ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੀ ਮਿਹਨਤ ਰੰਗ ਲਿਆਈ: ਇਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਵਾਰਸਾਂ ਨੂੰ ਮੁਆਵਜ਼ੇ ਦੀ 30 ਲੱਖ ਰੁਪੈ ਦੀ ਰਕਮ ਦਿਵਾਈ

1111111ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ, ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਭਾਗ ਲੈ ਰਹੀ ਹੈ ਅਤੇ ਯੂ ਏ ਈ ਵਿੱਚ ਹਾਦਸਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ—ਚੇਅਰਮੈਨ ਬਖਸ਼ੀ ਰਾਮ।
20 ਜਨਵਰੀ, 2016 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਵੱਲੋਂ ਸਮੇਂ-ਸਮੇਂ ਤੇ ਜ਼ਰੂਰਤਮੰਦ ਪਰਿਵਾਰਾਂ, ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਸੋਸਾਇਟੀ ਵਲੋਂ ਯੂ ਏ ਈ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਮ੍ਰਿਤਕ ਸਰੀਰ ਵਾਪਸ ਭੇਜਣ ਅਤੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਵੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ  ਸਬੰਧੀ ਫੋਨ ਤੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਅਤੇ ਪ੍ਰਧਾਨ ਰੂਪ ਸਿੱਧੂ ਨੇ ਦੱਸਿਆ ਕਿ ਪੰਜਾਬ ਤੋਂ ਆਏ ਹੋਏ ਵਿਅਕਤੀਆਂ ਨੂੰ ਯੂ ਏ ਈ ਵਿੱਚ ਹਰ ਪ੍ਰਕਾਰ ਦੀ ਯੋਗ ਸਹਾਇਤਾ ਦੇਣ ਦੀ ਕੋਸ਼ਸ਼ਿ ਕੀਤੀ ਜਾਂਦੀ ਹੈ।  ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਾਰਚ 2014 ਵਿੱਚ ਫਿਲੌਰ, ਜਿਲ੍ਹਾ ਜਲੰਧਰ ਦੇ ਨਾਲ ਲੱਗਦੇ ਇੱਕ ਪਿੰਡ ਦੇ ਇੱਕ ਵਿਅਕਤੀ ਦੀ ਯੂ. ਏ. ਈ. ਦੇ ਸ਼ਹਰਿ ਫੁਜੀਰਾ ਦੇ ਇਲਾਕੇ ਵਿੱਚ ਵਾਪਰੇ ਇਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸਦੀ ਲਾਸ਼ ਪਿੰਡ ਤੱਕ ਪਹੁੰਚਾਣ ਅਤੇ ਵਾਰਿਸਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਬਣਦੀ ਕਨੂੰਨੀ ਸਹਾਇਤਾ ਕੀਤੀ ਗਈ ਹੈ ਅਤੇ ਸੋਸਾਇਟੀ ਦੀਆਂ ਕੋਸ਼ਿਸ਼ਾਂ ਸਦਕਾ ਉਥੋਂ ਦੀ ਕਾਨੂੰਨੀ ਵਿਵਸਥਾ ਅਨੁਸਾਰ ਅਦਾਲਤ ਨੇ ਮ੍ਰਤਿਕ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ।  17 ਜਨਵਰੀ 2016 ਨੂੰ ਸੁਸਾਇਟੀ ਵਲੋਂ 30 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮ੍ਰਿਤਕ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ।  ਇਹ ਰਾਸ਼ੀ ਵਾਰਸਾਂ ਤੱਕ ਪਹੁੰਚਾਣ ਲਈ ਸੋਸਾਇਟੀ ਦੇ ਮੈਂਬਰ ਲੇਖ ਰਾਜ ਮਹੇ, ਅਮਰੀਕ ਗ਼ਾਫ਼ਿਲ, ਤਿਲਕ ਰਾਜ ਮਾਹੀ, ਸੁਖਜਿੰਦਰ ਸਿੰਘ, ਦੀਪਕ ਕੁਮਾਰ, ਬੀਰ ਚੰਦ ਸੁਰੀਲਾ ਤੋਂ ਇਲਾਵਾ ਗਿਆਨ ਚੰਦ ਸੂਬੇਦਾਰ, ਧਰਮ ਪਾਲ ਲੀਲ,  ਦੇਵ ਰਾਜ ਅਤੇ ਇੰਦਰਜੀਤ ਚੰਧੜ ਫਿਲੌਰ ਵਿਖੇ ਧਰਮ ਪਾਲ ਲੀਲ ਦੇ ਗ੍ਰਹਿ ਵਿਖੇ ਰੱਖੀ ਗਈ ਬੈਠਕ ਵਿੱਚ ਹਾਜ਼ਰ ਹੋਏ ਅਤੇ ਪਰਿਵਾਰ ਨੂੰ ਇਹ ਮੁਆਵਜ਼ਾ ਰਾਸ਼ੀ ਦਿਤੀ। ਸੋਸਾਇਟੀ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੀ ਬੇਨਤੀ ਅਨੁਸਾਰ ਹੀ ਉਨਾਂ ਦੀ ਪਰਿਵਾਰਿਕ ਜਾਣਕਾਰੀ ਗੁੱਪਤ ਰੱਖੀ ਗਈ ਹੇ। ਉਨ੍ਹਾਂ ਕਿਹਾਕਿ ਸੋਸਾਇਟੀ ਵਲੋਂ ਕਨੂੰਨੀ ਲੜਾਈ ਲੜਣ ਦੀ ਸੇਵਾ ਪ੍ਰਧਾਨ ਰੂਪ ਸਿੱਧੂ ਅਤੇ ਕਮਲ ਰਾਜ ਗੱਡੂ ਨਭਾਉਂਦੇ ਹਨ ਜੋ ਅਜਿਹੇ ਮਾਮਲਿਆਂ ਵਿੱਚ ਸਹਾਇਤਾ ਕਰਨ ਲਈ ਹਰ ਸਮੇਂ ਹਾਜ਼ਰ ਰਹਿੰਦੇ ਹਨ।  ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਮੁੱਖ ਮੰਤਵ ਬਰਾਬਰਤਾ ਵਾਲੇ ਸਮਾਜ ਦਾ ਨਿਰਮਾਣ ਕਰਨਾ ਹੈ ਤਾਂ ਜੋ ਕਿਸੇ ਦਾ ਵੀ ਸੋਸ਼ਣ ਨਾਂ ਹੋਵੇ।

Roop Sidhu roop999@hotmail.com

 

 

Install Punjabi Akhbar App

Install
×