ਸੀਨੀਅਰ ਪੱਤਰਕਾਰ ਸ੍ਰੀ ਕੰਵਲਜੀਤ ਸਿੰਘ ਸਿੱਧੂ ਸਪੁਰਦ ਏ ਆਤਿਸ਼

ਬਠਿੰਡਾ -ਬਠਿੰਡਾ ਦੇ ਸੀਨੀਅਰ ਪੱਤਰਕਾਰ ਤੇ ਅਜੀਤ ਦੇ ਬਠਿੰਡਾ ਸਥਿਤ ਦਫ਼ਤਰ ਦੇ ਇੰਚਾਰਜ ਸ੍ਰੀ ਕੰਵਲਜੀਤ ਸਿੰਘ ਸਿੱਧੂ ਦਾ ਅੱਜ ਸਥਾਨਕ ਰਾਮਬਾਗ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਸ੍ਰੀ ਸਿੱਧੂ ਨੇ ਐੱਨ ਐੱਫ ਐੱਲ ਦੀ ਝੀਲ ਵਿੱਚ ਛਾਲ ਮਾਰ ਕੇ ਖ਼ੁਦਕਸੀ ਕਰ ਲਈ ਸੀ। ਉਹਨਾਂ ਦੇ ਇਕਲੌਤੇ ਪੁੱਤਰ ਉਦੈਵੀਰ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ। ਸ੍ਰੀ ਸਿੱਧੂ ਆਪਣੇ ਪਿੱਛੇ ਬਜੁਰਗ ਮਾਂ ਬਾਪ, ਪਤਨੀ ਰਾਜਦੀਪ ਕੌਰ ਤੇ ਪੁੱਤਰ ਉਦੈਵੀਰ ਸਿੰਘ ਨੂੰ ਛੱਡ ਗਏ ਹਨ।

ਅੰਤਿਮ ਸਸਕਾਰ ਸਮੇਂ ਰੋਜਾਨਾ ਅਜੀਤ ਦੇ ਮੁੱਖ ਦਫ਼ਤਰ ਤੋਂ ਸ੍ਰੀ ਅਵਤਾਰ ਸਿੰਘ ਸੇਰਗਿੱਲ ਨਿਊਜ ਐਡੀਟਰ, ਰਜਿੰਦਰ ਸਿੰਘ ਸੰਟੂ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਕੇ ਕੇ ਅਗਰਵਾਲ, ਇੰਪਰੂਵਮੈਟ ਟਰਸਟ ਬਠਿੰਡਾ ਤੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ, ਜੈਜੀਤ ਸਿੰਘ ਜੌਹਲ, ਨਗਰ ਨਿਗਮ ਦੇ ਸਾਬਕਾ ਮੇਅਰ ਸ੍ਰੀ ਬਲਵੰਤ ਰਾਏ ਨਾਥ, ਕਾਂਗਰਸ ਦੇ ਆਗੂ ਟਹਿਲ ਸਿੰਘ ਸੰਧੂ, ਦਰਸਨ ਸਿੰਘ ਜੀਦਾ, ਰਾਜਨ ਗਰਗ, ਗਿਆਨ ਚੰਦ ਬਾਂਸਲ ਸ੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸਦ, ਬਲਕਾਰ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਮਹਿੰਦਰ ਸਿੰਘ ਫੁੱਲੋਮਿੱਠੀ, ਯੁਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ, ਸੀ ਪੀ ਆਈ ਦੇ ਆਗੂ ਪ੍ਰਿ: ਜਗਦੀਸ ਸਿੰਘ ਘਈ, ਜਿਲ੍ਹਾ ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਤੇ ਰਣਜੀਤ ਸਿੰਘ ਜਲਾਲ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਸਿੰਘ ਘਣੀਆ, ਡਾ: ਅਜੀਤਪਾਲ ਸਿੰਘ ਤੋਂ ਇਲਾਵਾ ਕਈ ਜਿਲ੍ਹਿਆਂ ਦੇ ਅਜੀਤ ਅਖ਼ਬਾਰ ਦੇ ਇੰਚਾਰਜ, ਬਠਿੰਡਾ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਨ, ਜਿਲ੍ਹਾ ਬਠਿੰਡਾ ਨਾਲ ਸਬੰਧਤ ਸਾਰੇ ਅਖ਼ਬਾਰਾਂ ਦੇ ਪੱਤਰਕਾਰ, ਵਕੀਲ ਤੇ ਪਤਵੰਤੇ ਵਿਅਕਤੀ ਮੌਜੂਦ ਸਨ।

Install Punjabi Akhbar App

Install
×