ਉੱਭਰਦੇ ਅਦਾਕਾਰ ਯੋਗੇਸ਼ ਗੁਰਨਾ

ਕਹਿੰਦੇ ਨੇ ਮਾਂ-ਬਾਪ ਆਪਣੇ ਬੱਚਿਆਂ ਦੀਆਂ ਤਰੱਕੀਆਂ ਮੰਗਦੇ ਨੇ ਜੇ ਬੱਚੇ ਸੱਚ ਵਿੱਚ ਹੈ ਕਾਮਯਾਬ ਹੋ ਜਾਣ ਤਾਂ ਮਾਂ ਪਿਓ ਦਾ ਗੌਰਵ ਬਣਦੇ ਨੇ ਇਸੇ ਤਰ੍ਹਾਂ ਦੀ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਅਸੀਂ ਜੋ ਅੱਜ ਦੇ ਵਕ਼ਤ ਦੇ ਉਭਰਦੇ ਅਦਾਕਾਰ ਨੇ ਯੋਗੇਸ਼ ਸਿੰਘ ਗੁਰਨਾ ਜਿਨ੍ਹਾਂ ਨੇ ਆਪਣੇ ਸਕੂਲ ਤੋਂ ਹੀ ਅਦਾਕਾਰੀ ਵਿੱਚ ਰੁਚੀ ਦਿਖਾਈ ਇਹਨਾਂ ਦਾ ਜਨਮ 28.8.1991 ਨੂੰ ਰਾਮਪੁਰਾ ਸਾਹੀਵਾਲ ਪਟਿਆਲਾ ਵਿੱਚ ਹੋਇਆ ਜੋ ਕਿ ਇੱਕ ਜੱਟ ਸਿੱਖ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਇਹਨਾਂ ਦੀ ਸਕੂਲੀ ਪੜ੍ਹਾਈ ਸੀਨੀਅਰ ਸਕੈਡਰੀ ਸਕੂਲ ਤੋਂ ਹੋਈ ਤੇ ਗ੍ਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਤੋਂ ਹੋਈ ਇਸ ਤੋਂ ਬਾਅਦ ਇਹਨਾਂ ਨੇ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਤੋਂ ਫ਼ਿਲਮ ਐਂਡ ਮੀਡੀਆ ਦੀ ਮਾਸਟਰ ਡਿਗਰੀ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਨੇ ਪਰਿਵਾਰਿਕ ਕੰਮ ਵਿੱਚ ਨਾ ਜਾ ਕੇ ਮਾਡਲਿੰਗ ਤੇ ਅਦਾਕਾਰੀ ਵਿੱਚ ਰੁਚੀ ਦਿਖਾਈ ਤੇ ਇਹ ਸਫ਼ਲ ਵੀ ਹੋਏ।

ਆਪਣੀ ਕੋਸ਼ਿਸ਼ਾਂ ਵਿੱਚ ਯੋਗੇਸ਼ ਗੁਰਨਾ ਨੂੰ ਪਹਿਲੀ ਵਾਰ ਸਫ਼ਲਤਾ ਉਦੋਂ ਮਿਲੀ 2013 ਵਿੱਚ ਚੰਡੀਗੜ੍ਹ ਦੇ ਦੇਸ਼ ਭਗਤ ਕਮਿਊਨਿਟੀ ਰੇਡੀਓ ਨੇ 107.8 ਐਫ਼ ਐਮ ਬਤੌਰ ਆਰ.ਜੇ ਮੁਲਾਜ਼ਮ ਕੰਮ ਕਰਨ ਦਾ ਮੌਕਾ ਦਿੱਤਾ ਤੇ ਫੇਰ ਯੋਗੇਸ਼ ਨੇ 2013 ਤੋਂ 2018 ਤੱਕ ਰੇਡੀਓ ਸ਼ੋਅ ਕੀਤੇ । ਜਿਸ ਵਿੱਚ ਚਾਚਾ ਭਤੀਜਾ,ਸ਼ੋਅ ਲੋਕਾਂ ਨੂੰ ਬਹੁਤ ਪਸੰਦ ਆਇਆ ਪੰਜਾਬੀ ਕਨੇਡਾ, ਹਰਮਨ ਰੇਡੀਓ, ਪੰਜਾਬੀ ਆਸਟ੍ਰੇਲੀਆ, ਪੰਜਾਬੀ ਟਸ਼ਨ, ਬਤੌਰ ਆਰ.ਜੇ ਹਾਜ਼ਰੀ ਲਾਈ 2019 ਵਿੱਚ ਇੰਡੋ ਟੀ.ਵੀ ਆਸਟ੍ਰੇਲੀਆ ਨੇ ਬਤੌਰ ਐਂਕਰ ਇਹਨਾਂ ਨੂੰ ਆਪਣੇ ਚੈਨਲ ਨਾਲ ਜੋੜਿਆ।

ਇਹਨਾਂ ਸਭ ਵਿੱਚ ਸਫ਼ਲਤਾ ਪਾਉਂਦੇ ਹੋਏ ਯੋਗੇਸ਼ ਆਪਣੀ ਰਾਹ ਤੇ ਅੱਗੇ ਵਧਦੇ ਗਏ ਤੇ ਯੋਗੇਸ਼ ਗੁਰਨਾ ਨੇ ਫਨਕਾਰਾਂ ਦੀਆਂ ਇੰਟਰਵਿਊ  ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਿਨ੍ਹਾਂ ਵਿੱਚ ਵੱਡੀਆਂ ਸ਼ਖਸ਼ੀਅਤਾਂ ਸ਼ਾਮਿਲ ਨੇ। ਸਤਿੰਦਰ ਸਰਤਾਜ, ਗਿੱਪੀ ਗਰੇਵਾਲ, ਦਲਜੀਤ ਦੋਸਾਂਝ ਗੁਰਪ੍ਰੀਤ ਘੁੱਗੀ, ਵਿਜੇ ਟੰਡਨ, ਸਰਦਾਰ ਸੋਹੀ, ਯੋਗਰਾਜ ਸਿੰਘ, ਸੋਨਮ ਬਾਜਵਾ, ਰੁਬੀਨਾ ਬਾਜਵਾ, ਰੁਪਿੰਦਰ ਰੂਪੀ,ਰਾਣਾ ਰਣਬੀਰ, ਮਲਕੀਤ ਰੌਣੀ , ਪੰਮੀ ਸਿੱਧੂ ,ਤੇ ਹੋਰ ਵੀ ਕਈ ਫਨਕਾਰਾਂ ਨਾਲ ਇੰਟਰਵੀਊ ਕੀਤੀਆਂ ਇਹਨਾਂ ਦੇ ਪ੍ਰੋਗਰਾਮ ਅਜੇ ਵੀ ਜਾਰੀ ਨੇ।

ਯੋਗੇਸ਼ ਗੁਰਨਾ ਨੂੰ ਪਹਿਲੀ ਵਾਰ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਫ਼ਿਲਮ ਦੁੱਲਾ ਭੱਟੀ ਵਿੱਚ ਜਿਸ ਵਿੱਚ ਬਿੰਨੂ ਢਿੱਲੋਂ ਮੁੱਖ ਕਿਰਦਾਰ ਸੀ। ਜਿਸ ਵਿੱਚ ਇਹਨਾਂ ਦਾ ਛੋਟਾ ਜਿਹਾ ਨੈਗਟਿਵ ਕਿਰਦਾਰ ਸੀ ਇਹਨਾਂ ਦੀਆਂ ਦੋ ਸ਼ੋਰਟ ਫਿਲਮਾਂ ਵੀ ਆਈਆਂ ਜਿਨ੍ਹਾਂ ਦਾ ਨਾਮ ਚੱਕਰ ਦਾ ਸਰਕਲ, ਤੇ ਸੌਗਾਤ, ਹੈ। ਤੇ ਇਹ ਸ਼ੋਰਟ ਫਿਲਮਾਂ ਟੋਰਾਂਟੋ ਫ਼ਿਲਮ ਫੈਸਟੀਵਲ ਦਾ ਹਿੱਸਾ ਬਣਿਆ।

ਆਪਣੇ ਮਾਤਾ ਪਿਤਾ ਦੇ ਲਾਡਲੇ ਯੋਗੇਸ਼ ਗੁਰਨਾ ਨੇ ਹੁਣ ਆਪਣਾ ਫ਼ਿਲਮੀ ਸਫ਼ਰ ਜਾਰੀ ਰੱਖਿਆ ਹੈ ਇਹਨਾਂ ਦੇ ਪਿਤਾ ਸ੍ਰੀ ਬਲਜਿੰਦਰ ਸਿੰਘ ਜੋ ਕਿ ਇੱਕ ਰਿਟਾਇਰਡ ਫੌਜੀ ਨੇ ਤੇ ਮਾਤਾ ਬਲਜੀਤ ਕੌਰ ਜੋ ਕਿ ਟੀਚਰ ਰਹਿ ਚੁੱਕੇ ਨੇ ਤੇ ਹੁਣ ਹਾਊਸ ਵਾਈਫ਼ ਨੇ ਆਪਣੇ ਪੁੱਤਰ ਦੀ ਕਾਮਯਾਬੀ ਦੇਖ ਰਹੇ ਨੇ ਯੋਗੇਸ਼ ਗੁਰਨਾ ਨੇ ਆਪਣੇ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸਿਆ ਉਹਨਾਂ ਦੀ ਅਕਤੂਬਰ ਵਿੱਚ ਦੋ ਫਿਲਮਾਂ ਆ ਰਹੀਆਂ ਨੇ ਜਿਸ ਵਿੱਚ ਜ਼ਿੱਦੀ ਜੱਟ, ਨਾਮ ਦੀ ਫ਼ਿਲਮ ਸ਼ਾਮਿਲ ਹੈ ਇਸ ਵਿੱਚ ਇਹਨਾਂ ਨੇ ਰੇਤ ਮਾਫ਼ੀਆ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਪੰਜਾਬ ਵਿੱਚ ਇਸ ਵਕਤ ਮਸਲੇ ਚੱਲ ਰਹੇ ਨੇ ਇਸ ਫ਼ਿਲਮ ਵਿੱਚ ਇਹਨਾਂ ਨਾਲ ਅਦਾਕਾਰ ਸਿੰਘਾਂ ਵੀ ਬਤੌਰ ਕਿਰਦਾਰ ਕੰਮ ਕਰ ਰਹੇ ਨੇ।

ਤੇ ਇਹਨਾਂ ਦੀ ਦੂਜੀ ਫ਼ਿਲਮ ਜਿਸ ਦਾ ਨਾਮ ਲੱਕੀ ਸਕੀਮ, ਜੋ ਕਿ ਪੂਰੀ ਕੋਮੇਡੀ ਫ਼ਿਲਮ ਹੈ ਜਿਸ ਵਿੱਚ ਇਹਨਾਂ ਦਾ ਪਿੰਟੂ ਨਾਮ ਦਾ ਕਿਰਦਾਰ ਹੈ। ਜੋ ਕਿ ਇਨਸ਼ੋਰੈਂਸ ਵਾਲਿਆਂ ਤੇ ਬਣੀ ਹੈ ਇਹਨਾਂ ਦਾ ਕਿਰਦਾਰ ਮਸਤ ਤੇ ਚੁੱਲਬੁਲਾ ਹੈ । ਆਪਣੀ ਮਰਜ਼ੀ ਨਾਲ ਕੁੱਝ ਵੀ ਕਰ ਦਿੰਦੇ ਨੇ ਤੇ ਕਰਨ ਤੋਂ ਬਾਅਦ ਸੋਚਦੇ ਨੇ ਇਹ ਤਾਂ ਗ਼ਲਤ ਸੀ ਪਰ ਕਰ ਦਿੱਤਾ ਹਾਸੇ ਹਸਾਉਣ ਵਾਲੀ ਫ਼ਿਲਮ ਹੈ। ਯੋਗੇਸ਼ ਗੁਰਨਾ ਆਪਣੇ ਫ਼ਿਲਮੀ ਸਫ਼ਰ ਵਿੱਚ ਅੱਗੇ ਵਧ ਰਹੇ ਨੇ  ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਨਾਂ ਦੇ ਹੋਰ ਵੀ ਕਿਰਦਾਰ ਵੇਖਣ ਨੂੰ ਮਿਲਣਗੇ। ਅਸੀਂ ਇਹ ਉਮੀਦ ਕਰਦੇ ਹਾਂ ਇਹ ਨੌਜਵਾਨ ਅਦਾਕਾਰ ਹੋਰ ਤਰੱਕੀ ਕਰਨ ਤੇ ਪੰਜਾਬ ਦਾ ਨਾਮ ਤੇ ਆਪਣੇ ਮਾਤਾ ਪਿਤਾ ਦਾ ਨਾਮ ਕਾਮਯਾਬੀ ਨਾਲ ਰੌਸ਼ਨ ਕਰਨ।

(ਰਜਨੀ ਭਗਾਣੀਆ)

+91 7973667793; Ranirajni386@gmail.com