ਨਿਊਜ਼ੀਲੈਂਡ ਵਿਚ ਦਿਖਿਆ ਆਕਾਸ਼ੀ ਰੌਸ਼ਨੀ ਦਾ ਨਜ਼ਾਰਾ

nz-pic-12-feb-2

ਨਿਊਜ਼ੀਲੈਂਡ ਦੇ ਉਤਰੀ ਟਾਪੂ ਉਤੇ ਅੱਜ ਨੀਲੀ ਛੱਤ (ਆਕਾਸ਼) ਉਤੇ ਵੱਖਰਾ ਹੀ ਰੌਸ਼ਨੀ ਦਾ ਨਜ਼ਾਰਾ ਲੋਕਾਂ ਨੂੰ ਵੇਖਣ ਨੂੰ ਮਿਲਆ। ਬਹੁਤ ਹੀ ਜ਼ੋਰ ਦੀ ਆਵਾਜ਼ ਪੈਦਾ ਹੋਈ ਅਤੇ ਆਕਾਸ਼ ਪੂਰੀ ਰੌਸ਼ਨੀ ਨਾਲ ਕੁਝ ਕੁ ਸਕਿੰਟਾਂ ਲਈ ਜਗਮਗਾ ਉਠਿਆ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕੇਤੂ (ਟੁਟਦਾ ਤਾਰਾ) ਇਹ ਨਜ਼ਾਰਾ ਉਦੋਂ ਪੈਦਾ ਕਰਦਾ ਹੈ ਜਦੋਂ ਉਹ ਕਿਸੇ ਹੋਰ ਗ੍ਰਹਿ ਦੇ ਨਾਲ ਟਕਰਾਉਂਦਾ ਹੈ। ਇਹ ਅਦਭੁੱਤ ਨਜ਼ਾਰਾ ਰਾਤ 10 ਵਜੇ ਦੇ ਕਰੀਬ ਵਾਪਰਿਆ।