ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

NZ PIC 25 Nov-1ਪਹਿਲੇ ਪਾਤਸ਼ਾਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਅੱਜ ਸ਼ਾਮ ਵੱਖ-ਵੱਖ ਗਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਕੀਰਤਨ ਸਮਾਗਮ ਹੋਏ।
ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਅਖੰਠ ਪਾਠ ਸਾਹਿਬ ਦੇ ਭੋਗ ਅੱਜ ਸ਼ਾਮੀ ਪਾਏ ਗਏ। ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋਇਆ ਅਤੇ ਅਖੰਠ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵੀਰ ਸਿੰਘ ਹੋਰਾਂ ਅਤੇ ਭਾਈ ਭਾਈ ਕੁਲਤਾਰ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਤਕਰੀਬਨ 9.30 ਵਜੇ ਗੁਰਦੁਆਰਾ ਸਾਹਿਬ ਦੀ ਗਰਾਉਂਡ ਦੇ ਵਿਚ ਮਾਹਿਰਾਂ ਵੱਲੋਂ ਦਿਲਕਸ਼ ਆਤਿਸ਼ਬਾਜੀ ਦੇ ਜਲੌਅ ਸਜਾਏ ਗਏ। ਇਸ ਆਤਿਸ਼ਬਾਜੀ ਨੂੰ ਵੇਖਣ ਦੇ ਲਈ ਸੰਗਤ ਕਾਫੀ ਦੂਰ ਦੁਰਾਡਿਆਂ ਤੋਂ ਪਹੁੰਚੀ ਹੋਈ ਸੀ।

ਗੁਰਦੁਆਰਾ ਸਾਹਿਬ ਨਾਨਕਸਰ ਮੈਨੁਰੇਵਾ

ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਵੀ ਵਿਸ਼ੇਸ਼ ਕੀਰਤਨ ਸਮਾਗਮ ਹੋਏ। ਹਰਵੰਤ ਸਿੰਘ ਗਰੇਵਾਲ ਅਤੇ ਪ੍ਰਿਤਪਾਲ ਸਿੰਘ ਗਰੇਵਾਲ ਹੋਰਾਂ ਦੇ ਪਰਿਵਾਰ ਵੱਲੋਂ ਅੱਜ ਦੇ ਸਮਾਗਮਾਂ ਦੀ ਸੇਵਾ ਕੀਤੀ ਗਈ। ਰੱਖੇ ਗਈ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਧੰਨਾ ਸਿੰਘ ਹੋਰੀਂ ਸ਼ਬਦ ਕੀਰਤਨ ਅਤੇ ਕਥਾ ਦੇ ਨਾਲ ਸੰਗਤਾਂ ਨੂੰ ਜੋੜਿਆ। ਗੁਰਦੁਆਰਾ ਨਾਨਕਸਰ ਠਾਠ ਵਿਖੇ ਵੀ ਤਕਰੀਬਨ 7 ਵਜੇ ਪੂਰੀ ਕਾਰ ਪਾਰਕਿੰਗ ਫੁੱਲ ਹੋ ਚੁੱਕੀ ਸੀ। ਸੰਗਤਾਂ ਦੇ ਵਿਚ ਗੁਰਪੁਰਬ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਗੁਰਦੁਆਰਾ ਸਾਹਿਬ ਟੀ ਪੁੱਕੀ:

ਗੁਰਦੁਆਰਾ ਸਾਹਿਬ ਟੀ ਪੁੱਕੀ ਵਿਖੇ ਵੀ ਅੱਜ ਸ਼ਾਮ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵਿਸ਼ੇਸ਼ ਦੀਵਾਨ ਸਜੇ। ਭਾਈ ਹਰਦੇਵ ਸਿੰਘ ਇਸ ਮੌਕੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਇਥੇ ਦੇ ਕਈ ਹੋਰ ਗੁਰਦੁਆਰਿਆਂ ਦੇ ਵਿਚ ਵੀ ਵਿਸ਼ੇਸ਼ ਕੀਰਨਤ ਦੀਵਾਨ ਸਜਾਏ ਗਏ।

Install Punjabi Akhbar App

Install
×