ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਦੇ ਮੌਜੂਦਾ ਮੀਤ ਪ੍ਰਧਾਨ ਸ. ਹਰਬੰਸ ਸਿੰਘ ਧੁੱਗਾ ਉਮਰ 63 ਸਾਲ ਪਿੰਡ ਧੁੱਗਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਬੀਤੇ ਦਿਨੀਂ ਆਪਣੀ ਨੂੰਹ ਦੀ ਮੌਤ ਉਤੇ ਗਏ ਸੀ, ਦਾ ਅਸਤ ਪਾਉਣ ਜਾਂਦਿਆਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪਹਿਲਾਂ ਸ਼ੁੱਕਰਵਾਰ 11 ਸਤੰਬਰ ਨੂੰ ਰੱਖਿਆ ਗਿਆ ਸੀ, ਪਰ ਕੁਝ ਪਰਿਵਾਰਕ ਮੈਂਬਰ ਕੈਨੇਡਾ ਤੋਂ ਆਉਣ ਕਰਕੇ ਹੁਣ ਅੰਤਿਮ ਸੰਸਕਾਰ 12 ਸਤੰਬਰ ਦਿਨ ਸਨਿਚਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਧੁੱਗਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤਾ ਜਾਵੇਗਾ। ਨਿਊਜ਼ੀਲੈਂਡ ਤੋਂ ਗਏ ਪਰਿਵਾਰਕ ਮੈਂਬਰ ਠੀਕ-ਠਾਕ ਪਹੁੰਚ ਗਏ ਹਨ।