ਕੁਈਨਜ਼ਲੈਂਡ ਤੋਂ ਬਾਅਦ ਹੁਣ ਮੈਲਬੋਰਨ ਵਿੱਚ ਵੀ ਉਠੀ ਪਾਸਟ-ਜਾਬਕੀਪਰ ਵੇਜ ਹੈਲਪ ਦੀ ਆਵਾਜ਼

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦਾ ਸੈਰ-ਸਪਾਟਾ ਉਦਯੋਗ, ਸਕਾਟ ਮੋਰੀਸਨ ਸਰਕਾਰ ਤੋਂ ਲਗਾਤਾਰ ਮੰਗ ਕਰ ਰਿਹਾ ਸੀ ਕਿ ਕਰੋਨਾ ਕਾਰਨ ਖਰਾਬ ਹੋਈ ਅਰਥ ਵਿਵਸਥਾ ਨੂੰ ਉਭਾਰਨ ਵਿੱਚ ਉਨ੍ਹਾਂ ਦੀ ‘ਕੈਸ਼’ ਮਦਦ ਕੀਤੀ ਜਾਵੇ ਅਤੇ ਹੁਣ ਇਸ ਦੌੜ ਵਿੱਚ ਵਿਕਟੋਰੀਆ ਵੀ ਸ਼ਾਮਿਲ ਹੋ ਗਿਆ ਹੈ ਅਤੇ ਇੱਕ ਜਾਣਕਾਰੀ ਮੁਤਾਬਿਕ ਮੈਲਬੋਰਨ ਸ਼ਹਿਰ ਦੇ ਹੋਟਲਾਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਨੇ ਸਾਰਿਆਂ ਉਪਰ ਹੀ ਬਹੁਤ ਮਾਰੂ ਅਸਰ ਪਾਇਆ ਹੈ ਅਤੇ ਮੈਲਬੋਰਨ ਸੀ.ਬੀ.ਡੀ. ਦੇ ਹੋਟਲਾਂ ਵਿੱਚ ਜਿੱਥੇ ਕਰੋਨਾ ਤੋਂ ਪਹਿਲਾਂ 330 ਦੇ ਕਰੀਬ ਫੁਲ-ਟਾਇਮ ਸਟਾਫ ਹੋਇਆ ਕਰਦਾ ਸੀ, ਹੁਣ ਮਹਿਜ਼ 175 ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਉਨ੍ਹਾਂ ਦੀ ਵੀ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਮਾਰਚ ਵਿੱਚ ਖ਼ਤਮ ਹੋਣ ਜਾ ਰਹੇ ਜਾਬਕੀਪੀਰ ਪ੍ਰੋਗਰਾਮ ਨੂੰ ਚਾਲੂ ਰੱਖਿਆ ਜਾਵੇ ਅਤੇ ਇਸ ਸਬੰਧੀ ਇਸ ਸੰਗਠਨ ਵੱਲੋਂ ਸਰਕਾਰ ਨੂੰ ਇੱਕ ਪ੍ਰਸਤਾਵ ਵੀ ਭੇਜਿਆ ਗਿਆ ਹੈ ਜੋ ਕਿ ਆਸਟ੍ਰੇਲੀਅਨ ਹੋਟਲਜ਼ ਐਸੋਸਿਏਸ਼ਨ ਅਤੇ ਦ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਅਤੇ ਇੰਡਸਟ੍ਰੀ ਦੀ ਸਾਂਝੇਦਾਰੀ ਨਾਲ ਤਿਆਰ ਕੀਤਾ ਗਿਆ ਹੈ। ਫੈਡਰਸ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਅਤੇ ਖੁਦ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਬੀਤੇ ਐਤਵਾਰ ਅਤੇ ਸੋਮਵਾਰ ਨੂੰ ਕਿਹਾ ਹੈ ਕਿ ਜਾਬਕੀਪਰ ਅਤੇ ਜਾਬਸੀਕਰ ਵਰਗੀਆਂ ਸਕੀਮਾਂ ਤਾਂ ਹੁਣ ਬੰਦ ਕਰਨੀਆਂ ਹੀ ਪੈਣਗੀਆਂ ਅਤੇ ਉਹ ਦੂਸਰੇ ਤਰੀਕਿਆਂ ਨਾਲ ਆਰਥਿਕ ਮੰਦੀ ਝੇਲ ਰਹੇ ਉਦਯੋਗਾਂ ਦੀ ਮਦਦ ਜਾਰੀ ਰੱਖਣਗੇ ਪਰੰਤੂ ਉਹ ਦੂਸਰੇ ਤਰੀਕਿਆਂ ਦੀ ਤਫਸੀਲ ਦਾ ਹਾਲ ਦੀ ਘੜੀ ਇੰਤਜ਼ਾਰ ਹੈ ਕਿਉ਼ਂਕਿ ਪ੍ਰਧਾਨ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਨੇ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਫੈਡਰਲ ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਨੇ ਵੀ ਕਿਹਾ ਹੈ ਕਿ ਸਬੰਧਤ ਉਦਯੋਗਾਂ ਨਾਲ ਉਨ੍ਹਾਂ ਦਾ ਲਗਾਤਾਰ ਰਾਬਤਾ ਕਾਇਮ ਹੈ ਅਤੇ ਉਹ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਕਿਸ ਤਰ੍ਹਾਂ ਨਾਲ ਅਜਿਹੇ ਉਦਯੋਗਾਂ ਦੀ ਮਦਦ ਕੀਤੀ ਜਾ ਸਕਦੀ ਹੈ।

Install Punjabi Akhbar App

Install
×