ਹਾਲਗੇਟ ਨੂੰ ਇੱਕਦਮ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਸੀ ਦੇਣਾ ਚਾਹੀਦਾ, ਸਗੋਂ ਪੜਤਾਲ ਦੀ ਰਿਪੋਰਟ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ -ਸਟੁਅਰਟ ਰੋਬਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸੀਨੀਅਰ ਕੈਬਨਿਟ ਮੰਤਰੀ ਸਟੁਅਰਟ ਰੋਬਰਟ ਦਾ ਕਹਿਣਾ ਹੈ ਕਿ ਕ੍ਰਿਸਟਿਨ ਹਾਲਗੇਟ ਨੂੰ ਉਨ੍ਹਾਂ ਉਪਰ ਲੱਗੇ ਮਹਿੰਗੀਆਂ ਘੜੀਆਂ ਦੀ ਰਿਸ਼ਵਤ ਦੇ ਇਲਜ਼ਾਮਾਂ ਪ੍ਰਤੀ ਗੁੱਸੇ ਵਿੱਚ ਆ ਕੇ ਆਪਣੇ ਅਹੁਦੇ ਤੋਂ ਇੱਕਦਮ ਅਸਤੀਫ਼ਾ ਨਹੀਂ ਸੀ ਦੇਣਾ ਚਾਹੀਦਾ ਅਤੇ ਹੋਣ ਵਾਲੀ ਸੁੰਤਤਰ ਪੜਤਾਲ ਦੀ ਰਿਪੋਰਟ ਦਾ ਇੰਤਜ਼ਾਰ ਕਰਕੇ, ਉਸ ਰਿਪੋਰਟ ਉਪਰ ਆਧਾਰਿਤ ਸਵਾਲ ਜਵਾਬ ਤਿਆਰ ਕਰਨੇ ਚਾਹੀਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਖੁਦ ਵੀ ਇਦਾਂ ਹੀ ਵਾਪਰਿਆ ਸੀ ਕਿ ਇੱਕ ਵਾਰੀ ਇੱਕ ਚੀਨੀ ਮੂਲ ਦੇ ਅਰਬਪਤੀ ਨੇ ਰੋਲੇਕਸ ਘੜੀ (ਟਾਇਮਪੀਸ) ਦਿੱਤਾ ਸੀ ਅਤੇ ਉਨ੍ਹਾਂ ਨੇ ਸੋਚਿਆ ਸੀ ਕਿ ਇਹ ਜ਼ਿਆਦਾ ਮਹਿੰਗੀ ਨਹੀਂ ਹੋਣੀ ਅਤੇ ਨਕਲੀ ਰੋਲੇਕਸ ਹੀ ਹੋ ਸਕਦੀ ਹੈ। ਪਰੰਤੂ ਜਦੋਂ ਜਾਂਚ ਕਰਵਾਈ ਗਈ ਤਾਂ ਉਹ ਟਾਈਮਪੀਸ ਅਸਲੀ ਪਾਇਆ ਗਿਆ ਜੋ ਕਿ ਬਹੁਤ ਮਹਿੰਗਾ ਵੀ ਸੀ ਤਾਂ ਤੁਰੰਤ ਉਨ੍ਹਾਂ ਨੇ ਉਕਤ ਸੌਗਾਤ ਨੂੰ ਵਾਪਿਸ ਕਰ ਦਿੱਤਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਵਾਰੀ 38,000 ਡਾਲਰਾਂ ਦਾ ਭੁਗਤਾਨ ਮਹਿਜ਼ ਇਸ ਲਈ ਕਰਨਾ ਪਿਆ ਸੀ ਕਿ ਉਨ੍ਹਾਂ ਦੇ ਘਰ ਅੰਦਰ ਹੱਦ ਤੋਂ ਜ਼ਿਆਦਾ ਇੰਟਰਨੈਟ ਦੇ ਬਿਲ ਆਉਂਦੇ ਸਨ ਅਤੇ ਉਨ੍ਹਾਂ ਕਿਹਾ ਕਿ ਇਹ ਰਕਮ ਤਾਂ ਆਸਟ੍ਰੇਲੀਆਈ ਪੋਸਟ ਵਿਭਾਗ ਨੂੰ ਦਿੱਤੀਆਂ ਗਈਆਂ ‘ਕਾਰਟੀਅਰ’ ਘੜੀਆਂ ਦੀ ਕੀਮਤ ਤੋਂ ਤਕਰੀਬਨ ਦੁੱਗਣੀ ਹੀ ਹੋਣੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਕੰਮਕਾਜ ਕਰਦਿਆਂ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਹਨ ਅਤੇ ਇਸ ਦਾ ਇਹ ਮਤਲੱਭ ਨਹੀਂ ਕਿ ਅਸੀਂ ਪੜਤਾਲੀਆ ਕਮਿਸ਼ਨ ਉਪਰ ਬਿਲਕੁਲ ਵਿਸ਼ਵਾਸ਼ ਹੀ ਨਾ ਕਰੀਏ ਅਤੇ ਆਪਣੇ ਆਪ ਨੂੰ ਅਲੱਗ ਥਲੱਗ ਕਰਕੇ ਬਹਿ ਜਾਈਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਪੜਤਾਲ ਵਿੱਚ ਪੂਰਾ ਸਹਿਯੋਗ ਕੀਤਾ ਸੀ ਅਤੇ ਜੁਰਮਾਨਾ ਵੀ ਅਦਾ ਕੀਤਾ ਸੀ ਪਰੰਤੂ ਇਹ ਵੀ ਸੱਚ ਸੀ ਕਿ ਉਨ੍ਹਾਂ ਨੇ ਰਿਸ਼ਵਤ ਨਹੀਂ ਸੀ ਲਈ।

Install Punjabi Akhbar App

Install
×