ਪੱਛਮੀ ਆਸਟ੍ਰੇਲੀਆ ਅੰਦਰ ਦੂਸਰਾ ਦਿਨ ਵੀ ਰਿਹਾ ਤੂਫਾਨ ਦੇ ਘੇਰੇ ਵਿੱਚ

(ਐਸ.ਬੀ.ਐਸ.) ਡਿੱਗੇ ਦਰਖ਼ਤ, ਟੁੱਟੀਆਂ ਛੱਤਾਂ, ਤਬਾਹ ਹੋਈਆਂ ਕਾਰਾਂ ਅਤੇ ਹੋਰ ਵਹੀਕਲ, ਅਤੇ ਚਾਰ ਚੁਫੇਰੇ ਛਾਇਆ ਹਨੇਰਾ ਦੇਖਦਿਆਂ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਤੂਫਾਨ ਕਿੰਨਾ ਭਿਆਨਕ ਹੋਵੇਗਾ। ਤਕਰੀਬਨ 62,000 ਪ੍ਰਾਪਰਟੀਆਂ ਵਿੱਚ ਹਨੇਰਾ ਪਸਰ ਗਿਆ ਸੀ ਅਤੇ 22000 ਵਿੱਚ ਤਾਂ ਹਾਲੇ ਵੀ ਬਿਜਲੀ ਨਹੀਂ ਆਈ ਹੈ। ਇਕੱਲੇ ਕਾਲਗੂਰਲੀ ਵਿੱਚ ਹੀ ਇੱਕ ਸ਼ੈਡ ਹਨੇਰੀ ਨਾਲ ਅਜਿਹਾ ਉਡਿਆ ਕਿ ਸਿੱਧਾ ਜਾ ਕੇ ਸਬਸਟੇਸ਼ਨ ਉਪਰ ਹੀ ਗਿਰ ਗਿਆ ਅਤੇ 15000 ਘਰਾਂ ਦੀ ਬਿਜਲੀ ਗੁੱਲ ਕਰ ਦਿੱਤੀ। ਪੱਛਮੀ ਆਸਟ੍ਰੇਲੀਆ ਦੇ ਦਰਜਨਾਂ ਸਕੂਲਾਂ ਅੰਦਰ ਵੀ ਬਿਜਲੀ ਗੁੱਲ ਹੈ। ਆਪਾਤਕਾਲੀਨ ਸੇਵਾਵਾਂ ਵਿੱਚ 550 ਤੋਂ ਵੀ ਜ਼ਿਆਦਾ ਕਾਲਾਂ ਆਈਆਂ ਅਤੇ ਇਨਾ੍ਹਂ ਵਿੱਚ ਜ਼ਿਆਦਾਤਰ ਪਰਥ ਵਿੱਚੋਂ ਹੀ ਸਨ। ਕੇਨਿੰਗਵੇਲ ਅੰਦਰ ਕੈਂਪਬੈਲ ਪ੍ਰਾਇਮਰੀ ਸਕੂਲ ਦੀਆਂ ਬਾਊਂਡਰੀ ਫੈਂਸਾਂ ਵੀ ਦਰਖਤ ਗਿਰਨ ਨਾਲ ਤਬਾਹ ਹੋ ਗਈਆਂ। ਰੋਕਿੰਗਮ ਵਿੱਚ ਸਮੁੰਦਰੀ ਕਿਨਾਰੇ ਦਾ ਫੁਟਪਾਥ ਹੀ ਵਹਿ ਗਿਆ ਜਿਸਦੇ ਨਾਲ ਕਈ ਕਿਸ਼ਤੀਆਂ ਸਮੁੰਦਰ ਅੰਦਰ ਰੁੜ੍ਹ ਗਈਆਂ ਅਤੇ ਫਰੀਮੈਂਟਲ ਦੇ ਪੋਰਟ ਬੀਚ ਉਪਰਦੀ ਕਾਰ ਪਾਰਕਿੰਗ ਦੇ ਕੁੱਝ ਹਿੱਸੇ ਟੁੱਟ ਜਾਣ ਕਾਰਨ ਸਮੁੰਦਰ ਵਿੱਚ ਹੀ ਹੜ੍ਹ ਗਏ। ਕੇਪ ਲੀਊਵਿਨ ਵਿਖੇ ਚਲੀ 132 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਵਾਲੀ ਹਨੇਰੀ 2005 ਤੋਂ ਬਾਅਦ ਦੀ ਸਭ ਤੋਂ ਤੇਜ਼ ਅਤੇ ਤਬਾਹੀ ਵਾਲੀ ਹਨੇਰੀ ਦੱਸੀ ਜਾ ਰਹੀ ਹੈ। ਮਾਰਗਰੇਟ ਰਿਵਰ ਖੇਤਰ ਵਿੱਚ 54 ਮਿ.ਮੀ. ਵਰਖਾ ਅਤੇ ਕੁੱਝ ਖੇਤੀਬਾੜੀ ਵਾਲੇ ਖੇਤਰਾਂ ਅੰਦਰ 20 ਮਿ.ਮੀ. ਵਰਖਾ ਦਰਜ ਕੀਤੀ ਗਈ ਹੈ।

Install Punjabi Akhbar App

Install
×