ਘਰਾਂ ਦੀਆਂ ਕੀਮਤਾਂ ਲਗਾਤਾਰ ਉਪਰ ਨੂੰ ; ਆਕਲੈਂਡ ਦੇ ਵਿਚ ਘਰਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਤੋਂ ਔਸਤਨ 20000 ਡਾਲਰ ਵਧੀਆਂ

ਆਕਲੈਂਡ ਖੇਤਰ ਦੇ ਵਿਚ ਘਰਾਂ ਦੀਆਂ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਕੌਂਸਿਲ ਵੱਲੋਂ ਵੀ ਘਰਾਂ ਅਤੇ ਹੋਰ ਜਾਇਦਾਦਾਂ ਦਾ ਮੁਲਾਂਕਣ ਕਰਕੇ ਲੋਕਾਂ ਨੂੰ ਨਵੀਂਆਂ ਕੀਮਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਆਕਲੈਂਡ ਖੇਤਰ ਦੇ ਵਿਚ ਲਗਪਗ 5,25,000 ਦੇ ਕਰੀਬ ਜਾਇਦਾਦਾਂ ਹਨ ਜਿਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਅਤੇ ਸਹੂਲਤਾਂ ਦੇ ਮੱਦੇ ਨਜ਼ਰ ਰੱਖ ਕੇ ਇਹ ਮੁਲਾਂਕਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਖਰਾਂ ਦੀ ਖਰੀਦੋ-ਫਰੋਖਤ ਦੇ ਵਿਚ ਵੀ ਕਾਫੀ ਤੇਜ਼ੀ ਚੱਲ ਰਹੀ ਹੈ। ਅੱਜ ਹੋਏ ਇਕ ਸਰਵੇ ਵਿਚ ਪਾਇਆ ਗਿਆ ਹੈ ਕਿ ਇਥੇ ਘਰਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਤੋਂ ਲਗਪਗ 20000 ਡਾਲਰ ਔਸਤਨ ਹੋਰ ਵਧ ਗਈਆਂ ਹਨ।
ਚਾਈਨਜ਼ ਲੋਕ ਸਭ ਤੋਂ ਅੱਗੇ: ਸਰਵੇ ਦਸਦੇ ਹਨ ਕਿ ਨਿਊਜ਼ੀਲੈਂਡ ਦੇ ਵਿਚ ਚਾਈਨਜ਼ ਲੋਕ ਘਰਾਂ ਦੀ ਜਿਆਦਾ ਖਰੀਦੋ-ਫਰੋਖਤ  ਕਰਦੇ ਹਨ। ਇਕ ਵੈਬਸਾਈਟ ਉਤੇ 8700 ਜਾਇਦਾਦਾਂ ਜੋ ਚਾਈਨੀਜ਼ ਲੋਕਾਂ ਨਾਲ ਸਬੰਧਿਤ ਸਨ ਵੇਚਣ ਅਤੇ ਖਰੀਦਣ ਵਾਸਤੇ ਲੱਗੀਆਂ ਸਨ। ਚਾਈਨਜ਼ੀ ਲੋਕਾਂ ਵਾਸਤੇ ਨਿਊਜ਼ੀਲੈਂਡ ਪੰਜਵਾਂ ਦੇਸ਼ ਹੈ ਜੋ ਕਿ ਚਾਈਨਜ਼ ਲੋਕਾਂ ਦੀ ਪਸੰਦ ਬਣ ਰਿਹਾ ਹੈ।