ਪੰਜਾਬ ਸਰਕਾਰ ਵਲੋ ਰਾਜ ਵਿਚ ਖੇਡ ਸਭਿਆਚਾਰ ਨੂੰ ਪੈਦਾ ਕਰਨ ਲਈ ਵਿਸ਼ੇਸ਼ ਯਤਨ

ttphoto pawan 01ਤਰਨਤਾਰਨ, –     ਪੰਜਾਬ ਸਰਕਾਰ ਵਲੋ ਰਾਜ ਵਿਚ ਖੇਡ ਸਭਿਆਚਾਰ ਨੂੰ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਤਾਂ ਜੋ ਪਿੰਡ ਪੱਧਰ ਤੇ ਨੌਜਵਾਨਾਂ ਵਿਚ ਖੇਡ ਪ੍ਰਤੀ ਰੂਚੀ ਪੈਦਾ ਕੀਤੀ ਜਾ ਸਕੇ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਜਾ ਸਕੇ।
ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਪੇਡੂ ਵਿਕਾਸ ਵਿਭਾਗ ਵੱਲੋ  ਦੋ ਰੋਜਾਂ ਪੇਡੂ ਖੇਡ ਮੇਲੇ ਦੌਰਾਨ ਇਨਾਮ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਨੌਜਵਾਨ ਪੀੜੀ ਸਾਡਾ ਅਤੇ ਦੇਸ਼ ਦਾ ਭਵਿਖ ਹਨ ਅਤੇ ਇੰਨਾਂ ਦਾ ਭਵਿਖ ਬਨਾਉਣ ਲਈ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਕੀਤਾ ਜਾਦਾ ਹੈ। ਉਨਾਂ ਕਿਹਾ ਕਿ ਪੰਜਾਬ ਭਰ ਵਿਚ ਬਲਾਕ ਪੱਧਰ ਤੇ ਅਤੇ ਜ਼ਿਲ੍ਹਾ ਪੱਧਰ ਤੇ ਪੇਡੂ  ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਵਿਚ ਵਸਦੇ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਉਨਾਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ ਅਤੇ ਉਹ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਬਣਕੇ ਆਪਣਾ ਪਿੰਡ,ਸੂਬੇ ਦਾ ਨਾਂ ਰੋਸ਼ਨ ਕਰ ਸਕਣ। ਉਨਾਂ ਇਸ ਮੌਕੇ ਤੇ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆ ਵਿਚ ਪੁਰਸ਼ ਸਰਕਲ ਸਟਾਈਲ ਕਬੱਡੀ ਭਿਖੀਵਿੰਡ ਬਲਾਕ ਨੇ ਪਹਿਲਾ ਸਥਾਨ ਅਤੇ ਦੂਜਾ ਸਥਾਨ ਬਲਾਕ ਪੱਟੀ ਨੇ ਹਾਸਿਲ ਕੀਤਾ। ਇਸੇ ਤਰਾਂ ਲੜਕੀਆਂ ਨੈਸ਼ਨਲ ਸਟਾਈਲ ਕਬੱਡੀ ਵਿਚ ਭਿਖੀਵਿੰਡ ਬਲਾਕ ਨੇ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਵਲਟੋਹਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਮੁਕਾਬਲਿਆਂ ਵਿਚ ਗੰਡੀਵਿੰਡ ਦੀ ਟੀਮ ਨੇ ਪਹਿਲਾਂ ਅਤੇ ਪੱਟੀ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਗੰਡੀਵਿੰਡ ਦੇ ਸਰਪੰਚਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 41000 ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋ ਪ੍ਰਾਪਤ ਕੀਤੀ। ਇਸੇ ਤਰਾਂ ਤਰਨ ਤਾਰਨ ਸਰਪੰਚਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ 25000 ਰੁਪਏ ਦੀ ਨਗਦ ਇਨਾਮ ਦੀ ਰਾਸ਼ੀ ਪ੍ਰਾਪਤ ਕੀਤੀ। ਪੰਚਾਂ ਸਰਪੰਚਾਂ ਦੀ ਦੋੜ ਵਿਚ ਸ੍ਰ ਦਲਬੀਰ ਸਿੰਘ ਪੰਚ ਗੰਡੀਵਿੰਡ ਪਹਿਲੇ ਨੰਬਰ ਤੇ ਸ੍ਰ ਸੁਖਜਿੰਦਰ ਸਿੰਘ ਤਰਨ ਤਾਰਨ ਪੰਚ ਦੂਜੇ ਨੰਬਰ ਤੇ ਸ੍ਰ ਰਸਾਲ ਸਿੰਘ ਸਰਪੰਚ ਵਲਟੋਹਾ ਤੀਸਰੇ ਨੰਬਰ ਤੇ ਅਤੇ ਸ੍ਰ ਮਨਪ੍ਰੀਤ ਸਿੰਘ ਪੰਚ ਪੱਟੀ ਨੇ ਚੋਥਾ ਸਥਾਨ ਹਾਸਲ ਕੀਤਾ। ਸ਼ਾਰਟਪੁਟ ਮੁਕਾਬਲੇ ਵਿਚ ਆਦਿਲ ਸ਼ੇਰ ਸਿੰਘ ਤਰਨ ਤਾਰਨ ਨੇ ਪਹਿਲਾ ਸ੍ਰ ਸਾਹਿਬ ਸਿੰਘ ਭਿੱਖੀਵਿੰਡ ਨੇ ਦੂਜਾ ਅਤੇ ਸ੍ਰ ਹਰਮਨਦੀਪ ਸਿੰਘ ਤਰਨ ਤਾਰਨ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੀਆਂ ਦੇ ਮੁਕਾਬਲੇ ਵਿਚ ਗਗਨਦੀਪ ਕੌਰ ਪਹਿਲਾ,ਨਪਿੰਦਰ ਕੌਰ ਤਰਨ ਤਾਰਨ ਦੂਸਰਾ ਅਤੇ ਗੁਰਮੀਤ ਕੌਰ ਭਿਖੀਵਿੰਡ ਨੇ ਤੀਸਰਾ ਸਥਾਨ ਹਾਸਲ ਕੀਤਾ। 100 ਮੀਟਰ ਦੋੜ ਲੜਕੇ ਜਸਦੀਪ ਸਿੰਘ ਪੱਟੀ ਪਹਿਲਾ ,ਸੁਵਿੰਦਰ ਸਿੰਘ ਚੋਹਲਾ ਦੂਸਰਾ ਅਤੇ ਦਿਲ ਪ੍ਰੀਤ ਸਿੰਘ ਤਰਨ ਤਾਰਨ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਸ੍ਰੀ ਮਨਮੋਹਨ ਕੁਮਾਰ ਸ਼ਰਮਾ ਐਸ ਐਸ ਪੀ ਤਰਨ ਤਾਰਨ,ਸ੍ਰ ਰਣਬੀਰ ਸਿੰਘ ਮੂਧਲ ਏਡੀਸੀ ਵਿਕਾਸ , ਸ੍ਰ ਤਰਲੋਚਨ ਸਿੰਘ ਭੱਟੀ ਓ ਐਸਡੀ ਨਰੇਗਾ,ਸ੍ਰੀ ਰਾਮ ਪਾਲ ਸਰੇਸ਼ਟਾ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ,ਸ੍ਰ ਕਰਨ ਦੀਪ ਸਿੰਘ ਚਾਹਲ ਐਕਸੀਅਨ ਪੰਚਾਇਤੀ ਰਾਜ , ਸ੍ਰ ਬਿਕਰਮ ਸਿੰਘ ਗਿਲ ਯੂਥ ਕੋਆਰਡੀਨੇਟਰ ਅਤੇ ਸਾਰੇ ਜ਼ਿਲ੍ਹੇ ਦੇ ਬੀਡੀਪੀਓਜ ਹਾਜਰ ਸਨ।

Install Punjabi Akhbar App

Install
×