ਸਾਵਧਾਨ : ਲੋਕਾਂ ਦੀਆ ਨਿੱਜੀ ਤਸਵੀਰਾਂ ਜਨਤਕ ਕਰਨ ‘ਤੇ ਹੋ ਸਕਦੀ ਹੈ ਜੇਲ 

  • 3 ਸਾਲ ਤੱਕ ਦੀ ਸਜ਼ਾ ਅਤੇ 525, 000 ਡਾਲਰ ਤੱਕ ਦਾ ਹੋ ਸਕਦਾ ਹੈ ਜੁਰਮਾਨਾ

news surinder khurd 190730

ਬ੍ਰਿਸਬੇਨ —  ਦੁਨੀਆ ਭਰ ਵਿੱਚ ਸਾਈਬਰ ਕਰਾਈਮ ਨੇ ਬਹੁਤ ਹੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ।ਇਹ ਕਿਸੇ ਵਿਅਕਤੀ, ਸੰਸਥਾ ਜਾ ਸਮਾਜ ਦੇ ਵਿਰੁੱਧ ਹੋ ਸਕਦਾ ਹੈ।ਜਿਵੇ ਕਿ ਸੋਸ਼ਲ ਸਾਈਟਸ ਦੀ ਵਰਤੋ ਕਰਕੇ ਕਿਸੇ ਨੂੰ ਪ੍ਰੇਸ਼ਾਨ ਕਰਨਾ, ਸਾਈਬਰ ਸਟਾਕਿੰਗ (ਪਿੱਛਾ ਕਰਨਾ), ਈ-ਮੇਲ ਸਪੂਫਿੰਗ (ਪਹਿਚਾਣ ਛੁਪਾਉਣਾ), ਵਾਇਰਸ ਭੇਜਣਾ, ਹੈਕਿੰਗ, ਪਾਇਰੇਸੀ, ਸਾਈਬਰ ਅੱਤਵਾਦ, ਧੋਖੇ ਨਾਲ ਡਾਟਾ ਕਾਪੀ ਕਰਨਾ, ਅਸ਼ਲੀਲ ਤਸਵੀਰਾਂ ਜਾ ਵੀਡੀਓਜ਼ ਜਨਤਕ ਕਰਨਾ (ਪ੍ਰੋਨੋਗ੍ਰਾਫੀ), ਏ. ਟੀ. ਐੱਮ/ਕਰੈਡਿਟ ਕਾਰਡ ਧੋਖਾਦੇਹੀ ਆਦਿ ਅਨੇਕਾ ਅਪਰਾਧਾ ਦੀ ਰੋਕਥਾਮ ਲਈ ਵੱਖ-ਵੱਖ ਦੇਸ਼ਾਂ ਦੀਆ ਸਰਕਾਰਾਂ ਵਲੋ ਕਾਨੂੰਨ ਬਣਾਏ ਗਏ ਹਨ ਅਤੇ ਸਮੇ ਦੀ ਮੰਗ ਅਨੁਸਾਰ ਕਾਨੂੰਨਾਂ ਵਿੱਚ ਸੋਧ ਵੀ ਕੀਤੀ ਜਾ ਰਹੀ ਹੈ।ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਸਰਕਾਰ ਨੇ ‘ਰੈਂਵਜ਼ ਪੋਰਨ’ ਕਾਨੂੰਨ ਫਰਵਰੀ 2019 ਵਿੱਚ ਪਾਸ ਕੀਤਾ ਗਿਆ ਸੀ। ‘ਰੈਂਵਜ਼ ਪੋਰਨ’ ਬਦਲਾ ਲਉ ਕਾਨੂੰਨ ਅਧੀਨ ਕਿਸੇ ਦੀ ਸਹਿਮਤੀ ਤੋ ਬਿਨ੍ਹਾਂ ਇਤਰਾਜ਼ਯੋਗ ਤਸਵੀਰਾਂ, ਵੀਡੀਓਜ਼ ਜਾ ਨਿੱਜੀ ਪਲ ਸ਼ੋਸ਼ਲ ਮੀਡੀਏ ‘ਤੇ ਜਨਤਕ ਕਰਨਾ ਜਾ ਜਨਤਕ ਕਰਨ ਦੀ ਧਮਕੀ ਦੇਣ ‘ਤੇ ਪਾਬੰਦੀ ਲਗਾਈ ਗਈ ਹੈ।ਅਦਾਲਤ ਅਪਰਾਧੀਆਂ ਨੂੰ ਤਸਵੀਰਾਂ ਜਾਂ ਵੀਡੀਓਜ਼ ਨੂੰ ਹਟਾਉਣ ਲਈ ਹੁਕਮ ਦੇ ਸਕਦੀ ਹੈ। ਇਸ ਕਾਨੂੰਨ ਦੀ ਉਲੰਘਣਾਂ ਕਰਨ ‘ਤੇ ਤਿੰਨ ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ।ਕੁਈਨਜ਼ਲੈਂਡ ਦੀ ਪੁਲੀਸ ਨੇ ਅਪਰਾਧੀ ਲੋਕਾ ‘ਤੇ ਸ਼ਿਕੰਜਾ ਕੱਸਦਿਆ ਕਾਨੂੰਨ ਪਾਸ ਹੋਣ ਦੇ ਪੰਜ ਮਹੀਨਿਆਂ ਵਿੱਚ ਹੀ 200 ਦੇ ਕਰੀਬ ਲੋਕਾ ‘ਤੇ  ਕਾਨੂੰਨੀ ਕਾਰਵਾਈ ਕਰਦਿਆ ਜੋ ਬਿਨ੍ਹਾਂ ਇਜਾਜ਼ਤ ਦੇ ਹੋਰ ਲੋਕਾ ਦੀਆਂ ਇਤਰਾਜ਼ਯੋਗ ਤਸਵੀਰਾਂ, ਵੀਡੀਓਜ਼ ਜਾ ਨਿੱਜੀ ਪਲ ਸ਼ੋਸ਼ਲ ਮੀਡੀਆ ‘ਤੇ ਸਾਝੇ ਕਰਨ ‘ਤੇ 198 ਲੋਕਾਂ ‘ਤੇ ਦੋਸ਼ ਆਿੲਦ ਕੀਤੇ ਗਏ ਹਨ।ਇਸ ਵਿੱਚ ਇੰਟੀਮੈਟ (ਆਪਣੇ ਸਾਥੀ ਨਾਲ ਗੁਜਾਰੇ ਨਿੱਜੀ ਪਲ) ਦੀਆ ਤਸਵੀਰਾਂ ਨੂੰ ਜਨਤਕ ਕਰਨ ਲਈ 12 ਦੋਸ਼,  ਵਰਜਿਤ ਵਿਜ਼ੂਅਲ ਰਿਕਾਰਡਿੰਗ ਜਨਤਕ ਕਰਨ, ਤਸਵੀਰਾਂ ਜਾਂ ਵੀਡੀਓਜ਼ ਨੂੰ ਸਾਝਾਂ ਕਰਨ ਦੀ ਧਮਕੀ ਦੇਣ ਅਧੀਨ 185 ਦੋਸ਼ ਸ਼ਾਮਲ ਹਨ।

ਮਾਹਰਾਂ ਅਨੁਸਾਰ ਜਿਆਦਾ ਕੇਸ ਰਿਸ਼ਤੇ ਟੁੱਟਣ ਕਾਰਨ ਹੀ ਨਹੀ ਬਲਕਿ ਸ਼ੋਸ਼ਲ ਸਾਈਟਸ ‘ਤੇ ਮੰਨੋਰੰਜਨ ਲਈ ਪਾਈਆ ਗਈਆ ਤਸਵੀਰਾਂ ਨੂੰ ਹੈਕਰਾ ਦੁਆਰਾ ਛੇੜਛਾੜ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।ਈ-ਸੇਫਟੀ ਕਮਿਸ਼ਨਰ ਵੀ ਇਤਰਾਜਯੋਗ ਤਸਵੀਰਾਂ ਜਾ ਵੀਡੀਓਜ਼ ਨੂੰ  ਸ਼ੋਸ਼ਲ ਸਾਈਟਸ ਤੋ ਹਟਾਉਣ ਦਾ ਹੁਕਮ ਦੇ ਸਕਦਾ ਹੈ, ਜੇਕਰ ਅਪਰਾਧੀ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਤਾ 525,000 ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।ਇਥੇ ਜਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਸ਼ਰਾਰਤੀ ਅਨਸਰਾਂ ਵਲੋ ਲੋਕਾ ਨਾਲ ਰੰਜਿਸ਼ ਕੱਢਣ ਜਾ ਮੰਨੋਰੰਜਨ ਦੀ ਭਾਵਨਾ ਨਾਲ ਜਾਣੇ ਅਣਜਾਣੇ ਵਿੱਚ  ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਜਾ ਵੀਡੀਓਜ਼ ਨੂੰ ਜਨਤਕ ਕੀਤਾ ਜਿਸ ਕਾਰਨ ਪੀਤੜ ਸਦਮੇ ਵਿੱਚ ਚਲੇ ਗਏ ਅਤੇ ਕੁਝ ਤਾ ਸ਼ਰਮ ਮਹਿਸੂਸ ਕਰਦੇ ਹੋਏ ਖੁਦਕੁਸ਼ੀ ਵੀ ਕਰ ਗਏ।ਸੂਬੇ ਦੇ ਅਟਾਰਨੀ ਜਨਰਲ ਤੇ ਨਿਆਂ ਮੰਤਰੀ ਯਾਵੇਟ ਡੀ ਆਥ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਅਪਰਾਧ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ, ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਬਿਨ੍ਹਾ ਕਿਸੇ ਸ਼ਰਮ ਜਾ ਡਰ-ਭੈਅ ਤੋ ਪੀੜਤ ਅੱਗੇ ਆਉਣ ਅਤੇ ਇਸ ਕਾਨੂੰਨ ਦਾ ਸਹਾਰਾ ਲੈਣ ਅਤੇ ਅਪਰਾਧੀਆ ਨੂੰ ਕਾਨੂੰਨ ਸਜ਼ਾਵਾਂ ਦੇਵੇਗਾ।ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਆਨਲਾਈਨ ਅਪਰਾਧਾਂ ਲਈ ਆਸਟ੍ਰੇਲੀਅਨ ਈ-ਸੇਫਟੀ ਕਮਿਸ਼ਨਰ ਅਤੇ ‘ਰੈਂਵਜ਼ ਪ੍ਰੋਨੋਗ੍ਰਾਫੀ’ ਕਾਨੂੰਨ ਲੋਕਾਂ ਦੇ ਅਧਿਕਾਰਾਂ ਤੇ ਹਿੱਤਾ ਦੀ ਰਾਖੀ ਲਈ ਕੰਮ ਕਰ ਰਿਹਾ ਹੈ।

Install Punjabi Akhbar App

Install
×