ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ

Guru-Har-Rai-Ji

ਨਿਊਯਾਰਕ, 16 ਫ਼ਰਵਰੀ — ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਨਿਊਯਾਰਕ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਤਿਗੁਰੂ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪਿੰਡ ਰਾਏਪੁਰ ਰਸੂਲਪੁਰ ਦੀਆ ਸੰਗਤਾ ਵੱਲੋ 17 ਫਰਵਰੀ ਦਿਨ ਐਤਵਾਰ ਨੂੰ  ਮਨਾਇਆਂ ਜਾਵੇਗਾ। ਇਸ ਮੋਕੇ ਸਵੇਰ ਦੇ ਸਮੇ ਸੀ੍ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੁਪਹਿਰ 3 ਵਜੇ ਕੀਰਤਨ ਦਰਬਾਰ ਵਿਚ ਸਤਿਗੁਰੂ ਜੀ ਦੇ ਉਪਕਾਰਾ ਨੂੰ ਯਾਦ ਕੀਤਾ ਜਾਵੇਗਾ। ਭਾਈ  ਭੁਪਿੰਦਰ ਸਿੰਘ ਨੇ ਸਮੂੰਹ ਭਾਈਚਾਰੇ ਨੂੰ   ਇਹਨਾ ਸਮਾਗਮਾ ਵਿੱਚ ਪਰਿਵਾਰਾ ਸਹਿਤ ਪਹੁੰਚ ਕੇ ਗੁਰੂ ਦੀਆ ਖੁਸ਼ੀਆ ਪਾ੍ਪਤ ਕਰਨ ਦੀ ਬੇਨਤੀ ਕੀਤੀ ।

Welcome to Punjabi Akhbar

Install Punjabi Akhbar
×