ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ 11 ਸਾਲ ਤੱਕ ਦੀ ਉਮਰ ਦੇ ਇੰਡੀਜੀਨਸ ਬੱਚਿਆਂ ਦੀ ਵੀ ‘ਸਟਰਿਪ-ਸਰਚ’ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਘੱਟੋ ਘੱਟ 96 ਨੌਜਵਾਨਾਂ ਜਿਨ੍ਹਾਂ ਦੀ ਉਮਰ 17 ਸਾਲ ਤੱਕ ਹੀ ਸੀ, ਦੀ ਪੂਰਨ ਤਲਾਸ਼ੀ ਪੁਲਿਸ ਵੱਲੋਂ ਲਈ ਗਈ ਅਤੇ ਇਸ ਤਲਾਸ਼ੀ ਨੂੰ ਹੀ ‘ਸਟਰਿਪ-ਸਰਚ’ ਜਿਹਾ ਜਾਂਦਾ ਹੈ ਕਿ ਜਿਸ ਦੇ ਤਹਿਤ ਮੁਲਜ਼ਮ ਦੇ ਹਰ ਤਰ੍ਹਾਂ ਦੇ ਸਾਰੇ ਕੱਪੜੇ ਲੁਹਾ ਕੇ ਪੁਲਿਸ ਵੱਲੋਂ ਤਲਾਸ਼ੀ ਲਈ ਜਾ ਸਕਦੀ ਹੈ ਅਤੇ ਲਈ ਜਾਂਦੀ ਵੀ ਹੈ ਅਤੇ ਇਸੇ ਤਲਾਸ਼ੀ ਦੇ ਜ਼ਰੀਏ ਡਰੱਗਜ਼, ਗੈਰ-ਕਾਨੁੰਨੀ ਹਥਿਆਰ, ਛੋਟੀਆਂ ਮੋਟੀਆਂ ਚੋਰੀਆਂ ਆਦਿ ਦਾ ਪਤਾ ਲਗਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਉਕਤ ਆਂਕੜਿਆਂ ਵਿੱਚ ਗਿਆਰਾਂ ਸਾਲਾਂ ਦੇ ਬੱਚੇ ਵੀ ਸ਼ਾਮਿਲ ਹਨ ਅਤੇ ਉਹ ਵੀ ਇੰਡੀਜੀਨਸ ਭਾਈਚਾਰੇ ਨਾਲ ਸਬੰਧਤ। ਐਬੋਰਿਜਨਲ ਅਤੇ ਟੋਰਜ਼ ਸਟ੍ਰੇਟ ਆਈਲੈਂਡਰਾਂ ਦੇ ਬੱਚਿਆਂ ਦਾ ਆਂਕੜਾ ਉਕਤ ਮੁਤਾਬਿਕ 20% ਤੇ ਪਹੁੰਚ ਜਾਂਦਾ ਹੈ ਜੋ ਕਿ ਬੀਤੇ ਸਾਲ ਤੋਂ ਲਗਭਗ 13% ਜ਼ਿਆਦਾ ਗਿਣਿਆ ਜਾ ਰਿਹਾ ਹੈ। ਪੁਲਿਸ ਦੇ ਆਂਕੜੇ ਇਹ ਵੀ ਦਰਸਾਉਂਦੇ ਹਨ ਕਿ 11 ਤੋਂ 14 ਸਾਲ ਦੇ ਤਕਰੀਬਨ 7 ਅਜਿਹੇ ‘ਸਟਰਿਪ-ਸਰਚ’ ਕੀਤੇ ਗਏ। ਸ੍ਰੀ ਸੈਮ ਲੀ, ਜੋ ਕਿ ਰੈਡਫਰਨ ਲੀਗਲ ਸੈਂਟਰ ਦੇ ਸੋਲਿਸਿਟਰ ਹਨ, ਨੇ ਇਸ ਮੁੱਦੇ ਉਪਰ ਗਹਿਰੀ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਐਬੋਰਿਜਨਲ ਅਤੇ ਟੋਰਜ਼ ਆਈਲੈਂਡਰ ਬੱਚਿਆਂ ਨਾਲ ਪੁਲਿਸ ਦਾ ਅਜਿਹਾ ਵਿਵਹਾਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਿਰ ਅਸਲ ਮੁੱਦਾ ਹੈ ਕੀ….? ਅਤੇ ਕੀ ਇਸ ਮੁੱਦੇ ਨੂੰ ਕਾਨੂੰਨੀ ਧਾਰਾਵਾਂ ਦੇ ਨਾਲ ਨਾਲ ਸਾਈਕਾਲੋਜੀਕਲ, ਮਾਨਸਿਕ ਤੌਰ ਤੇ ਕਿਸੇ ਨਵੀਂ ਪ੍ਰੇਸ਼ਾਨੀ ਨੂੰ ਤਾਂ ਖੜ੍ਹਾ ਨਹੀਂ ਕੀਤਾ ਜਾ ਰਿਹਾ….? ਇਸ ਸਮੇਂ ਦੌਰਾਨ ਹੀ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਰਾਜ ਵਿਚਲੀ ਸਮੁੱਚੀ ਜਨਸੰਖਿਆ ਵਿੱਚ 3.4% ਦਾ ਵਾਧਾ ਹੁੰਦਾ ਹੈ ਅਤੇ ਇੰਡੀਜੀਨਸ ਲੋਕਾਂ ਵਿਚਲੀਆਂ ਤਲਾਸ਼ੀਆਂ 9% ਤੋਂ 13% ਤੱਕ ਵੱਧ ਜਾਂਦੀਆਂ ਹਨ……। ਪੁਲਿਸ ਦਾ ਡਾਟਾ ਇਹ ਵੀ ਦਰਸਾਉਂਦਾ ਹੈ ਕਿ ਬੀਤੇ ਸਾਲ ਦੀਆਂ 5366 ‘ਸਟਰਿਪ-ਸਰਚ’ ਦੇ ਮੁਕਾਬਲੇ ਇਸ ਵਾਰੀ ਇਹ ਘਟੀਆਂ ਹਨ ਅਤੇ ਇਸ ਵਾਰੀ ਇਨ੍ਹਾਂ ਦੀ ਗਿਣਤੀ 3750 ਹੈ ਪਰੰਤੂ ਇੰਡੀਜੀਨਸ ਲੋਕਾਂ ਵਿਚਲੀਆਂ ਉਕਤ ਤਲਾਸ਼ੀਆਂ ਦੀ ਦਰ ਵੱਧ ਹੀ ਰਹੀ ਹੈ। ਰੈਡਫਰਨ ਲੀਗਲ ਸੈਂਟਰ ਵੱਲੋਂ ਅਜਿਹੀਆਂ ਟੀਮਾਂ (ਸਲੇਟਰ ਅਤੇ ਗੋਰਡਨ ਲੋਆਇਰਜ਼) ਦਾ ਗਠਨ ਕੀਤਾ ਗਿਆ ਹੈ ਜੋ ਕਿ ਨਿਊ ਸਾਊਥ ਵੇਲਜ਼ ਪੁਲਿਸ ਦੀਆਂ ਅਜਿਹੀਆਂ ਕਾਰਵਾਈਆਂ ਉਪਰ ਨਜ਼ਰ ਰੱਖੇਗੀ ਅਤੇ ਗੈਰ-ਕਾਨੂੰਨੀ ਜਾਂ ਗੈਰ-ਜ਼ਰੂਰੀ ਹੋਣ ਉਪਰ ਇਨ੍ਹਾਂ ਲਈ ਉਚਿਤ ਕਾਰਵਾਈਆਂ ਵੀ ਕਰੇਗੀ।

Install Punjabi Akhbar App

Install
×