ਨਿਊ ਸਾਊਥ ਵੇਲਜ਼ ਵਿੱਚ ਸਾਈਬਰ ਸੁਰੱਖਿਆ ਦਾ ਬਿਹਤਰ ਭਵਿੱਖ

ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲ ਕਦਮੀਆਂ ਅਤੇ ਯੋਗ ਨੀਤੀਆਂ ਦੇ ਮੱਦੇਨਜ਼ਰ, ਰਾਜ ਅੰਦਰ ਸਾਈਬਰ ਸੁਰੱਖਿਆ ਨੂੰ ਸੁਨਿਸਚਿਤ ਕੀਤਾ ਜਾ ਰਿਹਾ ਹੈ। ਰਾਜ ਅੰਦਰ ਇਹ ਪਾਲਿਸੀ ਚਾਰ ਪਾਇਆਂ ਉਪਰ ਖੜ੍ਹੀ ਹੈ ਜਿਨ੍ਹਾਂ ਵਿੱਚ ਕਿ – ਨਿਊ ਸਾਊਥ ਵੇਲਜ਼ ਸਰਕਾਰ ਦੀ ਸਾਈਬਰ ਵਧਦੀ ਕਾਰਗੁਜ਼ਾਰੀ ਅਤੇ ਲਚਕੀਲਾ ਪਣ, ਰਾਜ ਅੰਦਰ ਸਾਈਬਰ ਸੁਰੱਖਿਆ ਤਹਿਤ ਕੰਮ ਧੰਦਿਆਂ ਦੀ ਬੜੋਤਰੀ, ਇਸ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਤਾਕਤ ਅਤੇ ਉਨ੍ਹਾਂ ਦੀ ਮਹਾਰਤ ਵਿੱਚ ਵਾਧੇ ਲਈ ਲਗਾਤਾਰ ਕੰਮ, ਇਸ ਖੇਤਰ ਵਿੱਚ ਲਗਾਤਾਰ ਅਤੇ ਦਿਨ ਰਾਤ ਕੀਤੀ ਜਾ ਰਹੀ ਖੋਜ ਆਦਿ ਸ਼ਾਮਿਲ ਹਨ।
ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਵੀ ਇਸ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਰਕਾਰ ਨੇ ਉਕਤ ਖੇਤਰ ਵੱਲ ਬਹੁਤ ਹੀ ਸਖ਼ਤ ਅਤੇ ਲਾਹੇਵੰਦ ਕਦਮ ਚੁੱਕੇ ਹਨ ਅਤੇ ਇਸ ਨਾਲ ਉਕਤ ਖੇਤਰ ਵਿੱਚ ਬਹੁਤ ਜ਼ਿਆਦਾ ਫਾਇਦਾ ਹੀ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਕਤ ਖੇਤਰ ਵਿੱਚ ਨਿਰਯਾਤ ਦੀਆਂ ਸੰਭਾਵਨਾਵਾਂ ਵੀ ਵਧੀਆ ਹਨ ਅਤੇ ਇਸ ਦਾ ਲਾਹੇਵੰਦ ਅਸਰ ਬੋਂਡੀ ਖੇਤਰ ਤੋਂ ਬਰੋਕਨ ਹਿੱਲ ਤੱਕ ਦੇ ਖੇਤਰਾਂ ਵਿੱਚ ਪਿਆ ਹੈ ਅਤੇ ਆਂਕੜੇ ਦਰਸਾਉਂਦੇ ਹਨ ਕਿ ਸਾਈਬਰ ਸੁਰੱਖਿਆ ਤਹਿਤ ਕੰਮ ਧੰਦਿਆਂ ਦਾ ਗ੍ਰਾਫ ਉਪਰ ਨੂੰ ਹੀ ਜਾ ਰਿਹਾ ਹੈ।

Install Punjabi Akhbar App

Install
×