ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਕੈਪੀਟਲ ਹਿੱਲ ਚ’ ਮਨਾਉਣ ਦਾ ਫੈਸਲਾ

* ਗੁਰਪੁਰਬ 31 ਅਗਸਤ  ਨੂੰ 11 ਤੋਂ ਸ਼ਾਮ 7 ਵਜੇ ਤੱਕ ਹੋਵੇਗਾ

* ਕੀਰਤਨ, ਦਸਤਾਰ ਸਜਾਉਣਾ, ਪੋਸਟਰਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇਗਾ

image3

ਮੈਰੀਲੈਂਡ, 3 ਜੂਨ —ਅੰਤਰਰਾਸ਼ਟਰੀ ਸਿੱਖ ਕੌਸਲ ਅਮਰੀਕਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਕੈਪੀਟਲ ਹਿਲ ਤੇ 31 ਅਗਸਤ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਗੁਰਪੁਰਬ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵੰਡ ਛਕਣਾ, ਨਾਮ ਜਪਣਾ ਤੇ ਕਿਰਤ ਕਰਨ ਨੂੰ ਸਮਰਪਿਤ ਹੋਵੇਗਾ।

image2

ਕੌਸਲ ਦੇ ਮੁਖੀ ਵਲੋਂ ਅਪੀਲ ਕੀਤੀ ਗਈ ਕਿ ਹਰ ਸਿੱਖ ਇਸ ਦਿਹਾੜੇ ਵਿੱਚ ਤਿਲ਼-ਫੁਲ਼ ਲੰਗਰ ਦੇ ਰੂਪ ਵਿੱਚ ਪਾ ਕੇ ਜੀਵਨ ਸਫਲਾ ਕਰੇ। ਕਿਉਂਕਿ ਮੁੜ ਇਹ 550ਵਾਂ ਗੁਰੂ ਨਾਨਕ ਪਾਤਸ਼ਾਹ ਦਾ ਉਤਸਵ ਹੁਣ ਵਾਲੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁੜ ਨਸੀਬ ਹੀਂ ਹੋਣਾ। ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗਰੂ ਸਨ। ਜਿਨ੍ਹਾਂ ਨੂੰ ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਪੀਰ ਅਤੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਨਾਲ ਬੁਲਾਇਆ ਜਾਂਦਾ ਹੈ। ਇਸ ਸਮਾਗਮ ਨੂੰ ਕਰਵਾਉਣ ਲਈ ਪੂਰੇ ਅਮਰੀਕਾ ਦੀਆਂ ਸੰਗਤਾਂ ਨੂੰ ਵਾਸ਼ਿੰਗਟਨ ਡੀ. ਸੀ. 550ਵੇਂ ਗੁਰਪੁਰਬ ਵਿੱਚ ਸ਼ਿਰਕਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਲਈ ਬਜਟ ਇੱਕ ਲੱਖ ਡਾਲਰ ਰੱਖਿਆ ਗਿਆ ਹੈ। ਜਿਸ ਲਈ ਪਹਿਲੇ ਫੰਡ ਭੋਜ ਦਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਹਾਜ਼ਰੀਨ ਨੇ ਖੁਲ੍ਹ ਕੇ ਦਾਨ ਦਿੱਤਾ।ਇਹ ਸਮਾਗਮ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ। ਜਿਸ ਸਦਕਾ ਕੀਰਤਨ ਜਥਿਆਂ ਦੇ ਪ੍ਰਬੰਧ ਲਈ ਭਾਈ ਸ਼ਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਕਨਵੀਨਰ ਬਣਾਇਆ ਗਿਆ ਹੈ। ਦਸਤਾਰ ਸਜਾਉਣ ਲਈ ਭਾਈ ਜਸਵਿੰਦਰ ਸਿੰਘ ਨੂੰ ਕੁਆਰਡੀਨੇਟਰ, ਭਾਈ ਅਮਰੀਕ ਸਿੰਘ ਨੇ ਬੈਨਰ, ਹੋਰਡਿੰਗ ਨਾਨਕ ਨਾਮ ਲੇਵਾ ਸੰਗਤਾਂ ਨੇ ਗੁਰਬਾਣੀ ਤੁਕਾਂ ਅੰਗਰੇਜ਼ੀ-ਪੰਜਾਬੀ ਵਿੱਚ ਲਿਖ ਕੇ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ।

image1 (1)

ਹਰਬੰਸ ਸਿੰਘ ਸੰਧੂ ਵਲੋਂ ਬੂਥਾਂ ਤੇ ਬਾਥਰੂਮਾਂ ਦੇ ਪ੍ਰਬੰਧ, ਭਾਈ ਅਜੀਤ ਸਿੰਘ ਨੇ ਸਟੇਜ ਦੀ ਸੇਵਾ, ਭਾਈ ਧਰਮ ਸਿੰਘ ਨੇ ਲੰਗਰ ਦੀ ਵਿਉਂਤਬੰਦੀ ਦੀ ਜ਼ਿੰਮੇਵਾਰੀ ਲਈ ਹੈ। ਮਨਪ੍ਰੀਤ ਸਿੰਘ ਬੌਬੀ ਨੇ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਨੂੰ ਹਾਜ਼ਰੀਨ ਦੇ ਸੰਗ ਵਿਸਥਾਰ ਪੂਰਵਕ ਕੀਤਾ ਅਤੇ ਸਮੁੱਚੇ ਸਹਿਯੋਗ ਤੇ ਪ੍ਰਬੰਧ ਨੂੰ ਅੰਤਮ ਰੂਪ ਦੇਣ ਸਬੰਧੀ ਜ਼ਿਕਰ ਕੀਤਾ। ਗੁਰਵਿੰਦਰ ਸਿੰਘ, ਮਨਿੰਦਰ ਸਿੰਘ ਸੇਠ ਅਤੇ ਇੰਦਰਜੀਤ ਸਿੰਘ ਗੁਜਰਾਲ ਵੱਲੋਂ ਲੰਗਰ ਵਰਤਾਉਣ ਦੀ ਜ਼ਿੰਮੇਵਾਰੀ ਲਈ ਹੈ।ਸਿੱਖਸ ਫਾਰ ਅਮਰੀਕਾ ਦੇ ਚੇਅਰਮੈਨ ਜਸਦੀਪ  ਸਿੰਘ ਜੱਸੀ ਨੇ ਕਿਹਾ ਕਿ ਪ੍ਰੋਗਰਾਮ ਨੂੰ ਆਕਰਸ਼ਣ ਬਣਾਉਣ ਲਈ ਨਾਮੀ ਹਸਤੀਆਂ ਨੂੰ ਵੀ ਬੁਲਾਇਆ ਜਾਵੇਗਾ। ਬਖਸ਼ੀਸ਼ ਸਿੰਘ ਨੇ ਆਈਆਂ ਸੰਗਤਾਂ ਦਾ ਖੁੱਲ ਕੇ ਦਾਨ ਦੇਣ ਤੇ ਧੰਨਵਾਦ ਕੀਤਾ।

Install Punjabi Akhbar App

Install
×