ਬਾਹਰਲੇ ਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈ ਮੁੜ ਤੋਂ ਹੋਏ ਮਾਯੂਸ -ਸਟੇਟ ਆਫ਼ ਐਮੀਰਾਤ ਨੇ ਵੀ ਰੋਕੀਆਂ ਅੰਤਰ-ਰਾਸ਼ਟਰੀ ਫਲਾਈਟਾਂ

(ਬ੍ਰਿਸਬੇਨ ਨਿਵਾਸੀ ਰਿਆਨ ਸਿਮਜ਼ ਜੋ ਕਿ ਫਰਵਰੀ ਵਿੱਚ ਆਸਟ੍ਰੇਲੀਆ ਘਰ ਵਾਪਸੀ ਕਰ ਰਿਹਾ ਸੀ ਪਰੰਤੂ ਇਸ ਸਮੇਂ ਐਮੀਰਾਤ ਵਿੱਚ ਮੁੜ ਤੋਂ ਫਸ ਗਿਆ ਹੈ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਰਕਾਰ ਦੇ ਨਵੇਂ ਫੈਸਲੇ -ਜਿਸ ਰਾਹੀਂ ਕਿ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਦੇਸ਼ ਵਿੱਚ ਅੱਧੀ ਕਰ ਦਿੱਤੀ ਗਈ ਹੈ, ਤੋਂ ਬਾਹਰਲੇ ਦੇਸ਼ਾਂ ਅੰਦਰ ਫਸੇ ਆਸਟ੍ਰੇਲੀਆਈ ਲੋਕ ਨਾਖ਼ੁਸ਼ ਦਿਖਾਈ ਦੇ ਰਹੇ ਹਨ ਅਤੇ ਲਗਾਤਾਰ ਆਪਣੀ ਮਾਯੂਸੀ ਦਾ ਇਜ਼ਹਾਰ, ਆਸਟ੍ਰੇਲੀਆਈ ਸਰਕਾਰ ਅੱਗੇ ਗੁਹਾਰ ਲਗਾ ਕੇ ਕਰ ਰਹੇ ਹਨ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੇ ਘਰਾਂ ਨੂੰ ਪਰਤਣ ਦਾ ਇੰਤਜ਼ਾਮ ਕੀਤਾ ਜਾਵੇ। ਮੌਜੂਦਾ ਸਮੇਂ ਵਿੱਚ ਹਾਲੇ ਵੀ 37,000 ਦੇ ਕਰੀਬ ਆਸਟ੍ਰੇਲੀਆਈ, ਕੋਵਿਡ-19 ਦੀ ਮਾਰ ਕਾਰਨ ਬੰਦ ਹੋਏ ਆਵਾਗਮਨ ਕਾਰਨ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਹਨ। ਹੁਣ ਐਮੀਰਾਤ ਨੇ ਵੀ ਆਸਟ੍ਰੇਲੀਆ ਵੱਲੋਂ ਲਗਾਈ ਗਈ ਨਵੀਂ ਪਾਬੰਧੀ ਕਾਰਨ ਆਪਣੀਆਂ ਫਲਾਈਟਾਂ ਨੂੰ ਸਿਡਨੀ, ਬ੍ਰਿਸਬੇਨ ਅਤੇ ਮੈਲਬੋਰਨ ਵਿੱਚ ਆਉਣ-ਜਾਣ ਤੋਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀਆਂ ਆਖ਼ਰੀ ਫਲਾਈਟਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ ਅਤੇ ਹਾਲ ਦੀ ਘੜੀ ਐਮੀਰਾਤ ਸਰਕਾਰ ਨੇ ਇਸ ਤੋਂ ਬਾਅਦ ਦੀਆਂ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਹੈ:
ਦੁਬਈ – ਬ੍ਰਿਸਬੇਨ (EK430), 16 ਜਨਵਰੀ
ਬ੍ਰਿਸਬੇਨ – ਦੁਬਈ (EK431), 17 ਜਨਵਰੀ
ਦੁਬਈ – ਸਿਡਨੀ (EK414), 18 ਜਨਵਰੀ
ਸਿਡਨੀ – ਦੁਬਈ (EK415), 19 ਜਨਵਰੀ
ਦੁਬਈ – ਮੈਲਬੋਰਨ (EK408), 19 ਜਨਵਰੀ
ਮੈਲਬੋਰਨ – ਦੁਬਈ (EK409), 20 ਜਨਵਰੀ
ਦਰਅਸਲ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੌਜੂਦਾ ਸਮੇਂ ਅੰਦਰ ਸਾਰੀਆਂ ਹੀ ਅੰਤਰ-ਰਾਸ਼ਟਰੀ ਫਲਾਈਟਾਂ ਵਿੱਚ ਆ ਰਹੇ ਆਸਟ੍ਰੇਲੀਆਈ ਯਾਤਰੀਆਂ ਦੀ ਗਿਣਤੀ ਪ੍ਰਤੀ ਹਫ਼ਤਾ ਨਿਊ ਸਾਊਥ ਵੇਲਜ਼ ਅੰਦਰ 1505 ਅਤੇ ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਅੰਦਰ 500 ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਨਿਯਮ ਹੁਣ 15 ਫਰਵਰੀ, 2021 ਤੱਕ ਲਾਗੂ ਰਹਿਣਗੇ ਅਤੇ ਇਸ ਤੋਂ ਬਾਅਦ ਮੁੜ ਤੋਂ ਸਥਿਤੀਆਂ ਨੂੰ ਵਾਚਿਆ ਜਾਵੇਗਾ।

Install Punjabi Akhbar App

Install
×