰਗੁਜ਼ਾਰੀਆਂ ਦਾ ਲੇਖਾ ਜੋਖਾ ਸਬੂਤਾਂ ਦੇ ਨਾਲ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੀਡੀਆ ਵੀ ਉਕਤ ਯੂਨੀਵਰਸਿਟੀ ਉਪਰ ਚੀਨੀ ਸਰਕਾਰ ਤੋਂ ਫੰਡ ਲੈ ਕੇ ਘੱਟੋ ਘੱਟ ਚਾਰ ਕੋਰਸ ਚਲਾਏ ਜਾਣ ਦੇ ਇਲਜ਼ਾਮ ਲਗਾ ਚੁਕਾ ਹੈ।

Install Punjabi Akhbar App

Install
×