ਸਿਡਨੀ ਦੇ ਹਸਪਤਾਲਾਂ ਅੰਦਰ ਸਟਾਫ ਦੀ ਕਮੀ -ਜ਼ਿਆਦਾਤਰ ਸਟਾਫ ਆਈਸੋਲੇਸ਼ਨ ਵਿੱਚ

ਸਬੰਧਤ ਵਿਭਾਗਾਂ ਦੇ ਇੱਕ ਬੁਲਾਰੇ ਰਾਹੀਂ ਮਿਲੀ ਸੂਚਨਾ ਮੁਤਾਬਿਕ, ਸਿਡਨੀ ਦੇ ਹਸਪਤਾਲਾਂ ਅੰਦਰ ਮੈਡੀਕਲ ਸਟਾਫ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਕਿਉਂਕਿ ਨੇਪੀਅਨ ਅਤੇ ਸੇਂਟ ਜੋਰਜ ਹਸਪਤਾਲਾਂ ਦੇ ਜ਼ਿਆਦਾਤਰ ਸਟਾਫ ਮੈਂਬਰ, ਕਰੋਨਾ ਕਾਰਨ ਆਈਸੋਲੇਸ਼ਨ ਵਿੱਚ ਹਨ। ਜਾਣਕਾਰੀ ਮੁਤਾਬਿਕ, ਸੇਂਟ ਜੋਰਜ ਹਸਪਤਾਲ ਦੇ ਆਨਕਾਲੋਜੀ ਵਿਭਾਗ ਵਿੱਚ 4 ਮਰੀਜ਼ ਅਤੇ 2 ਸਟਾਫ ਮੈਬਰਾਂ ਦੇ ਕੋਵਿਡ ਪਾਜ਼ਿਟਿਵ ਆਣ ਕਾਰਨ ਘੱਟੋ ਘੱਟ 21 ਹੋਰ ਮਰੀਜ਼ਾਂ ਦੇ ਵੀ ਟੈਸਟ ਕੀਤੇ ਗਏ ਹਨ ਅਤੇ ਵਿਭਾਗ ਨੂੰ ਬੰਦ ਕਰਕੇ ਸਟਾਫ ਨੂੰ ਆਈਸੋਲੇਟ ਕਰ ਦਿੱਤਾਗਿਆ ਹੈ। ਉਪਰੋਕਤ ਕਰੋਨਾ ਪਾਜ਼ਿਟਿਵ ਸਟਾਫ ਵਿੱਚਲੇ 2 ਮੈਂਬਰਾਂ ਨੂੰ ਕੋਵਿਡ ਵੈਕਸੀਨ ਦੀ ਪੂਰਨ ਡੋਜ਼ ਮਿਲੀ ਹੋਈ ਸੀ ਅਤੇ 3 ਮਰੀਜ਼ਾਂ ਨੂੰ ਇੱਕ-ਇੱਕ ਡੋਜ਼ ਮਿਲੀ ਹੋਈ ਸੀ।
ਇਸ ਦੌਰਾਨ ਪ੍ਰਭਾਵਿਤ ਖੇਤਰ ਵਿੱਚ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 800 ਕਰਮਚਾਰੀ ਲਗਾਤਾਰ 18,000 ਪੁਲਿਸ ਅਫ਼ਸਰਾਂ ਨਾਲ ਮਿਲ ਕੇ ਕਾਨੂੰਨ ਵਿਵਸਥਾ ਲਈ ਕੰਮ ਕਰ ਰਹੇ ਹਨ।
ਰਾਜ ਦੀ ਪੁਲਿਸ ਦੁਆਰਾ 600 ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜੋ ਕਿ ਕਰੋਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਸਨ ਕਰ ਰਹੇ ਅਤੇ ਇਸ ਦ ਨਾਲ ਹੀ ਪੁਲਿਸ ਵੱਲੋਂ 3,800 ਘਰਾਂ ਆਦਿ ਵਿਚ ਚੈਕ ਵੀ ਕੀਤੇ ਗਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks