ਸ੍ਰ ਰਵੀ ਸਿੰਘ ਸੱਚਮੁੱਚ ਹੀ ਗੁਰੂ ਦਾ ਨਿਆਰਾ ਖਾਲਸਾ ਹੈ, ਜਿਸ ਤੇ ਕੌਂਮ ਨੂੰ ਹਮੇਸਾਂ ਮਾਣ ਰਹੇਗਾ

baghel singh dhaliwal 180526 ਸ੍ਰ ਰਵੀ ਸਿੰਘ ਸੱਚਮੁੱਚ ਹੀ ਗੁਰੂ ਦਾ ਨਿਆਰਾ ਖਾਲਸਾ ਹੈaaa
ਸਿੱਖ ਕੌਂਮ ਇੱਕ ਅਜਿਹੀ ਕੌਂਮ ਹੈ ਜਿਸੇ ਦੇ ਹਿੱਸੇ ਬਹੁਤ ਕਾਰਜ ਅਜਿਹੇ ਆਏ ਹਨ, ਜਿਹੜੇ ਹੋਰ ਕਿਸੇ ਕੌਂਮ ਦੇ ਹਿੱਸੇ ਨਹੀ ਆਏ। ਗੁਰੂ ਅਮਰ ਦਾਸ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਲੰਗਰ ਦੀ ਪ੍ਰਥਾ ਨੇ ਸਿੱਖ ਕੌਂਮ ਨੂੰ ਦੁਨੀਆਂ ਵਿੱਚ ਨਿਵੇਕਲਾ, ਨਿਆਰਾ ਅਤੇ ਦਾਨੀ ਬਣਾ ਦਿੱਤਾ ਹੈ। ਇਹ ਗੁਰੂ ਅਮਰ ਦਾਸ ਦੀ ਅਪਾਰ ਬਖਸ਼ਿਸ਼ ਹੀ ਕਹੀ ਜਾ ਸਕਦੀ ਹੈ ਕਿ ਦੁਨੀਆਂ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਬਣੇ ਹਨ, ਗੁਰੂ ਗਰੰਥ ਸਾਹਿਬ ਸੁਸ਼ੋਭਤ ਹਨ ਓਥੇ ਬਗੈਰ ਕਿਸੇ ਭਿੰਨ ਭੇਦ ਦੇ ਹਰ ਲੋੜਵੰਦ ਨੂੰ ਲੰਗਰ ਪਰਛਾਦਾ ਮਿਲਦਾ ਹੈ ਅਤੇ ਰਹਿਣ ਲਈ ਛੱਤ ਮਿਲਦੀ ਹੈ। ਇਹ ਪਰੰਪਰਾ ਸਿੱਖ ਧਰਮ ਤੋਂ ਬਗੈਰ ਹੋਰ ਕਿਸੇ ਵੀ ਧਰਮ ਵਿੱਚ ਨਹੀ ਹੈ। ਇਹੋ ਕਾਰਨ ਹੈ ਕਿ ਸਿੱਖ ਕੌਂਮ ਹਰ ਲੋੜਵੰਦ ਦੀ ਮਦਦ ਲਈ ਹਮੇਸਾਂ ਹੀ ਅੱਗੇ ਰਹੀ ਹੈ।  ਕਿਸੇ ਵੀ ਵਿਅਕਤੀ ਵਿਸ਼ੇਸ, ਕਿਸੇ ਫਿਰਕੇ ਜਾਂ ਕਿਸੇ ਕੁਦਰਤੀ ਆਫਤ ਕਾਰਨ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਲੋਕਾਈ ਤੇ ਭੀੜ ਪੈਂਦੀ ਹੈ, ਓਥੇ ਸਿੱਖ ਉਹਨਾਂ ਦੀ ਮਦਦ ਲਈ ਪਹੁੰਚ ਹੀ ਜਾਂਦੇ ਹਨ।ਗੁਰੂ ਦੀ ਬਖਸ਼ਿਸ਼ ਸਦਕਾ ਸਿੱਖ ਕੌਂਮ ਵਿੱਚ ਅਜਿਹੀਆਂ ਨਾਮਬਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ ਜਿੰਨਾਂ ਨੇ ਅਪਣੀ ਬੁੱਧੀਮਾਨਤਾ,ਅਪਣੀ ਲਿਆਕਤ ਅਤੇ ਅਪਣੇ ਹੁਨਰ ਸਦਕਾ ਦੁਨੀਆਂ ਵਿੱਚ ਅਪਣੀ ਵੱਖਰੀ ਪਛਾਣ ਬਨਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪਰੰਤੂ ਅਪਣੀ ਕੌਂਮ ਨਾਲ ਹੋਈਆਂ ਜਿਆਦਤੀਆਂ ਨੂੰ  ਯਾਦ ਰੱਖਣਾ ਹਰ ਕਿਸੇ ਦੇ ਹਿੱਸੇ ਨਹੀ ਆਉਂਦਾ।

ਅਜਿਹਾ ਕਰਨ ਵਾਲੇ ਬਿਰਲੇ ਹੀ ਜੰਮਦੇ ਹਨ, ਅਤੇ ਇਹਨਾਂ ਬਿਰਲਿਆਂ ਚੋਂ ਇੱਕ ਸੰਸਥਾ ਹੈ ਅਮਰੀਕਾ ਵਸਦੇ ਸਿੱਖਾਂ ਦੀ “ਖਾਲਸਾ ਏਡ”, ਇਸ ਸੰਸਥਾ ਨੇ ਸਿੱਖ ਕੌਂਮ ਦਾ ਮਾਣ ਓਸ ਮੌਕੇ ਦੁਨੀਆਂ ਪੱਧਰ ਤੇ ਵਧਾਇਆ ਹੈ ਜਦੋਂ ਭਾਰਤੀ ਤਾਕਤਾਂ ਸਿੱਖ ਕੌਂਮ ਦੀ ਨਿਆਰੀ ਨਿਰਾਲੀ ਪਛਾਣ ਖਤਮ ਕਰਨ ਲਈ ਤਨਦੇਹੀ ਨਾਲ ਯਤਨਸ਼ੀਲ ਹਨ। ਇਸ ਸੰਸਥਾ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਸਿਰਦਾਰ ਰਵੀ ਸਿੰਘ ਨੇ ਐਨ ਓਸ ਮੌਕੇ ਦੁਨੀਆਂ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ ਜਦੋ ਭਾਰਤ ਦੀ ਕੱਟੜਪੰਥੀ ਕੇਂਦਰ ਸਰਕਾਰ ਘੱਟ ਗਿਣਤੀਆਂ ਦਾ ਖੁਰਾਖੋਜ ਮਿਟਾ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸਿਤ ਕਰਨ ਦੇ ਚੱਕਰ ਵਿੱਚ ਬਰਬਾਦ ਕਰਨ ਤੇ ਤੁਲੀ ਹੋਈ ਹੈ। ਪਿਛਲੇ ਦਿਨੀ ਖਾਲਸਾ ਏਡ ਦੇ ਮੁਖ ਸੇਵਾਦਾਰ ਸ੍ਰ ਰਵੀ ਸਿੰਘ ਨੇ ਸ਼ੋਸ਼ਲ ਮੀਡੀਏ ਤੇ ਪੋਸਟ ਪਾ ਕੇ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ ਓ੍ਹਨਾਂ ਨੂੰ “ਇੰਡੀਅਨ ਔਫ ਦਾ ਯੀਅਰ” ਅੈਵਾਰਡ ਦੀ ਪੇਸਕਸ਼ ਕੀਤੀ ਗੲੀ ਹੈ, ਪਰ ਉਹਨਾਂ ਨੇ ਇਸ ਵੱਡੇ ਅੈਵਾਰਡ ਨੂੰ ਲੈਣ ਤੋ ਇਹ ਕਹਿਕੇ ਸਾਫ ਜਵਾਬ ਦੇ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਇੰਡੀਅਨ ਅਖਵਾਓਂਣਾ ਪਸੰਦ ਨਹੀ ਕਰਦੇ, ਬਲਕਿ ਪੰਜਾਬੀ ਅਖਵਾਓਣ ‘ਚ ਜਿਆਦਾ ਮਾਣ ਮਹਿਸੂਸ ਕਰਦੇ ਹਨ, ਇਸ ਲਈ ਉਹ ਇਸ ਅੈਵਾਰਡ ਬਦਲੇ ਆਪਣੀ ਪੰਜਾਬੀਅਤ ਨਹੀਂ ਵੇਚ ਸਕਦੇ। ਉਹਨਾਂ ਅੱਗੇ ਕਿਹਾ ਹੈ ਕਿ ਜਿਸ ਦੇਸ਼ ਵਿੱਚ ਸਿੱਖਾਂ ਤੇ ਹਮੇਸ਼ਾਂ ਜੁਲਮ ਹੋਇਆ, 1984 ‘ਚ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਗਿਆ, ਅਤੇ ਇਸ ਤੋਂ ਵੀ ਅੱਗੇ ਜਿਸ ਦੇਸ਼ ਵਿੱਚ ਸਾਡੀ ਸਿੱਖੀ ਤੇ ਸਵਾਲ ਉਠਾਏ ਜਾਣ ਤੇ ਸਾਡੀ ਪੱਗ ਤੇ ਸਵਾਲ ਉਠਾਏ ਜਾਂਦੇ ਹੋਣ, ਉਸ ਦੇਸ਼ ਤੋਂ ਸਾਨੂੰ ਕੋਈ ਪਦਵੀ ਜਾਂ ਇਨਾਮ ਨਹੀਂ ਚਾਹੀਦੇ।

ਉਹਨਾਂ ਕੇਂਦਰ  ਵੱਲੋਂ ਖਰੀਦਦਾਰੀ ਲਈ ਖੇਡੀ ਗਈ ਸਾਜਿਸ਼ ਦਾ ਹਿਸਾ ਬਨਣ ਦੀ ਬਜਾਏ ਉਹਨਾਂ ਤੇ ਉਲਟਾ ਵਾਰ ਕਰਦਿਆਂ ਰਵੀ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਮੇਰੀਆਂ ਤਿੰਨ ਮੰਗਾਂ ਮੰਨ ਲੈਦੀ ਹੈ ਤਾਂ ਮੈਂ ਖੁਸ਼ੀ ਨਾਲ ਆਪਣੇ ਨਾਮ ਨਾਲ ਵੀ ਭਾਰਤੀ ਲਾ ਲਵਾਂਗਾ। ਓਹਨਾਂ ਕਿਹਾ ਕਿ ਮੇਰੀਆਂ ਮੰਗਾਂ ਮੰਨਣਾ ਕੋਈ ਵੱਡਾ ਕੰਮ ਵੀ ਨਹੀਂ ਹੈ, ਇਹ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਪਰ ਮੈ ਜਾਣਦਾ ਹਾਂ ਕਿ ਭਾਰਤ ਸਰਕਾਰ ਅਜਿਹਾ ਨਹੀ ਕਰੇਗੀ। ਰਵੀ ਸਿੰਘ ਵੱਲੋਂ ਜਿਹੜੀਆਂ ਤਿੰਨ ਮੰਗਾਂ ਭਾਰਤ ਸਰਕਾਰ ਕੋਲ ਰੱਖੀਆਂ ਗਈਆਂ ਹਨ, ਉਹਨਾਂ ਵਿੱਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿਚ ਖਾਸ ਭੂਮਿਕਾ ਨਿਭਾਓਣ ਵਾਲੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਸਜਾ ਦੇਣਾ, ਸ੍ਰੀ ਦਰਵਾਰ ਸਾਹਿਬ ਅਮ੍ਰਿਤਸਰ ਤੇ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਕੀਤੇ ਅਣਮਨੁੱਖੀ ਅਤਿਆਚਾਰਾਂ ਅਤੇ 1982 ਤੋਂ 1994 ਤਕ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਕਤਲ ਅਤੇ ਪੁਲਿਸ ਵੱਲੋਂ ਬਣਾੲੇ ਝੂਠੇ ਮੁਕਾਬਾਲਿਆਂ ਦੀ ੳੂੱਚ ਪੱਧਰੀ ਜਾਂਚ ਕਰਵਾਉਣਾ ਅਤੇ ਸਿੱਖੀ ਨੂੰ ਇੱਕ ਵੱਖਰੇ ਧਰਮ ਦਾ ਦਰਜਾ ਦਿੱਤਾ ਜਾਣਾ ਸ਼ਾਮਲ ਹੈ।ਉਹਨਾਂ ਕਿਹਾ ਹੈ ਕਿ ਜੇ  ਭਾਰਤ ਸਰਕਾਰ ਮੇਰੀਆਂ ਇਹ ਮੰਗਾਂ ਮੰਨ ਲੈਂਦੀ ਹੈ ਤਾਂ ਮੈਂ ਆਪਣੇ ਫੇਸਬੁੱਕ’ ਅਕਾਉਂਟ ਦਾ ਨਾਮ ਵੀ ਰਵੀ ਸਿੰਘ  ਭਾਰਤੀ ਕਰ ਦੇਵਾਂਗਾ। ਸ੍ਰ ਰਵੀ ਸਿੰਘ ਨੇ ਇ੍ਹ ਵੀ ਲਿਖਿਆ ਕਿ ਜਦ ਤਕ ਇਸ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਤਦ ਤੱਕ ਓਹਨਾਂ ਲੲੀ ਆਪਣੀ ਅਵਾਜ਼ ੳੁਠਾਓਂਦਾ ਰਹਾਂਗਾ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਕੇਂਦਰ ਨੇ ਸ੍ਰ ਰਵੀ ਸਿੰਘ ਨੂੰ ਇਹ ਪੁਰਸ਼ਕਾਰ ਉਹਦੇ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਬਦਲੇ ਨਹੀ, ਬਲਕਿ ਸਿੱਖ ਕੌਂਮ ਦੀ ਨੇਕੀ ਦੇ ਕਾਰਜਾਂ ਬਦਲੇ ਵਿਸ਼ਵ ਪੱਧਰ ਤੇ ਬਣ ਰਹੀ ਨਿਵੇਕਲੀ ਅਤੇ ਸਤਿਕਾਰਤ ਪਛਾਣ ਨੂੰ ਢਾਹ ਲਾਉਣ ਲਈ ਇੱਕ ਚਾਲ ਵਜੋ ਚੁਣਿਆ ਹੈ ਜਿਸ ਦਾ ਕਰੈਡਿਟ ਕੇਂਦਰ ਦੀ ਮੋਦੀ ਸਰਕਾਰ ਉਹਨੂੰ ਪੁਰਸ਼ਕਾਰ ਦੇ ਕੇ ਖੁਦ ਲੈਣਾ ਚਾਹੁੰਦੀ ਹੈ ਤਾਂ ਕਿ ਸਿੱਖ ਨੂੰ ਦੁਨੀਆਂ ਦੇ ਲੋਕ ਹਿੰਦੂ ਕੌਂਮ ਤੋਂ ਵੱਖ ਕਰਕੇ ਨਾ ਦੇਖ ਸਕਣ।

ਕੇਂਦਰੀ ਤਾਕਤਾਂ ਸਾਇਦ ਇਹ ਭੁਲੇਖਾ ਇਸ ਕਰਕੇ ਖਾ ਗਈਆਂ ਕਿਉਕਿ ਪਹਿਲਾਂ ਸਿੱਖ ਕੌਂਮ ਅੰਦਰ ਪੈਦਾ ਹੋਈ ਬਹੁਤ ਸਾਰੀ ਕਾਲ ਅੰਗਿਆਰੀ ਉਹਨਾਂ ਦੁਸ਼ਮਣ ਤਾਕਤਾਂ ਦੇ ਹੱਥਾਂ ਵਿੱਚਲੇ ਕੁਹਾੜੇ ਦਾ ਦਸਤਾ ਬਣਦੀ ਰਹੀ ਹੈ, ਜਿਸ ਦੇ ਫੱਟ ਸਮੁੱਚੀ ਕੌਂਮ 1947 ਤੋਂ ਝੱਲਦੀ ਆ ਰਹੀ ਹੈ। ਸ੍ਰ ਰਵੀ ਸਿੰਘ ਦੇ ਇਸ ਫੈਸਲੇ ਨੇ ਜਿੱਥੇ ਭਾਰਤ ਸਰਕਾਰ ਅਤੇ ਉਸ ਨੂੰ ਚਲਾਉਣ ਵਾਲੀ ਨਾਗਪੁਰੀ ਸੰਸਥਾ ਆਰ ਐਸ ਐਸ ਨੂੰ ਇਹ ਦਰਸਾ ਦਿੱਤਾ ਹੈ ਕਿ ਜੇਕਰ ਤੁਹਾਡੇ ਕੁਹਾੜੇ ਦਾ ਦਸਤਾ ਬਨਣ ਵਾਲੇ ਮਸੰਦਾਂ ਨੂੰ ਤੁਸੀ ਸਿੱਖ ਸਮਝ ਰਹੇ ਹੋ ਤਾ ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਹੈ, ਗੁਰੂ ਦੇ ਸਿੱਖ ਕਦੇ ਦੁਨਿਆਵੀ ਪੁਰਸ਼ਕਾਰਾਂ ਜਾਂ ਹੋਰ ਤੁਹਾਡੇ ਵੱਲੋਂ ਦਿੱਤੇ ਜਾਣ ਵਾਲੇ ਲਾਲਚਾਂ ਬਦਲੇ ਅਪਣੀ ਕੌਂਮ ਨਾਲ ਧਰੋਹ ਨਹੀ ਕਮਾ ਸਕਦੇ, ਓਥੇ ਪੂਰੀ ਦੁਨੀਆਂ ਦਾ ਧਿਆਨ ਇਸ ਪਾਸੇ ਦਿਵਾਉਣ ਵਿੱਚ ਵੀ ਕਾਮਯਾਬ ਹੋਇਆ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰਖਿਅਤ ਨਹੀ ਹਨ ਅਤੇ ਸਿੱਖ ਕੌਂਮ ਪਿਛਲੇ 70 ਸਾਲਾਂ ਤੋਂ  ਭਾਰਤ ਅੰਦਰ ਦੂਜੇ ਦਰਜੇ ਦੇ ਸਹਿਰੀਆਂ ਵਾਲਾ ਭਾਵ ਗੁਲਾਮਾਂ ਵਾਲੀ ਜੂਨ ਹੰਢਾ ਰਹੀ ਹੈ।ਸ੍ਰ ਰਵੀ ਸਿੰਘ ਸੱਚਮੁੱਚ ਹੀ ਗੁਰੂ ਦਾ ਨਿਆਰਾ ਖਾਲਸਾ ਹੋ ਨਿਬੜਿਆ ਹੈ, ਉਹਨਾਂ ਦੇ ਇਸ ਦਲੇਰਾਨਾ ਅਤੇ ਕੌਂਮਪ੍ਰਸਤ ਫੈਸਲੇ ਦੀ ਜਿੱਥੇ ਪੁਰਜੋਰ ਸ਼ਲਾਘਾ ਕਰਨੀ ਬਣਦੀ ਹੈ, ਓਥੇ ਸਮੁੱਚੀ ਸਿੱਖ ਕੌਂਮ ਵੱਲੋਂ ਧੜੇਵੰਦੀਆਂ ਛੱਡਕੇ ਪੂਰੀ ਇੱਕਜੁੱਟਤਾ ਨਾਲ  ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰ ਰਵੀ ਸਿੰਘ ਨੂੰ ਸ਼ਨਮਾਨਿਤ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਹੌਸਲਾ ਅਤੇ ਤਾਕਤ ਮਿਲੇਗੀ ਤੇ ਉਹ ਹੋਰ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕਰਕੇ ਕੌਂਮ ਦਾ ਨਾਮ ਰੌਸ਼ਨ ਕਰ ਸਕੇ।

Install Punjabi Akhbar App

Install
×