ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਰੀਜ਼ ਦੀ ਮੱਦਦ

17gsc fdk
(ਮਰੀਜ਼ ਨੂੰ ਮੱਦਦ ਸੌਂਪਣ ਸਮੇਂ ਹਾਲ ਚਾਲ ਜਾਣਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ)

ਫਰੀਦਕੋਟ 17 ਅਗਸਤ — ਸਮਾਜ ਸੇਵਾ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੀ ਇਲਾਜ ਲਈ 15 ਹਜਾਰ ਰੁਪਏ ਦੀ ਮੱਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੱੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ੋਸ਼ਲ ਮੀਡੀਏ ਰਾਹੀਂ ਇਸ ਮਰੀਜ਼ ਬਾਰੇ ਪਤਾ ਚੱਲਣ ‘ਤੇ ਪੜਤਾਲ ਦੀ ਜਿੰਮੇਵਾਰੀ ਭਾਈ ਸ਼ਿਵਜੀਤ ਸਿੰਘ ਸੰਘਾ ਦੀ ਲਗਾਈ ਗਈ ਸੀ।ਭਾਈ ਸ਼ਿਵਜੀਤ ਸਿੰਘ ਸੰਘਾ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੱਪੂ ਸਿੰਘ ਵਾਸੀ ਕੋਟਕਪੂਰਾ ਘੋੜਾ ਰੇਹੜਾ ਚਲਾ ਕੇ ਆਪਣਾ ਗੁਜ਼ਰ ਬਸਰ ਕਰ ਰਿਹਾ ਸੀ ਕਿ ਅਚਾਨਕ ਪੈਰ ਦੀਆਂ ਉਂਗਲਾਂ ਗਲਣੀਆਂ ਸ਼ੁਰੂ ਹੋ ਗਈਆਂ।ਜਿਸ ‘ਤੇ ਕੁਝ ਉਂਗਲਾਂ ਕੱਟਣੀਆਂ ਪਈਆਂ।ਸਿੱਟੇ ਵਜੋਂ ਕੰਮ ਕਾਰ ਵੀ ਛੁੱਟ ਗਿਆ ਅਤੇ ਬਿਮਾਰੀ ਬਾਕੀ ਉਂਗਲਾਂ ਵੱਲ ਵੀ ਵਧਣ ਲੱਗੀ।ਆਰਥਿਕ ਹਲਾਤ ਸਾਜ਼ਗਾਰ ਨਾ ਹੋਣ ਕਾਰਨ ਪੈਰ ਦੇ ਇਲਾਜ ਵਿੱਚ ਮੁਸ਼ਕਲ ਆ ਰਹੀ ਸੀ ਜਿਸਨੂੰ ਦੇਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਰੀਜ਼ ਦਾ ਇਲਾਜ ਕਰਾਉਣ ਦਾ ਫੈਸਲਾ ਕੀਤਾ ਗਿਆ।ਮਰੀਜ਼ ਦਾ ਇਲਾਜ ਇਸ ਵਕਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਚੱਲ ਰਿਹਾ ਹੈ ਜਿੱਥੇ ਟਰੱਸਟ ਵੱਲੋਂ ਭੇਜੀ ਸਹਾਇਤਾ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਮਰੀਜ਼ ਨੂੰ ਸਪੁਰਦ ਕੀਤੀ ਅਤੇ ਮਰੀਜ਼ ਦਾ ਹਾਲ ਚਾਲ ਜਾਣਿਆਂ।ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਸਮੂਹ ਸੇਵਾਦਾਰ ਵੀਰਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×