ਨਿਊਜਰਸੀ ਦੇ ਪੰਜਾਬੀ ਭਾਈਚਾਰੇ ‘ਚ ਜਾਣੀ ਪਹਿਚਾਣੀ ਸ਼ਖ਼ਸੀਅਤ ਸ: ਆਤਮਾ ਸਿੰਘ ਨਹੀਂ ਰਹੇ

ਨਿਊਜਰਸੀ —ਨਿਊਜਰਸੀ ਚ’ ਵੱਸਦੇ ਪੰਜਾਬੀ ਭਾਈਚਾਰੇ ਚ’ ਜਾਣੀ ਪਹਿਚਾਣੀ ਸ਼ਖ਼ਸੀਅਤ ਸ: ਆਤਮਾ ਸਿੰਘ ਦਾ ਅੱਜ ਮੰਗਲ਼ਵਾਰ ਨੂੰ ਸਥਾਨਕ ਹਸਪਤਾਲ ਚ’ ਦਿਹਾਂਤ ਹੋ ਗਿਆ ਹੈ। ਆਤਮਾ ਸਿੰਘ ਇਕ ਟਰਾਸਪੋਰਟਰ ਦੇ ਨਾਲ ਨਿਊਜਰਸੀ ਚ’ ਕੋਈ ਵੀ ਧਾਰਮਿਕ ਜਾ ਸਿਆਸੀ ਫੰਕਸਨ ਹੋਵੇ ਜਾ ਸਮਾਜ ਭਲਾਈ ਦਾ ਕੋਈ ਵੀ ਕੰਮ ਹੋਵੇ ਭਾਈਚਾਰੇ ਨਾਲ ਅਗਲੀ ਕਤਾਰ ਚ’ ਖੜੇ ਹੋਣ ਵਾਲੇ ਬੜੇ ਮਿੱਠ ਬੋਲੜੇ ਸਾਊ  ਅਤੇ ਮਿਲਣਸਾਰ ਇਨਸਾਨ ਸਨ। ਸ: ਆਤਮਾ ਸਿੰਘ ਦੀ ਮੋਤ ਦਾ ਸੁਣ ਕਿ ਹਰੇਕ ਸਿਆਸੀ ਧਾਰਮਿਕ ਸੰਸਥਾਵਾਂ ਨਾਲ ਜੁੜੇ ਆਗੂਆਂ ਅਤੇ ਨਿਊਜਰਸੀ ਦੇ ਆਮ ਲੋਕਾਂ ਚ’ ਬਹੁਤ ਸੌਗ ਮਨਾਇਆਂ ਜਾ ਰਿਹਾ ਹੈ।ਆਤਮਾ ਸਿੰਘ ਪਿਛਲੇ ਕੁਝ ਸਮੇਂ ਤੋ  ਕੈਂਸਰ ਦੇ ਭਿਆਨਕ ਰੋਗ ਤੋ ਪੀੜ੍ਹਤ ਸਨ। ਅਤੇ ਉਹ ਨਿਊਜਰਸੀ ਦੇ ਜੇਐਫਕੇ ਨਾਮੀ ਹਸਪਤਾਲ ਵਿਖੇ ਦਾਖਿਲ ਸਨ ਅੱਜ ਮੰਗਲ਼ਵਾਰ  ਉਹ ਦੁਪਿਹਰ ਨੂੰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ,  ਅਤੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਮਰੀਕਾ ਚ’ ਵੱਸਦੇ ਪੰਜਾਬੀ ਭਾਈਚਾਰੇ ਚ’ ਜਦੋ ਉਹਨਾਂ ਦੀ ਮੋਤ ਦਾ ਪਤਾ ਲੱਗਾ ਤਾਂ ਪੂਰੇ ਭਾਈਚਾਰੇ ਚ’ ਸੋਗ ਦੀ ਲਹਿਰ ਦੋੜ ਗਈ ਅਤੇ ਇੱਥੋਂ ਦੇ ਕਈ ਉੱਘੇ ਸਿੱਖ ਆਗੂਆਂ ਜਿੰਨਾ ਚ’ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ, ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ਸੂਬੇ ਦੇ ਪ੍ਰਧਾਨ ਸ: ਹਰਦੀਪ ਸਿੰਘ ਗੋਲਡੀ, ਮੁਸਲਿਮ ਕਮਿਊਨਟੀ ਦੇ ਆਗੂ ਸਾਜਿਦ ਤਰਾਰ, ਮੈਰੀਲੈਡ ਤੋ ਸਿੱਖ ਆਗੂ ਬਲਜਿੰਦਰ ਸਿੰਘ ਸੰਮੀ, ਅਤੇ ਉਹਨਾਂ ਦੇ ਜਿਗਰੀ ਮਿੱਤਰ ਯੋਗੇਸ ਸੋਨੀ ਨੇ ਉਹਨਾਂ ਦੀ ਬੇਵਕਤ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਤਮਾ ਸਿੰਘ ਇਕ ਨੇਕ ਦਿਲ ਸਾਉ ਅਤੇ ਸਮਾਜ ਭਲਾਈ ਦੇ ਕੰਮਾਂ ਚ’ ਮੋਢੇ ਨਾਲ ਮੋਢਾ ਜੋੜ ਕੇ ਵਿਚਰਣ ਵਾਲੇ ਇਨਸਾਨ ਸਨ। ਉਹਨਾਂ ਦਾ ਦੁਨੀਆ ਤੋ ਚਲੇ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇੰਨਾਂ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ’ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ਣ।

Welcome to Punjabi Akhbar

Install Punjabi Akhbar
×