ਸਿੱਖ ਗੁਰੂਦਵਾਰਾ ਪਰਥ ਬੈਨਿਟ ਸਪ੍ਰਿੰਗ ਦੇ ਸਹਿਯੋਗ ਨਾਲ ਵੈਸਟ ਕੌਂਸਟ ਸਿੱਖਜ ਵੱਲੋਂ ਵਿਸਾਖੀ ਦਿਹਾੜੇ ਤੇ ਯੂਥ ਕੌਸਲਿੰਗ ਤੇ ਖੇਡ ਮੇਲਾ ਗੁਰੂਦਵਾਰਾ ਸਾਹਿਬ ਦੀ ਗਰਾਊਡ ਵਿੱਚ ਕਰਵਾਇਆਂ। ਜਿਸ ਵਿੱਚ ਨੈੱਟਬਾਲ, ਫ਼ੁਟਬਾਲ, ਵਾਲੀਬਾਲ, ਖੋ-ਖੋ, ਟ੍ਰੈਕ ਦੋੜਾ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ। ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਗੋਲ਼ਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਲਿਬਰਲ ਪਾਰਟੀ ਵੱਲੋਂ ਸਥਾਨਕ ਵਿਧਾਇਕਾ ਰੀਟਾ ਸਫਿਔਤੀ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਕੂਲਾਂ ਤੇ ਕਾਲਜਾਂ ਵਿੱਚ ਪੜਦੇ ਸਿੱਖੀ ਸਰੂਪ ਵਾਲੇ ਬੱਚਿਆਂ ਨਾਲ ਕੌਸਲਿੰਗ ਕੀਤੀ, ਉਹਨਾ ਦੀਆ ਮੁਸ਼ਕਲਾਂ ਨੂੰ ਸੁਣਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ। ਵੈਸਟ ਕੌਂਸਟ ਸਿੱਖਜ ਅਤੇ ਗੁਰੂਦਵਾਰਾ ਸਾਹਿਬ ਕਮੇਟੀ ਵੱਲੋਂ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਸਕੂਲ, ਕਾਲਜ ਪ੍ਰਬੰਧਕਾਂ ਅਤੇ ਸਥਾਨਕ ਭਾਈਚਾਰੇ ਨੂੰ ਸਿੱਖੀ ਬਾਰੇ ਜਾਗਰੂਕ ਕਰੇਗੀ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਦਸਤਾਰ ਮੁਕਾਬਲਾ ਕਰਵਾਇਆ ਗਿਆ।
ਇਹਨਾ ਖੇਡਾਂ ਦੇ ਪ੍ਰਬੰਧਕਾਂ ਵਿੱਚ ਵੈਸਟ ਕੌਂਸਟ ਸਿੱਖਜ ਟੀਮ ਮੈਂਬਰ ਜੁਗਤ ਕੌਰ, ਗਗਨਦੀਪ ਸਿੰਘ ਧਾਲੀਵਾਲ, ਗੁਰਬਾਜ ਸਿੰਘ, ਸਰਤਾਜ ਸਿੰਘ, ਸ਼ਰਨ ਕੌਰ, ਗੁਰਪ੍ਰੀਤ ਸਿੰਘ ਤਾਰਾ, ਕਮਲ ਸਿੰਘ, ਸਰਬਪੀ੍ਤ ਸਿੰਘ ਅਤੇ ਸਤਵਿੰਦਰ ਕੋਰ ਅਤੇ ਗੁਰੂਦਵਾਰਾ ਸਾਹਿਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਹਾਜ਼ਰ ਸੀ।