ਨਿਊ ਸਾਊਥ ਵੇਲਜ਼ ਵਿੱਚ ਨਵੀਆਂ ਪਾਬੰਧੀਆਂ ਦਾ ਐਲਾਨ -ਜਾਰੀ ਰਹਿਣਗੀਆਂ ਜੁਲਾਈ ਦੀ 2 ਤਾਰੀਖ ਤੱਕ

(ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ)

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਿਹਤ ਮੰਤਰੀ ਬਰੈਡ ਹਜ਼ਰਡ ਵੱਲੋਂ ਜਾਰੀ ਕੀਤੀ ਗਈ ਸਾਂਝੀ ਸੂਚਨਾ ਤਹਿਤ, ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਰਾਜ ਅੰਦਰ ਕਰੋਨਾ ਤੋਂ ਬਚਾਉ ਲਈ ਨਵੀਆਂ ਪਾਬੰਧੀਆਂ ਦਾ ਐਲਾਨ ਕੀਤਾ ਹੈ ਜੋ ਕਿ ਵੂਲਾਹਾਰਾ, ਵਾਵਰਲੇਅ, ਰੈਂਡਵਿਕ ਅਤੇ ਸਿਡਨੀ ਕਾਂਸਲ ਖੇਤਰਾਂ ਵਿੱਚ ਅੱਜ ਰਾਤ ਦੇ 11:59 ਤੋਂ ਸ਼ੁਰੂ ਹੋ ਕੇ, ਅਗਲੇ ਮਹੀਨੇ ਜੁਲਾਈ 02 ਦਿਨ ਸ਼ੁਕਰਵਾਰ ਤੱਕ ਲਾਗੂ ਰਹਿਣਗੀਆਂ।
ਉਕਤ ਅਧੀਨ, ਜ਼ਰੂਰੀ ਸਾਮਾਨ ਦੀ ਖਰੀਦਦਾਰੀ, ਜ਼ਰੂਰੀ ਸੇਵਾਵਾਂ, ਮੈਡੀਕਲ ਜ਼ਰੂਰਤਾਂ, ਕਸਰਤ ਲਈ (10 ਵਿਅਕਤੀਆਂ ਦਾ ਸੰਗਠਨ), ਪੜ੍ਹਾਈ ਜਾਂ ਕੰਮ ਆਦਿ (ਜੇਕਰ ਘਰਾਂ ਤੋਂ ਨਹੀਂ ਹੋ ਸਕਦੇ) ਲਈ ਹੀ ਘਰ ਤੋਂ ਬਾਹਰ ਜਾਇਆ ਜਾ ਸਕਦਾ ਹੈ
ਸਿਡਨੀ ਸ਼ਹਿਰ, ਵਾਵਰਲੇਅ, ਰੈਂਡਵਿਕ, ਕੈਨੇਡਾ ਬੇਅ, ਇਨਰ ਵੈਸਟ, ਬੇਅ ਸਾਈਡ, ਅਤੇ ਵੂਲਾਹਾਰਾ ਵਿਚਲੇ ਲੋਕ, ਹਾਲ ਦੀ ਘੜੀ, ਗੈਰ-ਜ਼ਰੂਰੀ ਕੰਮਾਂ ਆਦਿ ਲਈ, ਹੋਰ ਖੇਤਰਾਂ ਵਿੱਚ ਨਹੀਂ ਜਾ ਸਕਦੇ।ઠ

Install Punjabi Akhbar App

Install
×