ਖੇਤਾਂ ਵਿੱਚ ਰਹਿਣ ਜਾਂ ਆਉਣ ਜਾਉਣ ਵਾਲਿਆਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕੁੱਝ ਸਲਾਹਾਂ ਨਸ਼ਰ

(ਮੰਤਰੀ ਕੇਵਿਨ ਐਂਡਰਸਨ…… ਖੇਤੀਬਾੜੀ ਮੰਤਰੀ ਐਡਮ ਮਾਰਸ਼ਲ )

ਸਬੰਧਤ ਵਿਭਾਗਾਂ ਦੇ ਮੰਤਰੀ -ਕੇਵਿਨ ਐਂਡਰਸਨ, ਇੱਕ ਅਹਿਮ ਜਾਣਕਾਰੀ ਰਾਹੀਂ ਅਜਿਹੇ ਲੋਕਾਂ ਨੂੰ ਸਲਾਹ ਭਰੀਆਂ ਚਿਤਾਵਨੀਆਂ ਦਿੱਤੀਆਂ ਹਨ ਜੋ ਕਿ ਇਸ ਗਰਮੀ ਦੇ ਮੌਸਮ ਵਿੱਚ ਖੇਤਾਂ ਵਿੱਚ ਕੰਮ ਕਰਦੇ ਹਨ, ਰਹਿੰਦੇ ਹਨ ਅਤੇ ਜਾਂ ਫੇਰ ਫੇਰੀਆਂ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਛੁੱਟੀਆਂ ਆਦਿ ਮਨਾਉਂਦੇ ਅਤੇ ਖੇਤਾਂ ਵਿੱਚ ਕੰਮ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਆਪਣੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਹੈ ਅਤੇ ਭਾਰੀ ਮਸ਼ਿਨਰੀ, ਵਾਹਨ ਜਾਂ ਕੈਮੀਕਲਾਂ ਆਦਿ ਦੀ ਵਰਤੋਂ ਵੀ ਸੁਰੱਖਿਅਤ ਢੰਗਾਂ ਰਾਹੀਂ ਹੀ ਕਰਨੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੋਟੀਆਂ ਛੋਟੀਆਂ ਅਹਿਤਿਆਦਾਂ ਨੂੰ ਵਰਤ ਕੇ ਵੱਡੀਆਂ ਵੱਡੀਆਂ ਗਲਤੀਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਸਹਿਜ ਹੀ ਰੋਕਿਆ ਜਾ ਸਕਦਾ ਹੈ -ਬਸ਼ਰਤੇ ਕਿ ਥੋੜ੍ਹਾ ਜਿਹਾ ਧਿਆਨ ਰੱਖ ਲਿਆ ਜਾਵੇ। ਇਸ ਵਿੱਚ ਸੜਕ ਉਪਰ ਹੋਣ ਵਾਲੀਆਂ ਦੁਰਘਟਨਾਵਾਂ ਵੀ ਸ਼ਾਮਿਲ ਹਨ ਜਿਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਕਈ ਲੋਕ ਤਾਂ ਇਸ ਕਾਰਨ ਜ਼ਖ਼ਮੀ ਹੋ ਕੇ, ਸਾਰੀ ਉਮਰ ਅਪਾਹਜ ਹੋਣ ਦੀ ਹੱਦ ਤੱਕ ਵੀ ਪਹੁੰਚ ਜਾਂਦੇ ਹਨ ਅਤੇ ਕਈ ਮੌਤ ਦੇ ਮੂੰਹ ਵਿੱਚ ਵੀ ਜਾ ਪੈਂਦੇ ਹਨ। ਇਸ ਵਾਸਤੇ ਚਾਰ ਪਹੀਆ ਵਾਹਨਾਂ ਵਿੱਚ ਆਪਣੀ ਸੀਟ ਬੈਲਟ ਲਗਾ ਕੇ ਰੱਖੋ; ਦੋ ਪਹੀਆ ਵਾਹਨਾਂ ਉਪਰ ਸਵਾਰੀ ਕਰਦਿਆਂ ਹੈਲਮੇਟ ਦੀ ਵਰਤੋਂ ਕਰੋ; ਵਾਹਨਾਂ ਦੀ ਗਤੀ ਸੀਮਾ ਦਾ ਧਿਆਨ ਰੱਖੋ ਅਤੇ ਜਲਦਬਾਜ਼ੀ ਵਿੱਚ ਵਾਹਨ ਨਾ ਚਲਾਉ; ਖੇਤੀ ਨਾਲ ਸਬੰਧਤ ਮਸ਼ੀਨਰੀ ਆਦਿ ਨਾਲ ਫਜ਼ੂਲ ਦੀ ਛੇੜਾਖਾਨੀ ਨਾ ਕਰੋ ਅਤੇ ਇਨ੍ਹਾਂ ਭਾਰੀ ਵਾਹਨਾਂ ਅਤੇ ਮਸ਼ਿਨਰੀਆਂ ਨੂੰ ਖਿੜੌਣੇ ਨਾ ਸਮਝੋ ਕਿਉਂਕਿ ਇਹ ਬਹੁਤ ਹੀ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਬਹੁਤ ਹੀ ਖਤਰਨਾਕ ਵੀ ਹੋ ਸਕਦੇ ਹਨ। ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਵੀ ਕਿਹਾ ਕਿ ਆਹ ਬੀਤ ਰਿਹਾ ਸਾਲ ਸਾਰਿਆਂ ਵਾਸਤੇ ਹੀ ਚੁਣੌਤੀਆਂ ਭਰਪੂਰ ਰਿਹਾ ਹੈ ਅਤੇ ਖਾਸ ਕਰਕੇ ਕਿਸਾਨਾਂ ਲਈ। ਇਸ ਵਾਸਤੇ ਇਸ ਕ੍ਰਿਸਮਿਸ ਮੌਕੇ ਤੇ ਸਾਰਿਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ।

Install Punjabi Akhbar App

Install
×