ਸ਼ਹੀਦ ਊਧਮ ਸਿੰਘ ਕਲੱਬ ਦਰਾਮਨ (ਨਾਰਵੇ) ਦਾ ਖੇਡ ਮੇਲਾ ਸਾਨੋ ਸੌਕਤ ਨਾਲ ਸੰਪਨ: ਸਵੀਡਨ ਕੇ ਮਾਰੀ ਰੱਸਾਕੱਸ਼ ਵਿੱਚ ਬਾਜੀ

Untitled-1ਪਿਛਲੇ ਦਿਨੀ ਇੱਥੋਂ ਦੇ  ਸ਼ਹਿਰ ਦਰਮਨ ਵਿਖੇ  ਸ਼ਹੀਦ ਊਧਮ ਸਿੰਘ ਕਲੱਬ ਦਰਾਮਨ ਵੱਲੋ 2 ਦਿਨਾਂ 6ਵਾਂ ਸਾਨਦਾਰ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਨਾਰਵੇ ਸਵੀਡਨ ਡੈਨਮਾਰਕ ਦੀ ਟੀਮਾਂ ਨੇ ਹਿੱਸਾ ਲਿਆ ।ਜਿਸ ਦੌਰਾਨ ਫੁੱਟਬਾਲ,ਵਾਲੀਵਾਲ,ਰੱਸਾਕਸ਼ੀ,ਕਬੱਡੀ ਆਦਿ ਮੁਕਾਬਲੇ ਹੋਏ।ਫੁੱਟਬਾਲ ਜੂਨੀਅਰ ਦੇ ਹਰ ਵਰਗ ਵਿੱਚ ਸ਼ਹੀਦ ਊਧਮ ਸਿੰਘ ਕਲੱਬ ਜੇਤੂ ਰਿਹਾ ਅਤੇ ਏਕਤਾ ਦੂਸਰੇ ਸਥਾਨ ਉੱਪਰ ਰਿਹਾ। ਕਬੱਡੀ 13 ਅਤੇ 17 ਸਾਲ ਵਰਗ ਵਿੱਚ ਸ਼ਹੀਦ ਊਧਮ ਸਿੰਘ ਪਹਿਲੇ  ਅਤੇ ਏਕਤਾ ਦੂਸਰੇ ਸਥਾਨ ਤੇ ਕਾਬਜ ਰਹੇ। ਵਾਲੀਬਾਲ ਮੁਕਾਬਲਿਆਂ ਵਿੱਚ 11 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਸਵੀਡਨ ਪਹਿਲੇ ,ਦੇਸੀ ਵਾਈਕਿੰਗ ਦੂਸਰੇ ਉਧਮ ਸਿੰਘ ਕਲੱਬ ਤੀਸਰੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਰੱਸਾਕਸ਼ੀ ਦੇ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ ਜਿਸ ਵਿੱਚ ਸਵੀਡਨ ਨੇ ਨਾਰਵੇ ਨੂੰ ਹਰਾ ਕੇ ਬਾਜੀ ਮਾਰੀ। ਦੋ ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਔਰਤ ਵਰਗ ਲਈ ਵੀ ਕਈ  ਰਵਾਇਤੀ ਖੇਡਾਂ ਦਾ ਅਯੋਜਨ ਕੀਤਾ ਗਿਆ। ਕਲੱਬ ਵੱਲੋਂ ਆਉਣ ਵਾਲੀਆਂ ਟੀਮਾਂ ਅਤੇ ਦਰਸਕਾਂ ਲਈ  ਲੰਗਰ ਦੀ ਬੜੀ ਉੱਚ ਪੱਧਰੀ ਵਿਵਸਥਾ ਕੀਤੀ ਗਈ ਸੀ।
ਆਖਰੀ ਦਿਨ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਟੂਰਨਾਂਮੈਂਟ ਕਮੇਟੀ ਵੱਲੋ ਕੰਵਲਦੀਪ ਕੰਬੋਜ ਸੈਕਟਰੀ ਊਧਮ ਸਿੰਘ ਕਲੱਬ ਨੂੰ ਉਹਨਾਂ ਦੇ ਵਿਸੇਸ ਯੋਗਦਾਨ ਲਈ ਸਨਮਾਨਿਤ ਕੀਤਾ। ਨਾਰਵੇ ਦੀ ਪ੍ਰੈਸ ਆਰਗੇਨਾਈਜੇਸਨ ਵੱਲੋ ਈ ਐਸ ਐਸ ਦੇ ਮੈਨੇਜਰ ਰੁਪਿੰਦਰ ਸਰਮਾਂ ਨੂੰ ਉਹਨਾਂ ਦੀਆਂ ਪ੍ਰਪਤੀਆਂ ਲਈ ਵਿਸੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਹਰਪਾਲ ਖਟੜਾ,ਵਾਈਸ ਪ੍ਰਧਾਨ ਪ੍ਰਿਤਪਾਲ ਸਿੰਘ,ਸਰਬਜੀਤ ਸੇਰਗਿੱਲ ਕੈਸੀਅਰ,ਨਾਰਵੇ ਬੀ ਜੇ ਪੀ ਦੇ ਸੰਸਥਾਪਕ  ਅਨਿਲ ਸਰਮਾਂ, ਰਣਜੀਤ ਝੂਟੀ ਚੇਅਰਮੈਨ,ਤਰਲੋਚਨ ਵਡਿਆਲ ਵਾਈਸ ਪ੍ਰਧਾਨ,ਇੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਸਟੇਜ ਸੈਕਟਰੀ,ਸਪਾਂਸਰ ਸੰਤੌਖ ਸਿੰਘ, ਨਰਿੰਦਰ ਸਿੰਘ, ਅਜੈਬ ਸਿੰਘ, ਸਰਬਜੀਤ ਵਿਰਕ ਪ੍ਰੈਸ ਸੈਕਟਰੀ, ਡਿੰਪਾ ਵਿਰਕ, ਨਰਿੰਦਰ ਦਿਉਲ, ਵਰਿੰਦਰ ਲਹਿਰਾ, ਟੋਨੀ ਪਲਾਹਾ ਆਦਿ ਬਹੁਤ ਸਾਰੇ ਦਾਨੀ ਸੱਜਣ ਹਾਜਿਰ ਸਨ।

Install Punjabi Akhbar App

Install
×