ਨਿਊ ਸਾਊਥ ਵੇਲਜ਼ ਵਿਚ ਹੋਣ ਵਾਲਾ ਐਨ.ਆਰ.ਐਲ. ਹੋਇਆ ਰੱਦ -ਸਰਕਾਰ ਨੇ ਕਰੋਨਾ ਨੂੰ ਦੱਸਿਆ ਕਾਰਨ

ਸਬੰਧਤ ਵਿਭਾਗਾਂ ਦੇ ਮੰਤਰੀ ਸਟੁਅਰਟ ਅਇਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਅਕਤੂਬਰ 3 (ਦਿਨ ਐਤਵਾਰ) ਨੂੰ ਹੋਣ ਵਾਲੇ ਨਿਊ ਸਾਊਥ ਵੇਲਜ਼ ਰਗਬੀ ਲੀਗ ਪ੍ਰੀਮੀਅਰਸ਼ਿਪ ਗ੍ਰੈਂਡ ਫਾਈਨਲ 2021 ਨੂੰ ਰੱਦ ਕਰਦਿਆਂ ਕਿਹਾ ਹੈ ਕਿ ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੀ ਮਾਰ ਜਾਰੀ ਹੈ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਮੌਜੂਦਾ ਆਂਕੜਿਆਂ ਅਤੇ ਸਥਿਤੀਆਂ ਨੂੰ ਵਾਚਿਆਂ ਇਹੀ ਜਾਹਰ ਹੁੰਦਾ ਹੈ ਕਿ ਇਸ ਦੇ ਤਹਿਤ ਖੇਡਾਂ ਦੇ ਮੈਦਾਨਾਂ ਵਿੱਚ ਭੀੜ ਇਕੱਠੀ ਕਰਨਾ ਕਿਸੇ ਪਾਸਿਉਂ ਵੀ ਵਾਜਿਬ ਨਹੀਂ ਹੈ ਅਤੇ ਜਨਹਿਤ ਲਈ ਵੱਡਾ ਖਤਰਾ ਬਣ ਸਕਦਾ ਹੈ ਇਸ ਲਈ ਇਸ ਖੇਡ ਸਪਰਦਾ ਨੂੰ ਹਾਲ ਦੀ ਘੜੀ ਰੱਦ ਕੀਤਾ ਜਾਂਦਾ ਹੈ ਅਤੇ ਉਮੀਦ ਹੈ ਕਿ 2022 ਵਿੱਚ ਇਸ ਖੇਡ ਪ੍ਰਤੀਯੋਗਿਤਾ ਨੂੰ ਪੂਰੇ ਉਤਸਾਹ ਨਾਲ ਆਯੋਜਿਤ ਕੀਤਾ ਜਾਵੇਗਾ।

Install Punjabi Akhbar App

Install
×