ਵਿਕਟੋਰੀਆ ਦਾ ਲਾਕਡਾਊਨ ਖੁੱਲ੍ਹਣ ਤੇ ਦੱਖਣੀ-ਆਸਟ੍ਰੇਲੀਆ ਸਮੇਤ ਦੂਸਰੇ ਰਾਜਾਂ ਨੇ ਖੋਲ੍ਹੇ ਬਾਰਡਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਅਸਟ੍ਰੇਲੀਆ ਨੇ ਬੀਤੀ ਅੱਧੀ ਰਾਤ 12:01 ਵਜੇ ਤੋਂ ਵਿਕਟੋਰੀਆ ਨਾਲ ਲਗਾਈਆਂ ਗਈਆਂ ਸੀਮਾਵਾਂ ਦੀਆਂ ਪਾਬੰਧੀਆਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਦੂਸਰੇ ਰਾਜਾਂ ਨੇ ਵੀ ਅਜਿਹੇ ਹੀ ਕਦਮ ਫੌਰਨ ਚੁੱਕ ਲਏ ਹਨ। ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਕਰੋਨਾ ਪ੍ਰਭਾਵਿਤ ਖੇਤਰਾਂ ਵਿੱਚੋਂ ਆਉਣ ਵਾਲਿਆਂ ਲਈ ਹਾਲੇ 14 ਦਿਨਾਂ ਦੀ ਆਈਸੋਲੇਸ਼ਨ ਵਾਲਾ ਨਿਯਮ ਜਾਰੀ ਰਹੇਗਾ ਕਿਉਂਕਿ ਆਂਕੜਿਆਂ ਮੁਤਾਬਿਕ 25 ਫਰਵਰੀ ਤੱਕ ਇਹ ਵਾਚਣਾ ਜ਼ਰੂਰੀ ਹੈ ਅਤੇ ਜਨਤਕ ਸਿਹਤ ਲਈ ਫਾਇਦੇਮੰਦ ਵੀ। ਉਧਰ ਪੱਛਮੀ ਆਸਟ੍ਰੇਲੀਆ ਨੇ ਵੀ ਵਿਕਟੋਰੀਆ ਨਾਲ ਸੀਮਾਵਾਂ ਦੀ ਪਾਬੰਧੀ ਹਟਾਉਣ ਬਾਰੇ ਹਾਮੀ ਭਰ ਦਿੱਤੀ ਹੈ ਪਰੰਤੂ ਉਸ ਪਾਸੋਂ ਆਉਣ ਵਾਲਿਆਂ ਨੂੰ ਹੁਣ ‘ਲੋਅ-ਰਿਸਕ’ ਕੈਟਗਰੀ ਦਿੱਤੀ ਗਈ ਹੈ ਅਤੇ ਆਉਣ ਵਾਲੇ ਸ਼ੁਕਰਵਾਰ-ਸ਼ਨਿਚਰਵਾਰ ਦੀ ਅੱਧੀ ਰਾਤ 12:01 ਤੋਂ ਆਵਾਗਮਨ ਸ਼ੁਰੂ ਹੋਵੇਗਾ ਅਤੇ ਹਰ ਆਉਣ ਵਾਲੇ ਨੂੰ 14 ਦਿਨਾਂ ਲਈ ਆਪਣੇ ਆਪ ਨੂੰ ਕੁਆਰਨਟੀਨ ਕਰਨਾ ਪਵੇਗਾ ਅਤੇ ਕੋਵਿਡ-19 ਟੈਸਟ ਕਰਵਾਉਣੇ ਪੈਣਗੇ। ਨਾਰਦਰਨ ਟੈਰਿਟਰੀ ਨੇ ਵੱਡਾ ਜਿਗਰਾ ਦਿਖਾਉਂਦਿਆਂ, ਵਿਕਟੋਰੀਆਈ ਲੋਕਾਂ ਨੂੰ ਬੀਤੇ ਬੁੱਧਵਾਰ ਦੀ ਸ਼ਾਮ 6 ਵਜੇ ਤੋਂ ਹੀ ਇਜਾਜ਼ਤ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ 14 ਦਿਨਾਂ ਦੇ ਕੁਆਰਨਟੀਨ ਦੀ ਵੀ ਜ਼ਰੂਰਤ ਨਹੀਂ ਹੈ ਪਰੰਤੂ ਉਹ ਆਪਣੀ ਸਿਹਤ ਦਾ ਪੂਰਨ ਧਿਆਨ ਰੱਖਣ ਅਤੇ ਕਿਸੇ ਕਿਸਮ ਦੀ ਜ਼ਰੂਰਤ ਸਮੇਂ ਫੌਰਨ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ।

Install Punjabi Akhbar App

Install
×