ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਮਨਾਇਆ ਜਾ ਰਿਹਾ ‘ਕਾਇੰਡ ਜੁਲਾਈ’

ਸਿੱਖਿਆ ਮੰਤਰੀ, ਸਾਰਾਹ ਮਿਸ਼ੈਲ ਅਤੇ ਸਟੇਅ ਕਾਇੰਡ ਸੰਸਥਾ ਦੇ ਸੀ.ਈ.ਓ. ਰਾਲਫ ਕੈਲੀ ਨੇ ਸਾਂਝੀ ਜਾਣਕਾਰੀ ਵਿੱਚ ਦੱਸਿਆ ਕਿ ਰਾਜ ਦੇ ਸਾਰੇ ਸਕੂਲਾਂ ਵਿੱਚ #kindjuly ਮਨਾਇਆ ਜਾ ਰਿਹਾ ਹੈ। ਅਸਲ ਵਿੱਚ ਇਸੇ ਮਹੀਨੇ ਸੀ ਰਾਲਫ ਕੈਲੀ ਦੇ ਦੋ ਲੜਕੇ (ਟਾਮਜ਼ ਅਤੇ ਸਟੁਅਰਟ) ਦੀ ਬੇਵਕਤੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਯਾਦ ਵਿੱਚ ਉਕਤ ਸੰਸਥਾ ਵੱਲੋਂ ਜੁਲਾਈ ਦੇ ਮਹੀਨੇ ਵਿੱਚ ਸਾਰਿਆਂ ਨੂੰ ਇੱਕ ਦੂਸਰੇ ਉਪਰ ਦਯਾ ਕਰਨ ਲਈ ਪ੍ਰੇਰਿਆ ਜਾਂਦਾ ਹੈ।
ਸ੍ਰੀ ਕੈਲੀ ਨੇ ਇਸ ਬਾਬਤ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਉਨਾ੍ਹਂ ਦੀ ਛੋਟੀ ਜਿਹੀ ਕੋਸ਼ਿਸ਼ ਰੰਗ ਲਿਆ ਰਹੀ ਹੈ ਅਤੇ ਸਰਕਾਰ ਨੇ ਸਕੂਲਾਂ ਵਿੱਚ ਇਹ ਈਵੈਂਟ ਮਨਾਉਣ ਦੀ ਆਗਿਆ ਦੇ ਕੇ ਉਨ੍ਹਾਂ ਦੇ ਵਿਛੜ ਚੁਕੇ ਬੱਚਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਪਹੁੰਚਾਉਣ ਵਾਲੀ ਗੱਲ ਕੀਤੀ ਹੈ, ਇਸ ਲਈ ਉਹ ਸਰਕਾਰ ਦੇ ਆਭਾਰੀ ਹਨ।
ਜ਼ਿਆਦਾ ਜਾਣਕਾਰੀ ਲਈ ਸੰਸਥਾ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks