ਨਿਊ ਸਾਊਥ ਵੇਲਜ਼ ਦੇ ਵਪਾਰ ਮੰਤਰੀ ਨੇ ਦਿੱਤਾ ਅਸਤੀਫ਼ਾ -ਪ੍ਰੀਮੀਅਰ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜ ਦੇ ਵਪਾਰ ਮੰਤਰੀ -ਸਟੁਅਰਟ ਅਇਰਜ਼ ਨੇ ਆਪਣੇ ਮੌਜੂਦਾ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਜੋਹਨ ਬੈਰੀਲੈਰੋ ਦੇ ਅਮਰੀਕਾ ਵਿਚਲੀ ਨੌਕਰੀ ਵਾਲੇ ਮਾਮਲੇ ਕਾਰਨ ਦਿੱਤਾ ਗਿਆ ਹੈ ਅਤੇ ਵਪਾਰ ਮੰਤਰੀ ਉਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਸਰਕਾਰੀ ਅਹੁਦਿਆਂ ਉਪਰ ਰਹਿੰਦਿਆਂ, ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ਕਿਸੇ ਖਾਸ ਨੂੰ ਲਾਭ ਪਹੁੰਚਾਉਣ ਲਈ ਕਾਰਜਰਤ ਰਹੇ ਸਨ।
ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਸੱਚ ਸਭ ਦੇ ਸਾਹਮਣੇ ਹੋਵੇਗਾ ਅਤੇ ਕਿਸੇ ਵੀ ਗੁਨਾਹਗਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Install Punjabi Akhbar App

Install
×