ਪੱਛਮੀ-ਆਸਟ੍ਰੇਲੀਆ ਅੰਦਰ, ਅਪੰਗ ਲੋਕਾਂ ਲਈ ਰਾਖਵੀਂ ਰੱਖੀ ਗਈ ਪਾਰਕਿੰਗ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਅਭਿਆਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ-ਆਸਟ੍ਰੇਲੀਆ ਇੱਕ ਨਵੇਕਲਾ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਅਪੰਗ ਲੋਕਾਂ ਲਈ ਰਾਖਵੀਂ ਛੱਡੀ ਗਈ ਕਾਰ ਪਾਰਕਿੰਗ ਦੀ ਥਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਡੀ ਗਈ ਹੈ ਤਾਂ ਜੋ ਆਮ ਲੋਕ ਅਜਿਹੀਆਂ ਰਾਖਵੀਆਂ ਰੱਖੀਆਂ ਗਈਆਂ ਪਾਰਕਿੰਗ ਦੀਆਂ ਥਾਵਾਂ ਦਾ ਗਲਤ ਇਸਤੇਮਾਲ ਨਾ ਕਰਨ ਅਤੇ ਜਿਨ੍ਹਾਂ ਲਈ ਰਾਖਵੀਂ ਹੈ -ਉਨ੍ਹਾਂ ਲਈ ਹੀ ਛੱਡ ਕੇ ਰੱਖਣ। ਪਰਥ ਵਿੱਚ ਇਸਦੀ ਸ਼ੁਰੂਆਤ ਇਸ ਹਫ਼ਤੇ ਤੋਂ ਕਰ ਦਿੱਤੀ ਗਈ ਹੈ ਅਤੇ ਇਸ ਦੇ ਤਹਿਤ ਅਜਿਹੀਆਂ ਰਾਖਵੀਆਂ ਥਾਵਾਂ ਨੂੰ ਸਥਾਨਕ ਕਲ਼ਾਕਾਰਾਂ ਦੁਆਰਾ ਪੇਂਟਿੰਗ ਆਦਿ ਦੇ ਮਾਧਿਅਮਾਂ ਨਾਲ ਚਿਤਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਸਾਨੀ ਨਾਲ ਪਤਾ ਲੱਗ ਸਕੇ ਕਿ ਉਕਤ ਥਾਂ ਅਪੰਗ ਲੋਕਾਂ ਲਈ ਰਾਖਵੀਂ ਹੈ। ਪੈਰਾ ਅਥਲੀਟ, ਮਾਡਲ ਅਤੇ ਖ਼ੁਦ ਅਪੰਗ ਜ਼ਿੰਦਗੀ ਵਤੀਤ ਕਰ ਰਹੇ ਵਕੀਲ ਰੋਬਿਨ ਲੈਂਬਰਡ ਨੇ ਦੱਸਿਆ ਹੈ ਕਿ ਉਹ ਖੁਦ ਜਾਣਦੇ ਹਨ ਕਿ ਜਦੋਂ ਉਨ੍ਹਾਂ ਨੂੰ ਅਜਿਹੀਆਂ ਥਾਵਾਂ ਉਪਰ ਕਾਰ ਪਾਰਕਿੰਗ ਦੀ ਸਹੂਲਤ ਨਹੀਂ ਮਿਲਦੀ ਤਾਂ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਿਉਂਕਿ ਖ਼ੁਦ ਵੀ ਉਹ ਅਪੰਗ ਹਨ ਇਸ ਲਈ ਆਹ ਰਾਹ ਅਖ਼ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀਮਤੀ ਲੈਂਬਰਡ ਪੇਸ਼ੇ ਵੱਜੋਂ ਇਕ ਵਕੀਲ ਹਨ ਪਰੰਤੂ ਪੈਰਾ ਅਥਲੀਟ ਵੀ ਹਨ ਅਤੇ 2021 ਦੀਆਂ ਟੋਕਿਉ ਪੈਰਾ ਓਲੰਪਿਕ ਵਿੱਚ ਜਾਣ ਦੀ ਤਿਆਰੀ ਵੀ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਪਾਰਕਿੰਗਾਂ ਵਾਲੇ ਤਾਂ ਅਜਿਹੀਆਂ ਦਿੱਕਤਾਂ ਨੂੰ ਮੰਨਦੇ ਹਨ ਅਤੇ ਕਈ ਇਸ ਨੂੰ ਅਣਦੇਖਾ ਵੀ ਕਰਦੇ ਹਨ ਅਤੇ ਖ਼ਾਸ ਕਰਕੇ ਸ਼ਾਪਿੰਗ ਸੈਂਟਰਾਂ ਦੇ ਆਲ਼ੇ-ਦੁਆਲ਼ੇ ਬਣੀਆਂ ਪਾਰਕਿੰਗਾਂ ਅਜਿਹੀਆਂ ਦਿੱਕਤਾਂ ਦੀਆਂ ਰਿਪੋਰਟਾਂ ਤਾਂ 30% ਤੱਕ ਵੀ ਮਿਲਦੀਆਂ ਹਨ। ਉਕਤ ਮੁਹਿੰਮ ਨੂੰ ਐਕਰੋਡ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਘੱਟੋ ਘੱਟ ਅਜਿਹੇ ਹੀ 10 ਅਪੰਗ ਕਲ਼ਾਕਾਰ ਹਿੱਸਾ ਲੈ ਰਹੇ ਹਨ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਇਸ ਸਮੇਂ ਪੱਛਮੀ ਆਸਟ੍ਰੇਲੀਆ ਰਾਜ ਅੰਦਰ 90,000 ਅਜਿਹੇ ਅਪੰਗ ਵਿਅਕਤੀਆਂ ਕੋਲਾ ਐਕਰੋਡ ਲਾਇਲਸੈਂਸ ਹਨ ਅਤੇ ਇਨ੍ਹਾਂ ਨੂੰ ਹੋਰ ਰੋਜ਼ ਆਪਣੀਆਂ ਕਾਰਗੁਜ਼ਾਰੀਆਂ ਦੌਰਾਨ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਇਨ੍ਹਾਂ ਨੂੰ ਉਪਯੁਕਤ ਥਾਵਾਂ ਉਪਰ ਕਾਰ ਖੜ੍ਹੀ ਕਰਨ ਨੂੰ ਜਗ੍ਹਾ ਵੀ ਨਹੀਂ ਮਿਲਦੀ। ਰਾਜ ਸਰਕਾਰ ਨੇ ਵੈਸੇ ਅਜਿਹੇ ਲੋਕ ਜਿਹੜੇ ਕਿ ਐਕਰੋਡ ਪਾਰਕਿੰਗਾਂ ਦਾ ਗਲਤ ਇਸਤੇਮਾਲ ਕਰਦੇ ਹਨ -ਨੂੰ ਜੁਰਮਾਨੇ ਆਦਿ ਵੀ ਲਗਾਏ ਹੋਏ ਹਨ ਅਤੇ ਇਨ੍ਹਾਂ ਜੁਰਮਾਨਿਆਂ ਦੀ ਰਕਮ ਵੀ 300 ਡਾਲਰ ਤੋਂ 500 ਡਾਲਰ ਤੱਕ ਦੀ ਹੈ। ਪਰੰਤੂ ਉਕਤ ਮੁਹਿੰਤ ਦੇ ਜ਼ਰੀਏ ਇਹ ਲੋਕ ਚਾਹੁੰਦੇ ਹਨ ਕਿ ਲੋਕ ਜੁਰਮਾਨੇ ਭੁਗਤਣ ਦੀ ਬਜਾਏ ਆਪਣੇ ਆਪ ਨੂੰ ਇਸ ਮੁਹਿੰਮ ਨਾਲ ਜੋੜਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣ।

Install Punjabi Akhbar App

Install
×