ਨਿਊ ਸਾਊਥ ਵੇਲਜ਼ ਦੀ ਸਟਰਾਟਾ ਸਕੀਮ (Strata) ਵਿੱਚ ਭਵਿੱਖੀ ਬਦਲਾਵਾਂ ਤਹਿਤ ਮੰਗੇ ਜਾ ਰਹੇ ਸੁਝਾਅ

ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਮਿਲੀਅਨ ਲੋਕਾਂ ਤੋਂ ਰਾਜ ਵਿੱਚ ਪਹਿਲਾਂ ਤੋਂ ਚੱਲ ਰਹੀ ਸਟਰਾਟਾ ਸਕੀਮ ਵਿੱਚ ਭਵਿੱਖੀ ਬਦਲਾਵਾਂ ਦੇ ਮੱਦੇਨਜ਼ਰ ਉਸਾਰੂ ਸੁਝਾਵਾਂ ਦੀ ਮੰਗ ਕੀਤੀ ਹੈ ਕਿਉਂਕਿ ਇਸ ਸਕੀਮ ਦੇ ਤਹਿਤ ਲੋਕਾਂ ਅੰਦਰ ਘਰ ਲੈਣ ਵਾਲੀ ਮੰਗ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਡਰਸਨ ਨੇ ਕਿਹਾ ਕਿ ਆਉਣ ਵਾਲੇ ਨਵੇਂ ਸੁਝਾਆਂ ਦੇ ਤਹਿਤ (Strata Schemes Development Act 2015 and Strata Schemes Management Act 2015) ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾਣਗੀਆਂ ਅਤੇ ਸਕੀਮ ਨੂੰ ਹੋਰ ਵੀ ਜਨਹਿਤ ਲਈ ਫਾਇਦੇਮੰਦ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਇੱਕ ਅਨੁਮਾਨ ਮੁਤਾਬਿਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਨ 2040 ਤੱਕ ਗ੍ਰੇਟਰ ਸਿਡਨੀ ਦੀ ਘੱਟੋ ਘੱਟ ਅੱਧੀ ਜਨਸੰਖਿਆ ਇਸ ਸਕੀਮ ਤਹਿਤ ਹੀ ਆਪਣੇ ਘਰਾਂ/ਫਲੈਟਾਂ ਅੰਦਰ ਰਹਿ ਰਹੀ ਹੋਵੇਗੀ। ਰਾਜ ਅੰਦਰ, ਮੌਜੂਦਾ ਸਮੇਂ ਵਿੱਚ 81,717 ਅਜਿਹੀਆਂ ਹੀ ਸਟਰਾਟਾ ਸਕੀਮਾਂ ਨੂੰ ਨਾਮਾਂਕਿਤ ਕੀਤਾ ਜਾ ਚੁਕਿਆ ਹੈ ਅਤੇ ਹਰ ਸਾਲ ਇਹ ਨੰਬਰ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਸਿਰਫ ਸਿਡਨੀ ਵਿੱਚ ਹੀ ਨਹੀਂ ਸਗੋਂ ਸਮੁੱਚੇ ਰਾਜ ਅੰਦਰ ਹੀ ਇੱਕ ਨਵਾਂ ਅਤੇ ਉਸਾਰੂ ਆਕਾਰ ਅਤੇ ਦਿੱਖ ਲੈ ਰਿਹਾ ਹੈ। ਬਹੁਤ ਕੁੱਝ ਕੀਤਾ ਗਿਆ ਹੈ, ਹੋ ਵੀ ਰਿਹਾ ਹੈ ਅਤੇ ਬਹੁਤ ਕੁੱਝ ਕਰਨਾ ਹਾਲੇ ਬਾਕੀ ਹੈ ਅਤੇ ਇਸੇ ਵਾਸਤੇ ਲੋਕਾਂ ਕੋਲੋਂ ਸੁਝਾਅ ਮੰਗੇ ਜਾ ਰਹੇ ਹਨ ਤਾਂ ਕਿ ਹਰ ਇੱਕ ਦਾ ਆਪਣੇ ਘਰ ਦਾ ਸੁਫਨਾ ਪੂਰਾ ਹੋ ਸਕੇ। ਜ਼ਿਆਦਾ ਜਾਣਕਾਰੀ ਵਾਸਤੇ https://www.haveyoursay.nsw.gov.au/strata-statutory-review-2020 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਸੁਝਾਵਾਂ ਵਾਸਤੇ ਅੰਤਿਮ ਤਾਰੀਖ ਮਾਰਚ 07, 2021 ਨਿਯਤ ਕੀਤੀ ਗਈ ਹੈ।

Install Punjabi Akhbar App

Install
×