ਮਾਸਕ ਨਾ ਪਾਉਣ ਤੇ 200 ਤੋਂ 500 ਡਾਲਰ ਤੱਕ ਦਾ ਜੁਰਮਾਨਾ
ਸਿਡਨੀ ਵਿੱਚ ਅੱਜ ਕਰੋਨਾ ਦੇ ਨਵੇਂ ਰਿਕਾਰਡ ਨਾਲ ਮਾਮਲੇ ਦਰਜ ਹੋ ਰਹੇ ਹਨ ਅਤੇ ਇਨ੍ਹਾਂ ਵਿੱਚ ਬੀਤੇ ਤਿੰਨ ਦਿਨਾਂ ਦੇ ਆਂਕੜਿਆਂ ਮੁਤਾਬਿਕ 55% ਅਜਿਹੇ ਮਾਮਲੇ ਹਨ ਜੋ ਕਿ ਸਮਾਜਿਕ ਭਾਈਚਾਰਿਆਂ ਵਿੱਚ ਵਿਚਰਦਿਆਂ ਲੋਕ ਕਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ ਹਨ।
ਸ਼ਹਿਰ ਵਿੱਚ ਹੁਣ ਲੋਕਾਂ ਵੱਲੋਂ ਲਾਕਡਾਊਨ ਦੀ ਪਾਲਣਾ ਕੀਤੇ ਜਾਣ ਪਿੱਛੇ ਰਾਜ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਪਿੱਛੇ ਸੈਨਾ ਦਾ ਵੀ ਹੱਥ ਹੈ ਅਤੇ ਦੋਹੇਂ ਮਿਲਕੇ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਲੋਕ ਕਰੋਨਾ ਤੋਂ ਬਚਾਉ ਲਈ ਸਰਕਾਰੀ ਨਿਯਮਾਂ ਅਤੇ ਪਾਬੰਧੀਆਂ ਦੀ ਪਾਲਣਾ ਕਰ ਰਹੇ ਹਨ।
ਇਸੇ ਦੌਰਾਨ ਰਾਜ ਅੰਦਰ 110,962 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਪੈਰਾਮਾਟਾ, ਕੈਂਪਬਲਟਾਊਨ, ਜਾਰਜਿਜ਼ ਰਿਵਰ, ਕੈਂਟਰਬੈਰੀ ਬੈਂਕਸਟਾਊਨ, ਫੇਅਰਫੀਲਡ, ਲਿਵਰਪੂਲ, ਬਲੈਕਟਾਊਨ ਅਤੇ ਕੰਬਰਲੈਂਡ ਵਿੱਚ ਲਗਾਈਆਂ ਗਈਆਂ ਪਾਬੰਧੀਆਂ ਤਹਿਤ ਲੋਕ ਆਪਣੇ ਘਰਾਂ ਵਿਚੋਂ ਮਹਿਜ਼ ਜ਼ਰੂਰੀ ਕੰਮਾਂ ਆਦਿ ਲਈ ਹੀ ਬਾਹਰ ਨਿਕਲ ਸਕਦੇ ਹਨ ਅਤੇ ਉਹ ਵੀ 5 ਕਿਲੋਮੀਟਰ ਦੇ ਦਾਇਰੇ ਵਿੱਚ। ਜ਼ਰੂਰੀ ਕੰਮਾਂ ਲਈ ਵਰਕਰਾਂ ਵਾਸਤੇ ਛੋਟ ਰੱਖੀ ਗਈ ਹੈ।
ਮਾਸਕ ਨਾ ਪਾਉਣ ਤੇ 200 ਤੋਂ 500 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।